ਕੌੜ ਕਰੇਲੇ

(ਸਮਾਜ ਵੀਕਲੀ)

ਨਿਰੀ ਗੁਣਾ ਦੀ ਖਾਣ ਬਈ ਕੌੜ ਕਰੇਲੇ।
ਸਿਹਤ ਲਈ ਵਰਦਾਨ ਬਈ ਕੌੜ ਕਰੇਲੇ।

ਤੋਹਫ਼ਾ ਜੇ ਮੁੱਲਵਾਨ ਬਈ ਕੌੜ ਕਰੇਲੇ।
ਸਵਾਦਿਸ਼ਟ ਪਕਵਾਨ ਬਈ ਕੌੜ ਕਰੇਲੇ।

ਆਯੂਰਵੇਦ ਗ੍ਰੰਥਾਂ ਵਿੱਚ ਉਸਤਤਿ ਇਸਦੀ,
ਰੋਗ ਨਿਵਾਰਨ ਜਾਣ ਬਈ ਕੌੜ ਕਰੇਲੇ।

ਜੰਗਲੀ ਵੇਲ ਜਿਹਾ ਉੱਗਦਾ ਰੋਹੀ ਰੱਕੜੀਂ,
ਕੁਦਰਤ ਦੀ ਹੈ ਸ਼ਾਨ ਬਈ ਕੌੜ ਕਰੇਲੇ।

ਕਿਸੇ ਦਵਾ ਤੋਂ ਘੱਟ ਨੀ ਹੈ ਸੇਵਨ ਇਸਦਾ,
ਪੌਸ਼ਟਿਕ ਤੱਤ ਪਛਾਣ ਬਈ ਕੌੜ ਕਰੇਲੇ।

ਗੈਸ ਕਬਜ਼ ਤੇ ਵਾਈ ਵਿੱਚ ਗੁਣਕਾਰ ਬੜਾ,
ਰਤਾ ਤਜ਼ਾਬ ਵਧਾਣ ਬਈ ਕੌੜ ਕਰੇਲੇ।

‘ਬੋਪਾਰਾਏ’ ਥੋੜ੍ਹ ਸਮੇਂ ਦੀ ਤਰਕਾਰੀ,
ਸਬਜ਼ੀਆਂ ‘ਚ ਮਹਿਮਾਨ ਬਈ ਕੌੜ ਕਰੇਲੇ।

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਤਾਵਰਣ ਬਚਾਈਏ
Next article*ਨਵੀਂ ਪੀੜ੍ਹੀ ਦੇ ਨੋਜਵਾਨ ਦਾ ਪੁਰਾਣੇ ਵਿਰਸੇ ਨਾਲ ਦਿਲੀ ਸਾਂਝ*