ਪੁਸਤਕ :- ਤੇਰੇ ਕਰਕੇ ( ਕਾਵਿ ਸੰਗ੍ਰਹਿ )

(ਸਮਾਜ ਵੀਕਲੀ)

ਪੁਸਤਕ :- ਤੇਰੇ ਕਰਕੇ ( ਕਾਵਿ ਸੰਗ੍ਰਹਿ )
ਲੇਖਕ :- ਜਸਵੀਰ ਫੀਰਾ
ਸੰਪਰਕ :- 8437368027
ਮੁੱਲ :- 200/- ਪੰਨੇ :- 80
ਪਬਲੀਕੇਸ਼ਨ :- ਸਪਰੈੱਡ ਪਬਲੀਕੇਸ਼ਨ ਰਾਮਪੁਰ ਲੁਧਿਆਣਾ ( ਪੰਜਾਬ )

ਇਹ ਇੱਕ ਅਟੱਲ ਸਚਾਈ ਹੈ ਕਿ ਕਵਿਤਾ , ਗ਼ਜ਼ਲ ਲਿਖਣਾ , ਹਰ ਇੱਕ ਦੇ ਹਿੱਸੇ ਨਹੀਂ ਆਉਂਦਾ , ਇਹ ਤਾਂ ਉਸ ਪਰਮਾਤਮਾ ਦੀ ਦੇਣ ਹੈ । ਜੋ ਕਿਸੇ ਕਿਸੇ ਨੂੰ ਮਿਲਦੀ ਹੈ । ਪਰ ਕਵਿਤਾ , ਗ਼ਜ਼ਲ ਲਿਖਣ ਦੇ , ਕੁਝ ਅਸੂਲ , ਕੁਝ ਨਿਯਮ ਵਿੱਚ ਬਣਾਏ ਗਏ ਹਨ । ਅੱਜ ਸਾਡੇ ਪੰਜਾਬ ਕਵਿਤਾ , ਗ਼ਜ਼ਲ ਧੜਾ ਧੜ ਲਿਖੀ ਜਾ ਰਹੀ ਹੈ । ਜੇਕਰ ਪਾਰਖੂਆਂ ਦੀ ਅੱਖ ਨਾਲ ਦੇਈਏ , ਬਹੁਤੀ ਅਜੋਕੀ ਨੌਜਵਾਨ ਪੀੜ੍ਹੀ ਨੂੰ , ਕਵਿਤਾ , ਗ਼ਜ਼ਲ ਬਾਰੇ ਕੋਈ ਜਾਣਕਾਰੀ ਨਹੀਂ । ਓਹ ਕਵਿਤਾ ਨੂੰ ਗ਼ਜ਼ਲ ਦਾ ਨਾਂ ਦੇ ਰਹੇ ਨੇ । ਗ਼ਜ਼ਲ ਦੀ ਕੀ ਰੰਗ ਹੈ , ਆਸ਼ਕਾਨਾ , ਰਿੰਦਾਨਾ , ਸੂਫੀਆਨਾ , ਗ਼ਜ਼ਲ ਦਾ ਮਤਲਾ ਕੀ , ਕਾਫੀਆਂ , ਰਦੀਫ਼ ਜਾਂ ਉਹ ਕਿਸ ਬਹਿਰ ਚ’ ਲਿਖੀ ਗਈ । ਇਹ , ਓਨਾਂ ਦੀ ਸਮਝ ਤੋਂ ਪਰੇ ਦੀ ਗੱਲ ਹੈ । ਅੱਜ ,ਸਭ ਛਪਣ ਦੀ ਕਾਹਲੀ ਚ’ ਹਨ ।

‘ਤੇਰੇ ਕਰਕੇ’ ਕਾਵਿ ਸੰਗ੍ਰਹਿ ,ਨੌਜਵਾਨ ਸ਼ਾਇਰ ‘ਜਸਵੀਰ ਫੀਰਾ’ ਜੀ ਦਾ ਪਲੇਠਾ ਕਾਵਿ ਸੰਗ੍ਰਹਿ ਹੈ । ਇਸ ਕਾਵਿ ਸੰਗ੍ਰਹਿ ਦੀ ਉਪਰਲੀ ਸੁੰਦਰਤਾ , ਸਾਡੀ ਖਿੱਚ ਕੇਂਦਰ ਬਣਦੀ ਹੈ । ਇਸ ਕਾਵਿ ਸੰਗ੍ਰਹਿ ਚ’ ਸਾਹਿਤ ਦੇ ਸਮੁੰਦਰ ਚੋ’ ਤਾਰੀ ਲਾ ਚੁਗੇ ਮੋਤੀ , ‘ ਜਸਵੀਰ ਫੀਰਾ’ ਵੱਲੋਂ ਪਰੋਏ ਗਏ ਹਨ । ਆਪਣੇ ਉਸਤਾਦ ਜਨਾਬ ‘ਕੁਲਬੀਰ ਕੰਵਲ’ ਪ੍ਰਸਿੱਧ ਗ਼ਜ਼ਲਗੋ ਜੀ ਤੋਂ ਆਸ਼ੀਰਵਾਦ ਲੈ ਕੇ , ਪਾਠਕਾਂ ਦੀ ਕਚਹਿਰੀ ਆਇਆ । ‘ਜਸਵੀਰ ਫੀਰਾ’ ਜੀ ਇੱਕ ਚਿੰਤਕ ਕਵੀ ਹਨ । ਉਹ ਸਮਾਜ ਵਿਰੋਧੀ ਤਾਕਤਾਂ ਦਾ , ਟਾਕਰਾ ਆਪਣੀ ਕਲਮ ਰਾਹੀਂ ਲੈਂਦੇ ਰਹਿੰਦੇ ਨੇ ।ਓਨਾਂ ਦੀ ਪੁਸਤਕ ‘ ਤੇਰੇ ਕਰਕੇ’ ਦੇ ਟਾਈਟਲ ਦੀ ਗੱਲ ਕਰੀਏ । ਓਨਾਂ ਸੂਫ਼ੀਆਨਾ ਅੰਦਾਜ਼ ਲਿਖਿਆ ਹੈ ।
ਮੁਸ਼ਕਿਲ ਵਿੱਚ ਵੀ ਲੈਨਾਂ ਤੇਰਾ ਓਟ ਸਹਾਰਾ ।
ਮਾੜੇ ਵਕਤ ਨਾ’ ਵੀ ਲੜ੍ਹਦਾ ਹਾਂ ਤੇਰੇ ਕਰਕੇ ।

‘ਜਸਵੀਰ ਫੀਰਾ’ ਜੀ , ਆਪਣੇ ਪਿੰਡ ਤੇ ਨੌਜਵਾਨ ਪੀੜ੍ਹੀ ਲਈ ਚਿੰਤਤ ਹਨ । ਓਨਾਂ ਨੂੰ ਫ਼ਿਕਰ ਖਾਈ ਜਾ , ਅੱਜ ਨੌਜਵਾਨ ਨਸ਼ਿਆਂ ਚ’ ਗ਼ਲਤਾਨ ਹੋਈ ਜਾ ਰਿਹਾ ਹੈ ,ਤੇ ਪਿੰਡ ਖਾਲੀ ਹੁੰਦੇ ਜਾ ਰਹੇ ਹਨ । ਉਹ ,ਆਪਣੇ ਸ਼ਬਦਾਂ ਚ’ ਬਿਆਨ ਕਰਦਾ ਹੈ :-
ਘਰ ਸੁੰਨੇ ਤੇ ਪਿੰਡ ਵੀ ਸੁੰਨੇ ਹੋਈ ਜਾਂਦੇ ।
ਨਸ਼ਿਆਂ ਵਿੱਚ ਜਵਾਨੀ ਮਾਪੇ ਰੋਈ ਜਾਂਦੇ ।

ਬਹੁਤ ਸਾਰੇ ਕਵੀਆਂ ਨੇ , ਮਾਂ ਦੀ ਮਮਤਾ , ਉਸ ਦੇ ਮੋਹ ਮੁਹੱਬਤ ਨੂੰ ,ਆਪਣੇ ਆਪਣੇ ਸ਼ਬਦਾਂ ਚ’ ਬਿਆਨ ਕੀਤਾ । ਇਸੇ ਤਰ੍ਹਾਂ ‘ ਜਸਵੀਰ ਫੀਰਾ’ ਜੀ ,ਆਪਣੀ ਮਾਂ ਦੀਆਂ ਮੋਹ ਦੀਆਂ ਤੰਦਾਂ ਬੰਨੇ ਹੋਏ , ਆਪਣੇ ਲਫ਼ਜਾਂ ਚ’ ਪ੍ਰਗਟ ਕਰਦਾ ਹੈ :-
ਮੈਂ ਤਾਂ ਜੰਨਤ ਦੇਖੀ ਮਾਂ ਦਿਆਂ ਚਰਨਾਂ ਵਿੱਚ ।
ਮਰ ਚੁੱਕੀ ਮਾਂ ਨੂੰ ਦਿਲੋਂ ਭੁਲਾਉਂਦਾ ਨਈ ।

ਅੱਜ ਸਾਡੀ ਰਾਜਨੀਤੀ ਗੰਦਲੀ ਹੋ ਚੁੱਕੀ ਹੈ ,ਲੀਡਰਾਂ ਦੇ ਝੂਠੇ ਬਿਆਨ , ਸਾਨੂੰ ਸਾੜ ਕੇ ਸੁਆਹ ਕਰਨ ਵਾਲੇ ਹੁੰਦੇ ਹਨ । ਇੱਕ ਰਾਜਨੀਤਕ ਦਲ ਨੂੰ ਛੱਡ , ਦੂਜੇ ਦਲ ਚ’ ਡੱਡੂ ਛਾਲ , ਦੂਜੇ ਦਲ ਨੂੰ ਛੱਡ ਤੀਜੇ ਚ’ ਡੱਡੂ ਛਾਲ , ਬਸ ਰਾਜਨੀਤਕ ਲੀਡਰਾਂ ਕੋਲ ,ਇਹ ਸਭ ਰਹਿ ਗਿਆ । ਏਨ੍ਹਾਂ ਰਾਜਨੀਤਕ ਲੀਡਰਾਂ ਬਾਰੇ ,’ਜਸਵੀਰ ਫੀਰਾ’ ਜੀ ਬਾਖੂਬੀ ਲਿਖਦੇ ਹਨ:-
ਹੁੰਦੀ ਰਾਜਨੀਤੀ ਵੀ ਧਰਮ ਦੇ ਨਾਮ ਉਤੇ ।
ਕੁਰਸੀ ਖਾਤਰ ਵਿਕਦੇ ਹੋਏ ਈਮਾਨ ਦੇਖੇ ਮੈਂ ।
ਬਹੁਤ ਵਿਕ ਜਾਂਦੇ ਆਪਣੇ ਫਾਇਦਿਆਂ ਲਈ ।
ਲੰਡੇ ਲੁੱਚਿਆਂ ਦੇ ਹੁੰਦੇ ਗੁਣਗਾਨ ਦੇਖੇ ਮੈਂ ।

‘ਜਸਵੀਰ ਫੀਰਾ’ ਜੀ ਲੋਕ ਦਰਦ ਨੂੰ , ਆਪਣੇ ਸ਼ਬਦਾਂ ਚ’ ਬਿਆਨ ਕਰਦਾ ਹੈ , ਤੇ ਲਿਖਦਾ ਹੈ ਤੇ ਸ਼ੁਕਰ ਮਨਾਉਂਦਾ , ਉਸ ਪਰਮਾਤਮਾ ਦਾ:-
ਹੱਥ ਜੋੜ ਕੇ ਸ਼ੁਕਰ ਮਨਾ ਉਸ ਡਾਹਢੇ ਦਾ ।
ਜਿੰਨਾ ਕੁਝ ਵੀ ਦਿੱਤਾ ਸਮਝ ਬਥੇਰਾ ਹੈ ।
ਭੁੱਖੇ ਸੌਂਦੇ ਨੇ ਰੋਟੀ ਤੋਂ ਮੁਹਤਾਜ ਬੜੇ ।
ਸੋਚ ਕਦੇ ਉਹਨਾਂ ਦਾ ਵੀ ਧੰਨ ਜੇਰਾ ਹੈ ।

ਇਸ ਕਾਵਿ ਸੰਗ੍ਰਹਿ ਦੀ ਘੁੰਡ ਚੁਕਾਈ , ਕਲਮਾਂ ਦੇ ਰੰਗ ਸਾਹਿਤ ਸਭਾ ( ਰਜਿ) ਫ਼ਰੀਦਕੋਟ ਵਿੱਚ , ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਪਾਰਖੂਆਂ ਦੀ ਰਹਿਨੁਮਾਈ ਹੇਠ ਹੋਈ । ਸਾਰੀਆਂ ਮਨਹਾਸ ਹਸਤੀਆਂ ਵੱਲੋਂ ‘ਜਸਵੀਰ ਫੀਰਾ’ ਜੀ ਨੂੰ ‘ਕਾਵਿ ਸੰਗ੍ਰਹਿ’ ‘ਤੇਰੇ ਕਰਕੇ’ ਲਈ ਤੇ ਅਗਲੇਰੇ ਭਵਿੱਖ ਸ਼ੁਭਕਾਮਨਾਵਾਂ ਦਿੱਤੀਆਂ ਗਈਆ। ‘ਜਸਵੀਰ ਫੀਰਾ’ ਜੀ ,ਕਲਮਾਂ ਦੇ ਰੰਗ ਸਾਹਿਤ ਸਭਾ ( ਰਜਿ) ਫ਼ਰੀਦਕੋਟ ਦੇ ਮੋਢੀ ਮੈਂਬਰ ਹਨ
ਨੌਜਵਾਨ ਸ਼ਾਇਰ ‘ਜਸਵੀਰ ਫੀਰਾ’ ਜੀ ਨੂੰ ਪਲੇਠੇ ਕਾਵਿ ਸੰਗ੍ਰਹਿ ‘ਤੇਰੇ ਕਰਕੇ’ ਦੀਆਂ ਸ਼ੁਭਕਾਮਨਾਵਾਂ । ਇਹ ਏਦਾਂ ਹੀ ,ਪਾਠਕਾਂ ਦੀ ਕਚਹਿਰੀ ਹਾਜ਼ਰੀ ਲਗਵਾਉਂਦੇ ਰਹਿਣ । ਪਰਮਾਤਮਾ ,ਏਨਾਂ ਦੀ ਕਲਮ ਨੂੰ ਤਾਕਤ ਬਖਸ਼ੇ । ਦਿਨ ਰਾਤ ਚੌਗਣੀ ਤਰੱਕੀ ਕਰੇ । ਮੰਜਿਲਾਂ ਦੀ ਬਖਸ਼ਿਸ਼ ,ਏਨਾਂ ਦੀ ਝੋਲੀ ਪੈਂਦੀ ਰਹੇ । ਦੁਆਵਾਂ

ਸ਼ਿਵਨਾਥ ਦਰਦੀ
ਸੰਪਰਕ :- 9855155392

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਵਾਤਾਵਰਨ ਦਿਵਸ ਮੌਕੇ ਮਿੱਠੜਾ ਕਾਲਜ ਵਿਖੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ
Next articleਨਸ਼ਿਆਂ ਨੂੰ ਖਤਮ ਕਰਨ ਦੇ ਉਦੇਸ਼ ਤਹਿਤ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਪਿੰਡ ਦੇਸਲ ਵਿਖੇ ਆਯੋਜਿਤ