ਮੇਰਾ ਪਿੰਡ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਠੰਡੀਆਂ ਠੰਡੀਆਂ ਛਾਵਾਂ ਮੇਰੇ ਪਿੰਡ ਦੀਆਂ
ਜੰਨਤ ਵਰਗੀਆਂ ਰਾਹਵਾਂ ਮੇਰੇ ਪਿੰਡ ਦੀਆਂ
ਬੈਠ ਜਿੰਨ੍ਹਾਂ ਕੋਲ਼ ਰੱਬ ਵੀ ਚੇਤੇ ਆਉਂਦਾ ਨਹੀਂ
ਰੱਬ ਤੋਂ ਸੋਹਣੀਆਂ ਮਾਵਾਂ ਮੇਰੇ ਪਿੰਡ ਦੀਆਂ

ਮੰਦਰ ਮਸਜਿਦ ,ਗੁਰੂਦੁਆਰੇ ਸਾਂਝੇ ਨੇ
ਜਾਤ ,ਮਜ਼ਹਬ ,ਸਭ ਭਾਈਚਾਰੇ ਸਾਂਝੇ ਨੇ
ਸਾਂਝੀਆਂ ਨੇ ਸਭ ਥਾਵਾਂ ਮੇਰੇ ਪਿੰਡ ਦੀਆਂ
ਰੱਬ ਸੋਹਣੀਆਂ ਮਾਵਾਂ ਮੇਰੇ ਪਿੰਡ ਦੀਆਂ

ਘੋਲ਼, ਕੱਬਡੀ , ਮੇਲੇ ਅਖਾੜੇ ਲਗਦੇ ਨੇ
ਮੋਹ ਪਿਆਰ ਦੇ ਦੀਵੇ ਹਰ ਥਾਂ ਜਗਦੇ ਨੇ
ਤਾਂਹੀ ਸਿਫਤਾਂ ਗਾਵਾਂ ਮੇਰੇ ਪਿੰਡ ਦੀਆਂ
ਰੱਬ ਤੋਂ ਸੋਹਣੀਆਂ ਮਾਵਾਂ ਮੇਰੇ ਪਿੰਡ ਦੀਆਂ

ਨਫ਼ਰਤ ਭਰੀਆਂ ਵਾਵਾਂ ਐਥੇ ਵਗਣ ਨਾਂ
ਪਿੰਡ ਮੇਰੇ ਨੂੰ ਮੌਲਾ ਨਜ਼ਰਾਂ ਲੱਗਣ ਨਾਂ
ਲੈਂਦਾ ਰਹੀਂ ਬਲਾਵਾਂ ਮੇਰੇ ਪਿੰਡ ਦੀਆਂ
ਰੱਬ ਤੋਂ ਸੋਹਣੀਆਂ ਮਾਵਾਂ ਮੇਰੇ ਪਿੰਡ ਦੀਆਂ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਗੀ ਗੱਲ ਨਈਂ
Next articleਹਉਂਕੇ ਵੀ ਗਿਣ ਲੈਂਦਾ….