(ਸਮਾਜ ਵੀਕਲੀ)
ਪਰਮਾਤਮਾ ਦੇ ਹੁਕਮ ਵਿੱਚ ਰਹਿਣ ਦਾ ਆਨੰਦ ਹੀ ਆਨੰਦ,
ਭੋਰਾ ਵੀ ਗਿਲਾ ਨ੍ਹੀਂ ਹੁੰਦਾ, ਮੀਨ-ਮੇਖ ਵਾਲਾ ਰਹੇ ਆਪਣੀ ਜੇਲ੍ਹ ਵਿੱਚ ਹੀ ਬੰਦ।
ਸੱਚੇ ਮਨੋ ਕੀਤੀ ਅਰਦਾਸ ਵਿਅਰਥ ਨਾ ਜਾਵੇ,
ਸ਼ਰਤ ਇਹ ਹੈ ਕਿ ਕਿਸੇ ਦੇ ਵਿਰੁੱਧ ਨਾ ਕੀਤੀ ਜਾਵੇ।
ਜੋ ਸਖਸ਼ ਨਾਮ ਦੇ ਵਿਚ ਆਪਣੀ ਸੋਝੀ ਜੋੜ ਲੈਂਦਾ,
ਸਧਾਰਨ ਬੰਦਾ ਵੀ ਬੇਅੰਤ ਗੁਣਾਂ ਦੀ ਗੁਥਲੀ ਕਹਾਵੇ।
ਜੁੜ ਜਾਉ ਦੋਸਤੋ, ਖੁਸ਼ੀਆਂ ਖੇੜਿਆਂ ਦੇ ਲਈ,
ਚੰਗੇ ਪਾਸੇ ਦਾ ਪੱਲੜਾ ਰਹੇ ਭਾਰੀ, ਜਿੱਤ ਦਾ ਜਸ਼ਨ ਮਨਾਵੇ।
ਕਿਰਤੀ ਸੀ ਬਾਬਾ ਸਾਡਾ, ਪਾਲਦਾ ਸੀ ਟੱਬਰ ਕਰ ਕਰ ਕੱਠਾ ਦਾਣਾ,
ਸਾਰੇ ਸੀ ਕਦਰ ਕਰਦੇ, ਉਸ ਦੀ ਬਦੌਲਤ ਟੀਸੀ ਤੇ ਪਹੁੰਚਿਆ ਲਾਣਾ ।
ਸਿਖਰਲੇ ਬੁਢਾਪੇ ਵਿੱਚ ਵੀ, ਕਰਦਾ ਸੀ ਲੰਮੀ ਸੈਰ,
ਪਤਾ ਵੀ ਨ੍ਹੀਂ ਲੱਗਿਆ, ਕਦੋਂ ਤੁਰ ਗਿਆ ਲੱਭ ਕੇ ਆਪਣਾ ਅਗਲਾ ਟਿਕਾਣਾ।
ਖ਼ੂਬ ਘੁੰਮੋ-ਫਿਰੋ, ਖੂਬ ਵਧੀਆ ਗਿਆਨ ਦੀਆਂ ਕਿਤਾਬਾਂ ਪੜ੍ਹੋ,
ਪਾਬਲੋ ਨਰੂਦਾ ਕਹਿੰਦਾ, ਨਹੀਂ ਤਾਂ ਫਿਰ ਹੌਲੀ ਹੌਲੀ ਆਪਣੀ ਮੌਤ ਮਰੋ।
ਦੱਸੇ ਸਾਡਾ ਸਿਧਾ ਸਾਧਾ ਫਿਲਾਸਫਰ ਗੁਰਬਖਸ਼ ਸਿੰਘ ਪ੍ਰੀਤ ਲੜੀ,
ਧਾਗਿਆਂ ਤਵੀਤਾਂ ਰਾਹੀਂ ਰੱਬ ਕੋਲੋਂ ਮੰਗਦੇ, ਸੰਤਾਂ ਦੀ ਕ੍ਰਿਪਾ ਦੀ ਝੜੀ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly