(ਸਮਾਜ ਵੀਕਲੀ)
ਕਚਰਾ ਭਰਤਾ ਵਿੱਚ ਦਰਿਆਵਾਂ
ਗੰਧਲ਼ੀਆਂ ਕਰ ਦਿੱਤੀਆਂ ਹਵਾਵਾਂ
ਕੱਢੀਆਂ ਪਰਬਤਾਂ ਚੋਂ ਗੁਫਾਵਾਂ
ਤੇਰੀਆਂ ਆਹ ਤਕਨੀਕਾਂ ਨੇ
ਜੰਗ ਇੱਕ ਦੂਜੇ ਨਾਲ਼ ਛੇੜੀ ਮਤਲਬ ਲਈ ਸ਼ਰੀਕਾਂ ਨੇ
ਭੁੱਲਕੇ ਬਹਿ ਗਿਓਂ ਵਾਟ ਲੰਮੇਰੀ
ਬਣਿਆ ਜੀਵ ਜੰਤ ਦਾ ਵੈਰੀ
ਪੇਂਡੂ ਤੋਂ ਅਖਵਾਇਆ ਸ਼ੈਰ੍ਹੀ
ਸ਼ਹਿਰ ਬਣਾ ਲਏ ਪੱਥਰ ਦੇ
ਹੁਣ ਘੁੰਮਣ ਗਏ ਨੂੰ ਰਾਹ ਵਿੱਚ ਵਾ- ਵਰੋਲ਼ੇ ਟੱਕਰ ਦੇ
ਮਿੱਟੀ ਵਿੱਚ ਮਿਲਾਈਆਂ ਜ਼ਹਿਰਾਂ
ਉਠੀਆਂ ਸਾਗਰ ਦੇ ਵਿੱਚ ਲਹਿਰਾਂ
ਜਦ ਓਏ ਆ ਵੜੀਆਂ ਵਿੱਚ ਸ਼ਹਿਰਾਂ
ਰੋਵੇਂਗਾ ਨਾਕਾਮੀ ਨੂੰ
ਉੱਚੇ ਡੈਮ ਬਣਾਕੇ ਛੇੜ ਨਾ ਤੂੰ ਸੁਨਾਮੀ ਨੂੰ
ਮੰਨਿਆਂ ਕਰਗੀ ਸਾਇੰਸ ਤਰੱਕੀ
ਧੰਨਿਆਂ ਏਹ ਗੱਲ ਜਾਪੇ ਪੱਕੀ
ਪਰ ਕਿਉਂ ਅੱਤ ਤੂੰ ਸਿਰ ਤੇ ਚੱਕੀ
ਬਾਜ ਆਜਾ ਬੇਈਮਾਨਾਂ ਓਏ
ਰੱਬ ਨਾਲ਼ ਠੱਗੀਆਂ ਵੱਜਦੀਆਂ ਨਾ ਸੁਣ ਲੈ ਇਨਸਾਨਾਂ ਓਏ
ਧੰਨਾ ਧਾਲੀਵਾਲ਼
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly