ਫਜ਼ੂਲ ਖਰਚੀ ਦੇ ਨਾਮ

(ਸਮਾਜ ਵੀਕਲੀ)

ਜਿਮਨੀ ਚੋਣਾਂ ਇਕ ਸਾਲ ਦੇ ਘੱਟ ਸਮੇਂ ਵਾਲੀਆਂ
ਕੈਸਲ ਹੋਣੀਆਂ ਚਾਹੀਦੀਆਂ ਫਜ਼ੂਲ ਖਰਚੀ ਦੇ ਨਾਮ ਤੇ‌।
ਆਮ ਜਨਤਾ ਨੂੰ ਅਪੀਲ ਕੀਤੀ ਭਗਵੰਤ ਮਾਨ ਨੇ
ਵੋਟ ਜੀਹਨੂੰ ਮਰਜ਼ੀ ਪਾਓ,ਪਾਓ, ਲੋਕਤੰਤਰ ਦੇ ਨਾਮ ਤੇ।

ਇਕ ਤਰ੍ਹਾਂ ਨਾਲ ਉਸ ਨੇ ਵੀ, ਇਸ ਨੂੰ ਵਿਅਰਥ ਸਮਝਿਆ,
ਇਕ ਵੋਟ,ਖਰਚ ਦੇ ਬਦਲੇ,ਕੋਈ ਮਾਇਨੇ ਨ੍ਹੀਂ ਰੱਖਦੀ।
ਜਨਤਾ ਦਾ ਪੈਸਾ, ਹਵਾ ਵਿੱਚ ਉੜਾਕੇ, ਦੁਖੀ ਲੋਕਾਂ ਦਾ,
ਖਰਚ ਜੇ ਉਨ੍ਹਾਂ ਤੇ ਹੋ ਜਾਂਦਾ, ਕਿਸੇ ਦੀ ਆਤਮਿਕ ਤਕਲੀਫ ਘੱਟਦੀ।

ਦੂਸਰਾ ਪੱਖ ਹੈ, ਕਾਵਾਂ-ਰੌਲ਼ੀ ਨੇ, ਸ਼ੋਰ ਪ੍ਰਦੂਸ਼ਣ ਵਧਾਇਆ,
ਸਭ ਆਪਣੀ ਆਪਣੀ ਡਫਲੀ ਰਹੇ ਬਜਾ,ਆਲਮ ਖੁਦਗਰਜ਼ੀ ਦਾ ਛਾਇਆ।
ਕਨੂੰਨੀ ਪ੍ਰਾਵਧਾਨ ਕਰਕੇ, ਸਮਾਜਕ ਸ਼ਾਂਤੀ ਦੀ ਜ਼ਰੂਰਤ,
ਕਿਤੇ ਸਾਡੀ ਪ੍ਰਣਾਲੀ ਦਾ ਅਕਸ,ਬਾਹਰੀ ਦੁਨੀਆਂ ਵਿੱਚ ਨਾ ਜਾਵੇ ਉਲਟਾਇਆ।

ਜਿਉਂ ਜਿਉਂ ਤਰੱਕੀ ਕਰ ਰਹੀ ਦੁਨੀਆਂ,
ਇਕੱਠੇ ਰਹਿਣ ਦੇ ਫਾਇਦੇ ਭੁੱਲ ਰਹੀ।
ਬਾਬੇ ਨਾਨਕ ਦੀ ਬਾਣੀ ਦੀ ਸਿਖਿਆ ਭੁਲਾ ਕੇ,
ਪਦਾਰਥਕ ਮਿੱਟੀ-ਘੱਟੇ ਵਿੱਚ ਰੁਲ ਰਹੀ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਣਗਹਿਲੀ
Next articleਪ੍ਰਕਾਸ਼ ਕਿਸ ਨੂੰ ਕਹਿੰਦੇ ਹਨ?