ਫਗਵਾੜਾ (ਸਮਾਜ ਵੀਕਲੀ)- ਮਹਾਪੁਰਸ਼ਾਂ ਦੇ ਅੰਦੋਲਨ ਨੂੰ ਸਮਰਪਿਤ ਸਾਹਿਤਕਾਰਾਂ, ਗੀਤਕਾਰਾਂ ਤੇ ਗਾਇਕਾਂ ਦੀ ਪਾਰਟੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਿਸ਼ੇਸ਼ ਮੀਟਿੰਗ ਅਜ ਫਗਵਾੜਾ ਵਿਖੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੀ ਦੀ ਨਿਗਰਾਨੀ ਵਿਚ ਸ੍ਰੀ ਰੂਪ ਲਾਲ ਧੀਰ ਜੀ ਤੇ ਮਿਸ਼ਨਰੀ ਲੇਖਕ ਰਤੂ ਰੰਧਾਵਾ ਜੀ ਦੀ ਅਗਵਾਈ ਵਿੱਚ ਹੋਈ. ਮੀਟਿੰਗ ਵਿੱਚ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਅੰਦੋਲਨ ਨੂੰ ਸਮਰਪਿਤ ਅੰਦੋਲਨ ਨੂੰ, ਉਨ੍ਹਾਂ ਦੇ ਉਤਰਾਧਿਕਾਰੀ ਬਸਪਾ ਸੁਪ੍ਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉਤਰ ਪ੍ਰਦੇਸ਼ ਦੀ ਅਗਵਾਈ ਵਿੱਚ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਜਨਤਕ ਅੰਦੋਲਨ ਬਣਾਉਣ. ਗਾਇਕ ਭੈਣ ਭਰਾਵਾ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ. ਪਾਰਟੀ ਵਲੋਂ ਨਿਰੰਤਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ. ਇਸ ਦੇ ਨਾਲ ਨਾਲ ਪੰਜਾਬ ਦੇ ਵੱਖ ਵੱਖ ਖਿਤਿਆਂ ਮੁਤਾਬਕ ਨਾਟਕ ਟੀਮਾਂ ਬਣਾਉਣ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ. ਮੀਟਿੰਗ ਵਿੱਚ ਸਾਰੇ ਸਾਥੀਆਂ ਨੂੰ ਸਟੇਜ ਪ੍ਰੋਗਰਾਮ ਦੇ ਨਾਲ ਸੋਸ਼ਲ ਮੀਡੀਆ ਵਿੱਚ ਪਾਰਟੀ ਪ੍ਰੋਗਰਾਮ ਨੂੰ ਮਜ਼ਬੂਤੀ ਨਾਲ ਇਕ ਦਿਸ਼ਾ ਵਿਚ ਬਿਨਾਂ ਵਾਦਵਿਵਾਦ (ਧਾਰਮਿਕ ਵਿਵਾਦ) ਕੰਮ ਕਰਨ ਦੀ ਅਪੀਲ ਕੀਤੀ.
ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੁਰਾਣੇਂ ਸਾਥੀ ਐਸ ਐਸ ਅਜਾਦ ਜੀ, ਮਾਸਟਰ ਸਤਪਾਲ ਸਾਹਲੋਂ ਜੀ, ਹਰਨਾਮ ਦਾਸ ਬਹਿਲਪੁਰੀ ਜੀ, ਬਲਵਿੰਦਰ ਬਿਟੂ ਜੀ, ਜੋਗਿੰਦਰ ਦੁਖੀਆ ਜੀ, ਮਨਦੀਪ ਮਨੀ ਮਾਲਵਾ ਜੀ, ਪੰਮੀ ਲਾਲੋਮਜਾਰਾ, ਕਮਲ ਤਲਣ, ਪ੍ਰੇਮ ਲਤਾ, ਪੰਮੀ ਰੁੜਕਾਂ, ਪ੍ਰੀਆ ਬੰਗਾ, ਵਿਕੀ ਬਹਾਦਰਕੇ, ਕੇਵਲ ਸਿੰਘ ਬੁਰਜਵਾਲਾ, ਸਾਥੀ ਹਾਜ਼ਰ ਹੋਏ. ਮੀਟਿਗ ਵਿੱਚ ਮਿਸ਼ਨਰੀ ਗਾਇਕਾਂ ਨੂੰ ਆ ਰਹੀਆਂ ਮੁਸਕਲਾਂ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ. ਵਿਦੇਸ਼ ਤੇ ਪੰਜਾਬ ਭਰ ਵਿਚ ਬਹੁਤ ਸਾਰੇ ਹੋਰ ਸਤਿਕਾਰਯੋਗ ਸਾਹਿਤਕਾਰ ਬੈਠੇ ਹਨ, ਜਲਦੀ ਹੀ ਅਗਲੀ ਵੱਡੀ ਮੀਟਿੰਗ ਪੰਜਾਬ ਭਰ ਦੇ ਮਿਸ਼ਨਰੀ ਗੀਤਕਾਰ ਤੇ ਗਾਇਕਾਂ ਦੀ ਰਖੀ ਜਾਵੇਗੀ ਜਿਸ ਵਿਚ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ.