ਵਿਸ਼ਵ ਵਾਤਾਵਰਣ ਦਿਵਸ ‘ਤੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਅਤੇ ਪੌਦੇ ਲਗਾਏ

ਮਾਨਸਾ (ਸਮਾਜ ਵੀਕਲੀ):  ਵਿਸ਼ਵ ਵਾਤਾਵਰਣ ਦਿਵਸ ਤੇ ਸਿਹਤ ਵਿਭਾਗ ਪੰਜਾਬ ਵੱਲੋਂ ਪਲਾਸਟਿਕ ਪ੍ਰਦੂਸ਼ਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਹੇਠ ਬਲਾਕ ਖਿਆਲਾ ਕਲਾਂ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ ਅਤੇ ਪੌਦੇ ਲਗਾਏ ਗਏ। ਇਸੇ ਲੜੀ ਤਹਿਤ ਪੀ ਐਚ ਸੀ ਨੰਗਲ ਕਲਾਂ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਪਲਾਸਟਿਕ ਪ੍ਰਦੂਸ਼ਣ ਮਨੁੱਖੀ ਜ਼ਿੰਦਗੀ ਦੇ ਨਾਲ-ਨਾਲ ਪਸ਼ੂਆਂ, ਪੰਛੀਆਂ, ਬਨਸਪਤੀ ਅਤੇ ਸਮੂਹਿਕ ਰੂਪ ਵਿੱਚ ਪੂਰੇ ਵਾਤਾਵਰਣ ਲਈ ਵੱਡੀ ਸਮੱਸਿਆ ਹੈ।

ਪਲਾਸਟਿਕ ਲੰਬੇ ਸਮੇਂ ਤੱਕ ਨਸ਼ਟ ਨਹੀਂ ਹੁੰਦਾ, ਜਿਸ ਕਾਰਨ ਇਹ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਸਿੰਗਲ-ਯੂਜ਼ ਪਲਾਸਟਿਕ, ਜਿਵੇਂ ਕਿ ਸਟ੍ਰਾਸ, ਲਿਫਾਫੇ ਅਤੇ ਬੋਤਲਾਂ ਦੀ ਵਰਤੋਂ ਨੂੰ ਘਟਾਉਣਾ ਚਾਹੀਦਾ ਹੈ। ਇਸ ਮੌਕੇ ਡਾਕਟਰ ਰੂਚੀ ਸ਼ਰਮਾ ਮੈਡੀਕਲ ਅਫ਼ਸਰ, ਰਜਨੀ ਫਾਰਮੇਸੀ ਅਫ਼ਸਰ, ਡਾਕਟਰ ਵਿਸ਼ਵਜੀਤ ਸਿੰਘ, ਸਿਹਤ ਕਰਮਚਾਰੀ ਮਨਦੀਪ ਸਿੰਘ, ਪ੍ਰਦੀਪ ਸਿੰਘ, ਮੋਹਣੀ ਕੌਰ, ਕਿਰਨਜੀਤ ਕੌਰ, ਕੁਲਵਿੰਦਰ ਕੌਰ, ਸਿਮਰਜੀਤ ਕੌਰ ਅਤੇ ਆਸ਼ਾ ਵਰਕਰਾਂ ਨੇ ਪੌਦੇ ਵੀ ਲਗਾਏ। ਸੀ ਐਚ ਸੀ ਖਿਆਲਾ ਕਲਾਂ ਵਿਖੇ ਜਾਣਕਾਰੀ ਦਿੰਦਿਆਂ ਕੇਵਲ ਸਿੰਘ ਬਲਾਕ ਐਜੂਕੇਟਰ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਨਾਲ ਦੀ ਨਾਲ ਪਹਿਲਾਂ ਤੋਂ ਲੱਗੇ ਹੋਏ ਪੌਦਿਆਂ ਦੀ ਸੰਭਾਲ ਤੇ ਜ਼ੋਰ ਦਿੱਤਾ।

ਪੀ ਐਚ ਸੀ ਭੈਣੀਬਾਘਾ ਵਿਖੇ ਸਿਹਤ ਸੁਪਰਵਾਈਜ਼ਰ ਸੁਖਪਾਲ ਸਿੰਘ ਨੇ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਲਈ ਪਲਾਸਟਿਕ ਦੀਆਂ ਵਸਤਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਨੂੰ ਪਲਾਸਟਿਕ ਤੋਂ ਮੁਕਤ ਕੀਤਾ ਜਾ ਸਕੇ। ਉਪ ਵੈਦ ਕਰਨਜੀਤ ਸਿੰਘ ਨੇ ਲੋਕਾਂ ਨੂੰ ਵਾਤਾਵਰਣ ਸਬੰਧੀ ਦੱਸਿਆ ਅਤੇ ਯੋਗਾ ਕਰਵਾ ਕੇ ਸਿਹਤ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ, ਸਰਬਜੀਤ ਕੌਰ, ਮਨਦੀਪ ਕੌਰ, ਧਰਵਿੰਦਰ ਸਿੰਘ ਅਤੇ ਧਨੀ ਰਾਮ ਹਾਜ਼ਰ ਸੀ। ਪੀ ਐਚ ਸੀ ਉੱਭਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਮੌਕੇ ਡਾਕਟਰ ਵਰੁਣਜੋਤ ਮੈਡੀਕਲ ਅਫ਼ਸਰ, ਗੁਰਜੰਟ ਸਿੰਘ, ਸਿਮਰਦੀਪ ਸਿੰਘ, ਇਕ਼ਬਾਲ ਸਿੰਘ, ਕਿਰਨਦੀਪ ਕੌਰ,ਕੁਲਦੀਪ ਕੌਰ, ਕਰਮਜੀਤ ਕੌਰ ਆਦਿ ਹਾਜ਼ਰ ਸਨ।

ਇਸ ਤੋਂ ਇਲਾਵਾ ਪੀ ਐਚ ਸੀ ਭੀਖੀ , ਪੀ ਐਚ ਸੀ ਫਫੜੇ ਭਾਈਕੇ, ਸਬ ਸੈਂਟਰ ਚਕੇਰੀਆਂ, ਅਲੀਸ਼ੇਰ ਖੁਰਦ, ਸਮਾਓਂ, ਕੋਟੜਾ ਕਲਾਂ, ਰੱਲਾ, ਧਲੇਵਾਂ, ਬੱਪੀਆਣਾ, ਬੁਰਜ ਢਿੱਲਵਾਂ, ਬੁਰਜ ਰਾਠੀ, ਭੈਣੀ ਬਾਘਾ, ਢੈਪਈ ਆਦਿ ਵਿਖੇ ਵੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਪੌਦੇ ਲਗਾਏ ਗਏ। ਇਸ ਮੌਕੇ ਜਗਦੀਸ਼ ਸਿੰਘ , ਰਵਿੰਦਰ ਕੌਰ, ਸਿੰਦਰ ਕੌਰ, ਸੁਖਪਾਲ ਸਿੰਘ, ਖੁਸ਼ਵਿੰਦਰ ਸਿੰਘ , ਗੁਰਦੀਪ ਸਿੰਘ, ਡਾ ਕਮਲ , ਨਿਰਮਲ ਸਿੰਘ, ਸੁਖਵੀਰ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸਿੰਘ , ਮੱਖਣ ਸਿੰਘ ਤੋਂ ਇਲਾਵਾ ਫਾਰਮੇਸੀ ਅਫ਼ਸਰ, ਉਪਵੈਦ, ਸੀ ਐਚ ਓ, ਏ ਐਨ ਐਮ, ਆਸ਼ਾ ਵਰਕਰ ਆਦਿ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਇਕ-ਇਕ ਰੁੱਖ “
Next articleਕਿਵੇਂ ਹਾਸਿਲ ਕਰੀਏ ਸਫ਼ਲਤਾ