ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ.ਅੰਬੇਦਕਰ ਸੋਸਾਇਟੀ ਰਜਿ, ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਕਰੋੜਾਂ ਲੋਕਾਂ ਦੀ ਖਾਤਿਰ ਆਪਣੇ ਚਾਰ ਬੱਚਿਆਂ ਦਾ ਬਲੀਦਾਨ ਦੇਣ ਵਾਲੀ ਮਹਾਨ ਮਾਤਾ ਰਮਾਬਾਈ ਜੀ ਦਾ ਮਹਾਂ ਪ੍ਰੀਨਿਰਵਾਣ ਦਿਵਸ ਐਸਸੀ/ਐਸਟੀ ਐਸੋਸੀਏਸ਼ਨ ਦੇ ਦਫਤਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਕੀਤੀ |ਸੁਸਾਇਟੀ ਨੇ ਇਹ ਸਮਾਗਮ ਮਹਿਲਾਵਾਂ ਨੂੰ ਸਮਰਪਿਤ ਕੀਤਾ ਅਤੇ ਇਸ ਦਾ ਸੰਚਾਲਨ ਵੀ ਔਰਤਾਂ ਵੱਲੋਂ ਹੀ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਨਾਰੀ ਸ਼ਕਤੀ ਸੰਗਠਨ ਦੀ ਜਨਰਲ ਸਕੱਤਰ ਮੈਡਮ ਕਾਵਿਆ ਨੇ ਬਾਖੂਬੀ ਨਿਭਾਈ। ਮਾਤਾ ਜੀ ਦੀ ਤਸਵੀਰ ਅੱਗੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਨਾਰੀ ਸ਼ਕਤੀ ਸੰਗਠਨ ਦੀ ਪ੍ਰਧਾਨ ਡਾ: ਸਿਮਰਨਜੀਤ ਕੌਰ, ਪ੍ਰਧਾਨ ਮੈਡਮ ਕਮਲਾਵਤੀ, ਸੰਗੀਤਾ, ਮੰਜੂ, ਸੰਤੋਸ਼ ਕੌਰ, ਸਵਿਤਾ ਅਤੇ ਨਵਜੋਤ ਆਦਿ ਨੇ ਇਕ ਸੁਰ ‘ਚ ਕਿਹਾ ਕਿ ਮਾਤਾ ਜੀ ਦਾ ਜੀਵਨ ਬਹੁਤ ਸੰਘਰਸ਼ਮਈ ਸੀ |
ਉਨ੍ਹਾਂ ਦੱਸਿਆ ਕਿ ਮਾਤਾ ਜੀ ਨੇ ਆਪਣੇ ਜੀਵਨ ਵਿੱਚ ਬਹੁਤ ਗਰੀਬੀ ਦਾ ਸਾਹਮਣਾ ਕੀਤਾ ਪਰ ਬਾਬਾ ਸਾਹਿਬ ਡਾ: ਭੀਮ ਰਾਓ ਲਈ ਦੇਸ਼-ਵਿਦੇਸ਼ ਵਿੱਚ ਉਚੇਰੀ ਵਿੱਦਿਆ ਹਾਸਲ ਕਰਨ ਵਿੱਚ ਕਦੇ ਵੀ ਰੁਕਾਵਟ ਨਹੀਂ ਬਣੀ। ਸਾਨੂੰ ਮਾਤਾ ਜੀ ਦੁਆਰਾ ਕੀਤੇ ਗਏ ਪਰਉਪਕਾਰ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਮਾਤਾ ਜੀ ਦੀ ਮਦਦ ਨਾਲ ਹੀ ਬਾਬਾ ਸਾਹਿਬ ਗਿਆਨ ਦਾ ਪ੍ਰਤੀਕ ਅਤੇ ਦੁਨੀਆਂ ਦੇ ਮਹਾਨਾਇਕ ਬਣੇ। ਸਾਨੂੰ ਮਾਤਾ ਜੀ ਦੀਆਂ ਸਿੱਖਿਆਵਾਂ ‘ਤੇ ਚੱਲ ਕੇ ਸਮਾਜ ਦੀ ਉੱਨਤੀ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਮਾਤਾ ਰਮਾਬਾਈ ਜੀ ਦੀ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਲਈ ਸਹਿਯੋਗ ਦੀ ਆਸ ਪ੍ਰਗਟਾਈ। ਡਾ. ਸਿਮਰਨਜੀਤ ਕੌਰ, ਡਾ. ਜਨਕ ਰਾਜ ਭੁਲਾਣਾ, ਅਮਰਜੀਤ ਸਿੰਘ ਮੱਲ ਅਤੇ ਅਵਤਾਰ ਸਿੰਘ ਝੱਮਟ ਨੇ ਵਿੱਤੀ ਯੋਗਦਾਨ ਪਾਇਆ ।
ਸੁਸਾਇਟੀ ਵੱਲੋਂ ਸਾਰੇ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ, ਪੰਚਸ਼ੀਲ ਦੇ ਸਿਰੋਪੇ ਅਤੇ ਮਾਤਾ ਰਮਾਬਾਈ ਦੀ ਪੁਸਤਕ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸਫਲ ਬਣਾਉਣ ਲਈ ਸੰਤੋਖ ਰਾਮ ਜਨਾਗਲ, ਨਿਰਵੈਰ ਸਿੰਘ, ਪੂਰਨ ਚੰਦ ਬੋਧ, ਧਰਮਵੀਰ ਅੰਬੇਡਕਰੀ, ਝਲਮਣ ਸਿੰਘ, ਹਰਦੀਪ ਸਿੰਘ, ਕ੍ਰਿਸ਼ਨ ਸਿੰਘ, ਅਸ਼ੋਕ ਭਾਰਤੀ, ਨਿਰਮਲ ਸਿੰਘ, ਦੇਸ ਰਾਜ, ਪੂਰਨ ਸਿੰਘ, ਸੋਹਣ ਬੈਠਾ, ਰਾਜੇਸ਼ ਕੁਮਾਰ, ਸ਼ਿਵ ਕੁਮਾਰ, ਲੱਖੀ ਬਾਬੂ, ਗੁਰਨਾਮ ਸਿੰਘ, ਲਲਿਤ ਸਿੰਘ, ਅਜੇ ਪਾਲ ਸਿੰਘ, ਪ੍ਰਨੀਸ਼ ਕੁਮਾਰ ਅਤੇ ਸੁਰਿੰਦਰ ਕੁਮਾਰ ਆਦਿ ਨੇ ਅਹਿਮ ਭੂਮਿਕਾ ਨਿਭਾਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly