ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ ਬਿਓਰੋ ਆਫ ਇੰਡੀਅਨ ਸਟੈਟਰਡਜ਼ ਨੇ ਵਿਦਿਆਰਥੀਆਂ ਨੂੰ ਭਾਰਤੀ ਮਾਨਿਕ ਬਿਊਰੋ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਾਨਿਕ ਲੇਖ ਪ੍ਰਤੀਯੋਗਤਾ ਕਰਵਾਈ। ਇਸ ਪ੍ਰਤੀਯੋਗਤਾ ਵਿਚ ਸ੍ਰੀ ਸੰਜੀਵਨ ਸਿੰਘ ਡਢਵਾਲ ਰਿਜਨਲ ਰਿਸੋਰਸ ਪਰਸਨ ਬੀ ਆਈ ਐਸ ਬਤੌਰ ਮੁੱਖ ਬਲਾਰਾ ਸ੍ਰੀ ਰਕੇਸ਼ ਕੁਮਾਰ ਗੌਤਮ ਵਿਸ਼ੇਸ਼ ਰਿਸੋਰਸ ਪਰਸਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਮੁਕਾਬਲੇ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ । ਸਕੂਲ ਪ੍ਰਿੰਸੀਪਲ ਬਲਵਿੰਦਰ ਸਿੰਘ ਬਿੱਟੂ ਅਤੇ ਸੀਨੀਅਰ ਲੈਕਚਰਾਰ ਸ੍ਰੀਮਤੀ ਪ੍ਰਵੇਸ਼ਿਕਾ ਮੋਂਗਾ ਨੇ ਆਏ ਮਹਿਮਾਨਾਂ ਦਾ ਯਾਦਗਾਰੀ ਚਿੰਨ ਭੇਂਟ ਕਰਕੇ ਸਵਾਗਤ ਕੀਤਾ ਅਤੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਕੂਲ ਦੇ ਸਟੈਂਡਰਡ ਕਲੱਬ ਵਿੱਚ ਸਟੈਂਡਰਡ ਅਤੇ ਗੁਣਵੱਤਾ ਫੈਲਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਸ੍ਰੀ ਸੰਜੀਵਨ ਸਿੰਘ ਡਢਵਾਲ ਦੇ ਵੱਖ ਵੱਖ ਵਸਤਾਂ ਜਿਵੇਂ ਗੈਸ ਸਲੈਂਡਰ ,ਹੈਲਮਟ, ਪਾਣੀ ਦੀਆਂ ਬੋਤਲਾਂ, ਸੋਨਾ, ਸਰੀਆ ਆਦਿ ਦੀਆਂ ਉਦਾਹਰਨਾਂ ਦੇ ਕੇ ਅਤੇ ਬੀ ਆਈ ਸੀ ਐਪ ਦੀ ਵਰਤੋਂ ਕਰਕੇ ਗੁਣਵੱਤਾ ਦੀ ਮਹੱਤਤਾ ਦਰਸਾਈ । ਉਹਨਾਂ ਨੇ ਇਸ ਡੀ ਓ ਅਤੇ ਪੀ ਬੀ ਡੀ ਰਾਹੀਂ ਭਾਰਤੀ ਮਾਨਕ ਬਿਊਰੋ ਦੇ ਕੰਮਾ ਬਾਰੇ ਸਮਝਾਇਆ।
ਵਿਦਿਆਰਥੀਆਂ ਦੇ ਪ੍ਰੈਸ਼ਰ ਕੁੱਕਰ ਗੈਸ ਸਲੰਡਰ ਕਲਰ ਚਾਕ ਆਦਿ ਵਸਤੂਆਂ ਤੇ ਸਟੈਂਡਰਡ ਦੇਖਣ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਹਰਮਨ ਪ੍ਰੀਤ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਨੇ ਦੂਜਾ, ਹਰਮਨਦੀਪ ਕੌਰ ਨੇ ਤੀਜਾ ਅਤੇ ਜਸਪਿੰਦਰ ਸਿੰਘ ਨੇ ਕਸੋਲੇਸ਼ਨ ਇਨਾਮ ਹਾਸਲ ਕੀਤੇ। ਜੇਤੂ ਵਿਦਿਆਰਥੀਆਂ ਨੂੰ ਕਰਮਵਾਰ 1000 ,750,500,250 ਰੁਪਏ ਨਗਦ ਰਾਸ਼ੀ ਦੇ ਰੂਪ ਵਿੱਚ ਸਮੇਤ ਮੈਡਲ ਇਨਾਮ ਵਜੋਂ ਦਿੱਤੇ ਗਏ। ਅੰਤ ਵਿਚ ਪ੍ਰਿੰਸੀਪਲ ਬਲਵਿੰਦਰ ਸਿੰਘ ਬਿੱਟੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸਟੈਂਡਰਡ ਕਲੱਬ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਅਤੇ ਸਮੂਹ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਸਟਾਫ਼ ਮੈਂਬਰ ਹਾਜ਼ਰ ਸਨ। ਸਕੂਲ ਸਟੈਂਡਰਡ ਕਲੱਬ ਦੇ ਮੈਂਬਰ ਨਰਿੰਦਰ ਪਾਰਸ਼ਰ ਦੁਆਰਾ ਵਿਦਿਆਰਥੀਆਂ ਨੂੰ ਬਿਜ਼ਨਸ ਇੰਡੀਆ ਸਟੈਂਡਰਡ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਨਿਰਮਲ ਸਿੰਘ ਜੋਸਨ, ਪੰਕਜ਼ ਧੀਰ, ਚਰਨਜੀਤ ਸਿੰਘ, ਦਵਿੰਦਰ ਸਿੰਘ ਵਾਲੀਆ, ਗੁਰਵਿੰਦਰ ਸਿੰਘ ਥਿੰਦ,ਸ੍ਰੀ ਮਤੀ ਵਸੇਂਦਾ, ਸੀਮਾ ਅਰੋੜਾ, ਦਿਨੇਸ਼ ਸਿੰਘ , ਗੁਰਵਿੰਦਰ ਸਿੰਘ ਗਾਂਧੀ, ਲਖਵਿੰਦਰ ਸਿੰਘ ,ਅਵਤਾਰ ਸਿੰਘ, ਗੋਪਾਲ ਕ੍ਰਿਸ਼ਨ ,ਸ਼ਾਮ ਸਿੰਘ ,ਸਤਨਾਮ ਸਿੰਘ, ਸਿੱਧੂ ਸ਼ਰਮਾ, ਜਸਵੀਰ ਕੌਰ ,ਪ੍ਰੀਆ ਸਿੰਗਾਰੀ, ਰਮਨਪ੍ਰੀਤ ਕੌਰ ਰਵਿੰਦਰ ਕੌਰ ਪਰਮਜੀਤ ਕੌਰ ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly