“ਸਮਾਰਟ ਸਕੂਲ ਹੰਬੜਾਂ ਨੇ ਵਿੱਦਿਅਕ ਮੱਲਾਂ ਮਾਰੀਆਂ”

ਚੰਗੇ ਨਤੀਜਿਆਂ ਵਾਸਤੇ ਮਾਪੇ, ਅਧਿਆਪਕ ਤੇ ਵਿਦਿਆਰਥੀ ਵਧਾਈ ਦੇ ਪਾਤਰ-ਪ੍ਰਿੰ:ਤੇਜਵਰਿੰਦਰ ਕੌਰ

(ਸਮਾਜ ਵੀਕਲੀ) : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮਿਡਲ ਪ੍ਰੀਖਿਆਵਾਂ ਵਿੱਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜਾਰੀ ਵਿਖਾਈ। ਸਕੂਲ ਪ੍ਰਿੰਸੀਪਲ ਮੈਡਮ ਤੇਜ ਵਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਵਿੱਚ ਤਹਿਸੀਨ ਦੀਆਂ, ਪ੍ਰਿਯੰਕਾ ਕੁਮਾਰੀ, ਵੰਸ਼ ਕੁਮਾਰ ਸ਼ਰਮਾ, ਦਿਵਿਆ ਤਿਰਪਾਠੀ ਤੇ ਰੋਹਿਤ ਵਰਮਾ 88 ਤੋਂ 90% ਅੰਕ ਪ੍ਰਾਪਤ ਕਰਦਿਆਂ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਤਾਂ ਬਾਕੀ ਵਿਦਿਆਰਥੀ ਵੀ ਚੰਗੇ ਅੰਕਾਂ ਵਿਚ ਪਾਸ ਹੋਏ ਹਨ। ਵਿਦਿਆਰਥੀਆਂ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਉਂਦਿਆਂ ਮੈਡਮ ਤੇਜਵਰਿੰਦਰ ਕੌਰ ਨੇ ਇੰਨਾ ਸ਼ਾਨਦਾਰ ਵਿੱਦਿਅਕ ਕਾਰਗੁਜ਼ਾਰੀਆਂ ਵਾਸਤੇ ਮਾਪਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਸਕੂਲ ਦੀਆਂ ਅਕਾਦਮਿਕ, ਸਹਿ -ਅਕਾਦਮਿਕ, ਖੇਡਾਂ ਤੇ ਸਕਾਊਟ ਤੋਂ ਇਲਾਵਾ ਹੋਰ ਗਤੀਵਿਧੀਆਂ ਵਿਚ ਵੀ ਪਿੰਡ ਦੀ ਪੰਚਾਇਤ, ਮੋਹਤਬਰ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਯਤਨ ਜਾਰੀ ਰਖਣ ਦਾ ਵਿਸ਼ਵਾਸ਼ ਵੀ ਜਤਾਇਆ।

ਇਸ ਮੌਕੇ ਤੇ ਲੈਕਚਰਾਰ ਅਲਬੇਲ ਸਿੰਘ ਪੁੜੈਣ, ਜਸਪਾਲ ਸਿੰਘ, ਭਾਰਤ ਭੂਸ਼ਣ, ਰਾਜਬੀਰ ਸਿੰਘ, ਦਵਿੰਦਰ ਸਿੰਘ, ਵਿਕਾਸ ਸ਼ਰਮਾ, ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ, ਨਵੀਨ,ਰਾਜੀਵ ਕੁਮਾਰ, ਪ੍ਰੀਤਮ ਸਿੰਘ, ਜਗਜੀਤ ਸਿੰਘ, ਇੰਦਰਜੀਤ ਸਿੰਘ, ਲੈਕਚਰਾਰ ਮੈਡਮ ਜਯਾ ਪ੍ਰਵੀਨ, ਹਰਪ੍ਰੀਤ ਕੌਰ, ਕਲਪਨਾ ਕੌਸ਼ਲ, ਸੋਨੀਆ ਸਹਿਗਲ, ਸੀਮਾ ਸ਼ਰਮਾ, ਸੁਖਵੰਤ ਕੌਰ, ਮਿਸ ਅਮਨਦੀਪ ਕੌਰ ਅਤੇ ਹਰਮੀਤ ਕੌਰ ਤੋਂ ਇਲਾਵਾ ਹੋਰ ਵੀ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਭਾਰੀ ਬਹੁਮਤ ਨਾਲ ਜਿੱਤਣਗੇ – ਸਤਨਾਮ ਸਿੰਘ ਲੋਹਗੜ੍ਹ
Next articleਲੋਕਾਂ ਦਾ ਪਿਆਰ ਦੱਸ ਰਿਹਾ ਆਦਮਪੁਰ ਤੋਂ ਕਾਂਗਰਸ ਦੀ ਜਿੱਤ ਯਕੀਨੀ- ਸੁਖਵਿੰਦਰ ਸਿੰਘ ਕੋਟਲੀ ਐਮ. ਐਲ. ਏ