(ਸਮਾਜ ਵੀਕਲੀ)
ਲੱਗਦਾ ਭਾਰਤ ਦੇਸ਼ ਰਿਹਾ ਨਾ ਹਾਮੀ ਤੀਆਂ ਦਾ।
ਬਣਦਾ ਨਾ ਕੋਈ ਰਾਖਾ ਦੁਨੀਆ ਵਿੱਚ ਧੀਆਂ ਦਾ।
ਚਿੜੀਆਂ ਮੁੱਖ ਚਿੜਾ ਰਹੀਆਂ ਭਾਰਤ ਦੀਆਂ ਧੀਆਂ ਦਾ।
ਹਿੰਦੂ ਮੁਸਲਿਮ ਸਿੱਖਾਂ ਨਾਨਕ ਸੋਚ ਭਲਾਈ ਆ,
ਚੁੱਕੀ ਅੱਤ ਬਲਾਤਕਾਰੀਆਂ ਜਣਨੀ ਖਾਈ ਆ ,
ਭਟਕ ਗਿਆ ਭਾਈਚਾਰਾ ਮੰਨਦਾ ਹੁਕਮ ਨਾ ਮੀਆਂ ਦਾ।
ਲੱਗਦਾ ਭਾਰਤ ਦੇਸ਼ ਰਿਹਾ ਨਾ———-।
ਕੰਜਕਾਂ ਦੇਵੀ ਲੱਛਮੀ ਕਹਿ ਕੇ ਮਾਂ ਪੂਜਦੇ ਸੀ,
ਰੱਖੜੀ ਬੰਨ੍ਹ ਕੇ ਟਿੱਕੇ ਲਾਉਂਦੇ ਭਾਈਦੂਜ ਦੇ ਸੀ,
ਕੁੜੀਆਂ ਚਿੜੀਆਂ ਨਾਲ ਮਾਣ ਸੀ ਵਧਣਾ ਜੀਆਂ ਦਾ।
ਲੱਗਦਾ ਭਾਰਤ ਦੇਸ਼ ਰਿਹਾ ਨਾ———–।
ਮਿਲਣਾ ਕੀ ਇਨਸਾਫ਼ ਭ੍ਰਿਸ਼ਟਾਚਾਰ ਛਾਅ ਗਿਆ ਏ,
ਪੈਸਾ ਪੁੱਤ ਅਮੀਰ ਗਰੀਬ ਦੀ ਇੱਜ਼ਤ ਖਾ ਗਿਆ ਏ,
ਮੀਡੀਆ ਬਣਿਆ ਰਸਤਾ ‘ ਰਾਜਨ ‘ ਫਿਰਕੂ ਲੀਹਾਂ ਦਾ।
ਲੱਗਦਾ ਭਾਰਤ ਦੇਸ਼ ਰਿਹਾ ਨਾ———-।
ਬਣਦਾ ਨਾ ਕੋਈ ਰਾਖਾ—————।
ਰਜਿੰਦਰ ਸਿੰਘ ਰਾਜਨ
9876184954
ਸੁੰਦਰ ਬਸਤੀ , ਗਲੀ ਨੰਬਰ 3
ਡੀਸੀ ਕੋਠੀ ਰੋਡ ਸੰਗਰੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly