ਅੱਪਰਾ ਵਿਖੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ

*ਮੈਡਮ ਸੰਤੋਸ਼ ਕਟਾਰੀਆ ਵਿਧਾਇਕ ਬਲਾਚੌਰ ਦੀ ਅਗਵਾਈ ਤੇ ਮੈਡਮ ਮਨੀਸ਼ਾ ਅੱਪਰਾ ਦੇ ਯਤਨਾ ਸਦਕਾ ਪਾਰਟੀ ਨੂੰ ਮਿਲੀ ਹੋਰ ਮਜਬੂਤੀ*

ਜਲੰਧਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)- ਅੱਜ ਅੱਪਰਾ ਵਿਖੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਮੈਡਮ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈਆਂ। ਉਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਵਿੱਚ ਮੈਡਮ ਮਨੀਸ਼ਾ ਅੱਪਰਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਸਮਾਗਮ ਦੌਰਾਨ ਆਪ ਆਗੂ ਕਮਲ ਕਟਾਰੀਆ, ਰਣਵੀਰ ਸਿੰਘ ਕੰਦੋਲਾ, ਬਾਬਾ ਹਰਚਰਨ ਸਿੰਘ ਲਸਾੜਾ ਤੇ ਅਸ਼ੋਕ ਕਟਾਰੀਆ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਮੈਡਮ ਸੰਤੋਸ਼ ਕਟਾਰੀਆ ਵਿਧਾਇਕਾ ਹਲਕਾ ਬਲਾਚੌਰ ਨੇ ਕਿਹਾ ਕਿ 10 ਮਈ ਨੂੰ ਹੋ ਰਹੀ ਜਲੰਧਰ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਆਪ ਉਮੀਦਵਾਰ ਸ਼ੁਸ਼ੀਲ ਰਿੰਕੂ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਉਨਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਜਿਹੀਆ ਲੋਟੂ ਪਾਰਟੀਆਂ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਇਸ ਮੌਕੇ ਨੀਲਮ ਕੌਰ, ਤ੍ਰਿਪਤਾ ਰਾਣੀ, ਪੂਜਾ, ਕੁਲਵਿੰਦਰ ਕੌਰ, ਸੋਨੀਆ, ਤਾਜ, ਮੀਰ, ਉਰਮਿਲਾ ਰਾਣੀ,ਊਸ਼ਾ, ਜਸਵਿੰਦਰ ਕੌਰ, ਅਰਸ਼ ਕੌਰ, ਨਮਨ ਜੋਤ ਤੇ ਹੋਰ ਔਰਤਾਂ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲ
Next articleਜਲੰਧਰ ਲੋਕ ਸਭਾ ਉੱਪ ਚੋਣ ‘ਚ ਬੀਬੀ ਕਰਮਜੀਤ ਕੌਰ ਚੌਧਰੀ ਪ੍ਰਾਪਤ ਕਰਨਗੇ ਸ਼ਾਨਦਾਰ ਜਿੱਤ-ਹੈਪੀ ਜੌਹਲ ਖਾਲਸਾ