(ਸਮਾਜ ਵੀਕਲੀ)
ਕੱਦੂ, ਤੋਰੀਆਂ, ਟਿੰਡੋ ਵੇਚੇ,
ਸਬਜ਼ੀ ਵਾਲਾ ਭਾਈ।
ਤਰਾਂ, ਖੀਰੇ, ਟਮਾਟਰ ਲੈ ਲਉ,
ਉੱਚੀ ਅਵਾਜ਼ ਲਗਾਈ।
ਬੀਬੀ ਮੇਰੀ ਨੇ ਹਾਕ ਸੀ ਮਾਰੀ,
ਵੇ, ਭਾਈ ਸਬਜ਼ੀ ਦੇ ਜਾ,
ਨਾਲੇ ਤੇਰਾ ਬਕਾਇਆ ਦੇਣਾ,
ਉਹ ਵੀ ਆਪਣਾ ਲ਼ੈ ਜਾ।
ਲਏ ਮਤੀਰੇ ਤੇ ਖਰਬੂਜ਼ੇ,
ਨਾਲ਼ੇ ਘੀਆ ਤੋਰੀ।
ਚਿੱਬੜ ਚਟਨੀ ਵਾਲੇ ਭਾਈ,
ਦੇ ਗਿਆ ਮੱਲੋ ਜ਼ੋਰੀ।
ਨਾਲੇ ਲਈਆਂ ਟਿੰਡੋ ਬੀਬੀ ਨੇ,
ਭਰਕੇ ਸ਼ਾਮੀ ਬਣਾਈਆਂ।
ਨਾਲ ਮੰਮੀ ਦੇ ਰਲ ਦਾਦੀ ਨੇ,
ਤੰਦੂਰੀ ਰੋਟੀਆਂ ਲਾਹੀਆਂ।
ਬੜੀਆਂ ਸਵਾਦੀ ਲੱਗੀਆਂ ਸਾਨੂੰ,
ਰੱਜ ਖਾਧੀਆਂ ਰਲਕੇ।
ਸਾਰੇ ਕਹਿਣ ਆਪਾਂ ਹੋਰ ਲਵਾਂਗੇ,
ਆਇਆ ਭਾਈ ਭਲਕੇ।
ਗਰਮੀ ਚ’ ਸਬਜ਼ੀ ਆਮ ਮਿਲਦੀ,
ਸਸਤੀ ਹੁੰਦੀ ਨਾਲੇ।
ਪੱਤੋ, ਆਖੇ ਹਰ ਕੋਈ ਖਰੀਦੇ,
ਭਾਈ ਆਉਂਦੇ ਬਾਹਲੇ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly