“ਸਮੇਂ ਦੀ ਗੱਲ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਮੰਨਦਾ ਰਿਹਾ ਇਸ ਗੱਲ ਨੂੰ
ਕਿ ਮੌਤ ਵੀ ਜ਼ਿੰਦਗੀ ਦਾ ਹੀ ਹਿੱਸਾ ਹੈ
ਮੈਂ ਸਾਰੀ ਉਮਰ।
ਮੈਨੂੰ ਮੌਤ ਤੋਂ ਡਰ ਨਹੀਂ ਲੱਗਦੈ,
ਡਰ ਲੱਗਦੈ,
ਦੂਜੀ ਦੁਨੀਆਂ ਵਿਚ ਵੀ
ਜਾਤਾਂ ਵਿੱਚ ਵੰਡੇ ਰਹਿਣ ਤੋਂ
ਧਰਮਾਂ ਵਿੱਚ ਵੰਡੇ ਰਹਿਣ ਤੋਂ
ਮਜ਼ਦੂਰ ਹੀ ਬਣੇ ਰਹਿਣ ਤੋਂ
ਇਸ ਗੱਲ ‘ਤੇ ਭਰੋਸਾ ਕੀਤਾ
ਕਿ ਝੂਠ ਬੋਲਣਾ ਗ਼ਲਤ ਹੁੰਦਾ ਏ,
ਗ਼ਲਤ ਹੁੰਦਾ ਏ ਕਿਸੇ ਨੂੰ ਪਰੇਸ਼ਾਨ ਕਰਨਾ।
ਮੈਂ ਸਾਰੀ ਉਮਰ।
ਮੰਨਦਾ ਰਿਹਾ ਇਸ ਗੱਲ ਨੂੰ
ਕਿ ਮੌਤ ਵੀ ਜ਼ਿੰਦਗੀ ਦਾ ਹੀ ਹਿੱਸਾ ਹੈ
ਮੈਂ ਸਾਰੀ ਉਮਰ।

ਕੁਲਦੀਪ ਸਾਹਿਲ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ‘ਤੇ ਯਾਤਰੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ
Next articleਏਹੁ ਹਮਾਰਾ ਜੀਵਣਾ ਹੈ -271