ਡੇਂਗੂ ਤੋਂ ਬਚਾਅ ਲਈ ਪਿੰਡ ਅਹਿਮਦਪੁਰ ਵਿਖੇ ਕੀਤਾ ਜਾਗਰੂਕ

ਕੈਪਸਨ : ਦਸਮੇਸ਼ ਪਬਲਿਕ ਸਕੂਲ ਨੰਗਲ ਕਲਾਂ ਵਿਖੇ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਅਤੇ ਹੋਰ

ਬੁਢਲਾਡਾ, ਚਾਨਣ ਦੀਪ ਸਿੰਘ ਔਲਖ (ਸਮਾਜ ਵੀਕਲੀ): ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਸੰਤੋਸ਼ ਭਾਰਤੀ ਦੀ ਨਿਗਰਾਨੀ ਹੇਠ ਚੱਲ ਰਹੇ ਨੈਸ਼ਨਲ ਵੈਕਟਰ ਵੌਰਨ ਡਜੀਜ਼ ਕੰਟਰੋਲ ਪ੍ਰੋਗਰਾਮ ਅਧੀਨ ਸਿਹਤ ਬਲਾਕ ਬੁਢਲਾਡਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਪਿੰਡ ਅਹਿਮਦਪੁਰ ਵਿੱਚ ਡੇਂਗੂ ਤੋਂ ਬਚਾਅ ਦੇ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਸਿਹਤ ਸੁਪਰਵਾਈਜਰ ਅਸ਼ਵਨੀ ਕੁਮਾਰ ਵੱਲੋਂ ਲੋਕਾਂ ਨੂੰ ਡੇਂਗੂ ਦੇ ਕਾਰਨ, ਲੱਛਣ ਅਤੇ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ, ਇਸ ਮੌਕੇ ਸਿਹਤ ਸੁਪਰਵਾਈਜਰ ਸ੍ਰੀ ਅਸ਼ਵਨੀ ਨੇ ਕਿਹਾ ਕਿ ਬਾਰਿਸ਼ ਦਾ ਜਿਹੜਾ ਪਾਣੀ ਵਾਧੂ ਬਰਤਨਾਂ ਅਤੇ ਟੁੱਟੇ ਫੁੱਟੇ ਸਮਾਨ ਵਿੱਚ ਭਰ ਜਾਂਦਾ ਹੈ ਉਸਨੂੰ ਤੁਰੰਤ ਖਾਲੀ ਕੀਤਾ ਜਾਵੇ ਕਿਉਂਕਿ ਉੱਥੇ ਲਾਰਵਾ ਬਣ ਜਾਂਦਾ ਹੈ ਜੋ ਡੇਂਗੂ ਦਾ ਕਾਰਨ ਹੈ,

ਇਸ ਮੌਕੇ ਸੰਬੋਧਨ ਕਰਦੇ ਹੋਏ ਸਿਹਤ ਕਰਮਚਾਰੀ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਘਰਾਂ ਵਿੱਚ ਵਾਧੂ ਪਏ ਬਰਤਨਾਂ ਅਤੇ ਕਬਾੜ ਆਦਿ ਵਿੱਚ ਜੇਕਰ ਬਾਰਿਸ਼ ਦਾ ਪਾਣੀ ਭਰ ਗਿਆ ਹੈ ਤਾਂ ਉਸਨੂੰ ਮਾਪਿਆਂ ਦੀ ਮਦਦ ਨਾਲ ਤੁਰੰਤ ਖਾਲੀ ਕੀਤਾ ਜਾਵੇ ਅਤੇ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫ਼ਾਈ ਰੱਖੀ ਜਾਵੇ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ ਉਹਨਾਂ ਕਿਹਾ ਕਿ ਮੱਛਰ ਤੇ ਕੱਟਣ ਤੋਂ ਬਚਾਅ ਲਈ, ਪੂਰੇ ਸ਼ਰੀਰ ਨੂੰ ਢਕ ਕਿ ਰੱਖਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਮੱਛਰਦਾਨੀ ਤੇ ਮੱਛਰ ਤੋਂ ਬਚਾਅ ਲਈ ਤੇਲ, ਕਰੀਮ ਆਦਿ ਦਾ ਪ੍ਰਯੋਗ ਵੀ ਕਰਨਾ ਚਾਹੀਦਾ ਹੈ, ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਬੁਖਾਰ ਹੁੰਦਾ ਹੈ ਤਾਂ ਉਹ ਬੀਟ ਦੌਰਾਨ ਆਏ ਸਿਹਤ ਵਰਕਰ ਜਾਂ ਨੇੜੇ ਦੇ ਸਿਹਤ ਕੇਂਦਰ ਵਿੱਚ ਖੁਦ ਜਾ ਕਿ ਖੂਨ ਦੀ ਜਾਂਚ ਜਰੂਰ ਕਰਵਾਉਣ, ਇਸ ਮੌਕੇ ਸਟਾਫ਼ ਮੈਂਬਰ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTwo get life term for stabbing Sikh teen to death in UK
Next article“ਫਰਾਈ ਡੇ, ਡਰਾਈ ਡੇ” ਦੇ ਨਾਅਰੇ ‘ਤੇ ਅਮਲ ਪਾ ਸਕਦਾ ਹੈ ਡੇਂਗੂ ਮਲੇਰੀਆ ਤੇ ਕਾਬੂ- ਚਾਨਣ ਦੀਪ ਸਿੰਘ