ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਤੰਬਾਕੂ ਵਿਰੋਧੀ ਦਿਵਸ ਮਨਾਇਆ

 ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)– ਅੱਜ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ! ‘ਜੈ ਹੋ ‘ ਰੰਗਮੰਚ ਨਿਹਾਲ ਸਿੰਘ ਵਾਲਾ (ਮੋਗਾ)ਵਲੋਂ ਨਸ਼ਿਆਂ ਦੇ ਵਿਰੋਧ ਚ ਨਾਟਕ ਪੇਸ਼ ਕੀਤਾ! ਸੀ. ਐਚ. ਸੀ. ਅੱਪਰਾ ਤੋਂ ਡਾਕਟਰ ਗੁਰਨੇਕ ਲਾਲ ਅਤੇ ਡਾਕਟਰ ਵਿਸ਼ਾਲ ਤਨੇਜਾ ਨੇ ਬੱਚਿਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ!ਸਕੂਲ ਮੁਖੀ ਜਸਪਾਲ ਸੰਧੂ ਨੇ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਤ ਕੀਤਾ!ਬੱਚਿਆਂ ਨੇ ਭਵਿੱਖ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲਿਆ!ਸਮਾਗਮ ਵਿੱਚ ਮਨਦੀਪ ਸਿੰਘ, ਗਗਨਦੀਪ ਕੌਰ, ਅੰਕਿਤ ਗੁਲਾਟੀ, ਹਰਜੀਤ ਸਿੰਘ, ਪ੍ਰਿੰਸ ਭੋਗਲ, ਬਲਜੀਤ ਕੌਰ ਅਤੇ ਗੁਰਨਾਮ ਸਿੰਘ ਹਾਜਰ ਸਨ!

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਰਾਲੇ ਦਿਨ
Next articleਮੁੰਡੇ ਨਸ਼ੇ ਦੇ ਆਦੀ