ਗ਼ਜ਼ਲ

ਬਿਸ਼ੰਬਰ ਅਵਾਂਖੀਆ

(ਸਮਾਜ ਵੀਕਲੀ)

ਤਿੱਖੀ ਜਿਉਂ ਤਲਵਾਰ ਕਲਮ।
ਕਰਦੀ ਡੂੰਘਾ ਵਾਰ ਕਲਮ।

ਸੱਚੇ ਸੁੱਚੇ ਲੇਖਕ ਦੀ,
ਕਰਦੀ ਨਈਂ ਵਿਉਪਾਰ ਕਲਮ।

ਉਹ ਵੀ ਸਾਡੀ ਆਪਣੀ ਏ,
ਸਰਹੱਦ ਤੋਂ ਜੋ ਪਾਰ ਕਲਮ।

ਗੱਲ ਜ਼ੁਬਾਂ ਦੀ ਦੱਬੀ ਵੀ,
ਝੱਟ ਕਰਦੀ ਇਜ਼ਹਾਰ ਕਲਮ।

ਆਈ ‘ਤੇ ਜੇ ਆ ਜਾਵੇ ,
ਪਲਟ ਦਵੇ ਸਰਕਾਰ ਕਲਮ।

ਦੂਰ ਵਸੇਂਦੇ ਸੱਜਣ ਤੱਕ ,
ਭੇਜੇ ਰੱਜਵਾਂ ਪਿਆਰ ਕਲਮ।

ਗੀਤ ਗ਼ਜ਼ਲ ਤੇ ਕਵਿਤਾ ਦਾ,
ਸਿਰਜੇ ਨਿੱਤ ਸੰਸਾਰ ਕਲਮ।

ਹਰ ਭਾਸ਼ਾ ਵਿਚ ਸਾਹਿਤ ਦਾ,
ਮੁੱਢ ਤੋਂ ਹੈ ਆਧਾਰ ਕਲਮ।

ਸੁੱਖ ਦੁੱਖ ਦੇ ਵਿਚ ਨਾਲ ਰਹੇ,
ਯਾਰਾਂ ਦੀ ਹੈ ਯਾਰ ਕਲਮ।

ਬਿਸ਼ੰਬਰ ਅਵਾਂਖੀਆ

ਮੋ-9781825255

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਮੇਰੀ ਬੇਬੇ (ਪੁਆਧੀ ਰਚਨਾ)