ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਦੱਸ ਸੋਹਣੀਏਂ ਨੀ ਸਾਥੋਂ ਹੋਇਆਂ ਕੀ ਗੁਨਾਹ।
ਹਾਏ ਭੁੱਲ ਕੇ ਵੀ ਜਾਂਦੀ ਵਾਅਦਾ ਇਕ ਤੂੰ ਨਿਭਾ।
ਦੱਸ ਸੋਹਣੀਏਂ ਨੀ……..
1
ਤੇਰੇ ਇਕਰਾਰ ਮਾਰੇ ਅਸੀਂ ਮਰ ਚਲੇ ਆ।
ਹੋਕਿਆਂ ਤਿਹਾਵਾ ਨਾਲ ਝੋਲੀ ਭਰ ਚਲੇ ਆ।
ਚੰਦ ਖੁਸ਼ੀਆਂ ਝੋਲੀ ਦਿੰਦੀ ਭੁੱਲ ਕੇ ਤੂੰ ਪਾ।
ਦੱਸ ਸੋਹਣੀਏਂ ਨੀ……..
2
ਗੱਲਾਂ ਤੇਰੀਆਂ ਤੇ ਨੀ ਇਤਬਾਰ ਕਿੰਝ ਹੋ ਗਿਆ।
ਨਜ਼ਰਾਂ ਦਾ ਤੀਰ ਸੀਨੇ ਪਾਰ ਕਿੰਝ ਹੋ ਗਿਆ।
ਜੇ ਲਗ ਜਾਂਦਾ ਪਤਾ ਲੈਂਦੇ ਦਿਲ ਸਮਝਾ।
ਦੱਸ ਸੋਹਣੀਏਂ ਨੀ……..
3
ਮਿਲ਼ ਕੇ ਵੀ ਤੈਨੂੰ ਪਛਤਾਵਾ ਜਿਹਾ ਹੋ ਗਿਆ।
ਪਿਆਰ ਅੱਜ ਕੱਲ ਤੇ ਦਿਖਾਵਾ ਜਿਹਾ ਹੋ ਗਿਆ।
ਇਸੇ ਦਿਖਾਵੇ ਦਿਤਾ ਸਾਨੂੰ ਨਜ਼ਰਾਂ ਤੋਂ ਗਿਰਾਂ।
ਦੱਸ ਸੋਹਣੀਏਂ ਨੀ……..
4
ਤੁਰ ਗਈ ਐ ਭਾਵੇਂ ਲੜੋਈ ਠੁਕਰਾ ਕੇ ਨੀ।
ਖੱਟਿਆ ਕੀ ਨਰਿੰਦਰ ਹਾਏ ਇਸ਼ਕ ਕਮਾ ਕੇ ਨੀ।
ਮਾਣੇ ਗੈਰਾਂ ਦੀ ਬੁਕਲ ਦਾ ਨਿੱਘ ਬੇਵਫਾ।
ਦੱਸ ਸੋਹਣੀਏਂ ਨੀ……..

✍️ ਨਰਿੰਦਰ ਲੜੋਈ ਵਾਲਾ
☎️ 8968788181

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੀਬੀ ਕਰਮਜੀਤ ਕੌਰ ਚੌਧਰੀ ਦੇ ਹੱਕ ‘ਚ ਸ, ਅੰਗਦ ਸਿੰਘ ਸਾਬਕਾ ਵਿਧਾਇਕ ਵਲੋਂ ਅੱਪਰਾ ਇਲਾਕੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ
Next article*ਪੱਥਰ ਤੋਂ ਦੇਵਤੇ ਤੱਕ……..…*