(ਸਮਾਜ ਵੀਕਲੀ)
ਸਾਡਾ ਇਹ ਸ਼ਰੀਰ ਹੈ
ਮਿੱਟੀ ਦਾ ਮਕਾਨ।
ਏਨਾ ਉੱਚਾ ਬਣਿਆ ਜਦੋਂ
ਰੱਬ ਹੋਇਆ ਮਿਹਰਬਾਨ।
ਇਸ ਮਕਾਨ ਨੂੰ ਅਸੀਂ ਖੂਬ
ਸਜਾ ਰੱਖਿਆ ਹੈ ਸਾਹਿਬਾਨ।
ਕਿਸੇ ਕਮਰੇ ਵਿਚ ਸਜਾ ਰੱਖਿਆ
ਕੁੱਟ ਕੁੱਟ ਕੇ ਅਸੀਂ ਲਾਲਚ
ਅਤੇ ਕਿਸੇ ਕਮਰੇ ਵਿਚ ਸਜਾ
ਰੱਖਿਆ ਹੈ ਸਾਨੇ ਅਭਿਮਾਨ।
ਨੈਤਿਕਤਾ ਨਾਂ ਦੀ ਕੋਈ ਲੋੜ ਨਹੀਂ
ਬਸ ਸਭ ਝੂਠੀ ਹੈ ਸਾਡੀ ਸਾਰੀ ਸ਼ਾਨ।
ਹੰਕਾਰ ਭਰਿਆ ਹੈ ਇਸ ਵਿਚ ਐਨਾ
ਸਮਝ ਬੈਠੇ ਖੁਦ ਨੂੰ ਹੀ ਭਗਵਾਨ।
ਸਮਝ ਬੈਠੇ ਖੁਦ ਨੂੰ ਸਮਝਦਾਰ ਅਸੀਂ
ਤੇ ਦੂਜਿਆਂ ਨੂੰ ਬੇਵਕੂਫ ਅਤੇ ਨਾਦਾਨ।
ਮਿੱਟੀ ਦਾ ਪੁਤਲਾ ਹੋ ਆਕੜ ਰਿਹਾ ਹੈ
ਪਤਾ ਨਹੀਂ ਕਦੋਂ ਪਹੁੰਚ ਜਾਵੇ ਸ਼ਮਸ਼ਾਨ।
ਜਦੋਂ ਮਿੱਟੀ ਨੇ ਮਿੱਟੀ ਵਿਚ ਰਲ ਜਾਣਾ ਹੈ
ਫੇਰ ਕਿਓਂ ਪਾਲੀਏ ਅਸੀਂ ਝੂਠੇ ਅਰਮਾਨ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ –124001(ਹਰਿਆਣਾ )
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly