ਪੈਰਿਸ (ਸਮਾਜ ਵੀਕਲੀ) : ਜਲੰਧਰ ਦੀ ਪਾਰਲੀਮੈਂਟ ਸੀਟ ਲਈ ਜਿਮਨੀ ਚੌਣਾਂ ਵਿੱਚ ਪੰਜਾਬ ਵਿਚਲੀ ਲੋਕ ਇੰਨਸਾਫ ਪਾਰਟੀ ਨੇ ਬੀਜੇਪੀ ਨੂੰ ਹਿਮਾਇਤ ਕੀਤੀ ਹੈ। ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਜੋ ਲੋਕ ਇੰਨਸਾਫ ਪਾਰਟੀ ਦੇ ਮੁੱਖੀ ਹਨ। ਇਹਨਾ ਬੈਂਸ ਭਰਾਵਾਂ ਵੱਲੋ ਆਉਣ ਵਾਲੇ ਸਮੇ ਵਿੱਚ ਪੂਰਨ ਤੌਰ ਤੇ ਬੀਜੇਪੀ ਵਿੱਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਹਨ। ਇਸ ਹਿਮਾਇਤ ਦਾ ਪਾਰਟੀ ਦੀ ਯੂਰੋਪੀਆਨ ਕੋਰ ਕਮੇਟੀ ਨੇ ਗੰਭੀਰਤਾ ਨਾਲ ਲੈਦੇ ਹੋਏ ਸਾਰੀਆਂ ਇਕਾਈਆਂ ਨੂੰ ਭੰਗ ਕਰ ਦਿਤਾ ਹੈ। ਇਕ ਬਿਆਨ ਜਾਰੀ ਕਰਦੇ ਹੋਏ ਇਨਸਾਫ ਪਾਰਟੀ ਯੂਰਪ ਦੇ ਸਰਪ੍ਰਸਤ ਬਲਜੀਤ ਸਿੰਘ ਭੁੱਲਰ ਜਰਮਨੀ, ਪ੍ਰਧਾਨ ਕਿ੍ਰਪਾਲ ਸਿੰਘ ਬਾਜਵਾ ਬੈਲਜੀਅਮ, ਯੂ.ਕੇ ਯੂਨਿਟ ਦੇ ਪ੍ਰਧਾਨ ਰਾਜਿੰਦਰ ਸਿੰਘ ਥਿੰਦ, ਆਰਗੇਨਾਈਜਰ ਸ਼ਮਸ਼ੇਰ ਸਿੰਘ ਫਰਾਂਸ, ਜਨਰਲ ਸਕੱਤਰ ਜਗਤਾਰ ਸਿੰਘ ਮਾਹਲ ਜਰਮਨੀ, ਮੀਤ ਪ੍ਰਧਾਨ ਦਵਿੰਦਰ ਸਿੰਘ ਮੱਲੀ ਸਪੇਨ, ਮਾਝਾ ਜੋਨ ਦੇ ਸਰਪ੍ਰਸਤ ਜਗਜੋਤ ਸਿੰਘ ਖਾਲਸਾ ਨੇ ਸ਼ੌ੍ਮਣੀ ਅਕਾਲੀ ਦਲ ਅਮਿ੍ੰਤਸਰ ਨੂੰ ਜਲੰਧਰ ਸੀਟ ਤੋ ਚੋਣਾ ਵਿੱਚ ਪੂਰਨ ਹਿਮਾਇਤ ਕੀਤੀ ਹੈ।
ਸਾਂਝੇ ਬਿਆਨ ਵਿੱਚ ਆਗੂਆਂ ਨੇ ਪੰਜਾਬ ਅਤੇ ਪੰਥਕ ਉਮੀਦਵਾਰ ਦੇ ਤੌਰ ਤੇ ਸ. ਗੁਰਜੰਟ ਸਿੰਘ ਕੱਟੂ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ। ਸ਼ੌ੍ਮਣੀ ਅਕਾਲੀ ਦਲ ਅਮਿ੍ੰਤਸਰ ਯੂਰਪ ਵੱਲੋ ਸ. ਦਲਵਿੰਦਰ ਸਿੰਘ ਘੁੰਮਣ, ਸ. ਜਗਜੀਤ ਸਿੰਘ ਚੀਮਾਂ, ਸ. ਜਸਪਾਲ ਸਿੰਘ ਪਨੂੰ, ਸ. ਤਜਿੰਦਰ ਸਿੰਘ, ਅਤੇ ਸ. ਸਤਨਾਮ ਸਿੰਘ ” ਗਤਕਾ ਮੀਰੀ ਪੀਰੀ ਅਖਾੜਾ ” ਨੇ ਉਚੇਚੇ ਤੌਰ ਸਮੂਹ ਆਗੂਆਂ ਦਾ ਪੰਥ ਪ੍ਸਥੀ ਫੈਸਲਾ ਦਾ ਜਿਥੇ ਸੁਆਗਤ ਕੀਤਾ ਹੈ ਉਥੇ ਪਾਰਟੀ ਵੱਲੋ ਧੰਨਵਾਦ ਲਈ ਸ. ਸਮਸ਼ੇਰ ਸਿੰਘ ਅਮਿ੍ੰਤਸਰ ਨੂੰ ਸਨਮਾਨਿਤ ਕੀਤਾ। ਇਹ ਆਗੂ ਸਾਹਿਬਾਨ ਆਉਣ ਵਾਲੇ ਸਮੇ ਵਿੱਚ ਹਮੇਸ਼ਾ ਕੌਮ ਦੇ ਹਿੱਤਾ ਲਈ ਖੜੇ ਰਹਿ ਕੇ ਹੱਕ ਸੱਚ ਦੀ ਗੱਲ ਉਠਾਉਦੇ ਰਹਿਣਗੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly