(ਸਮਾਜ ਵੀਕਲੀ)
ਅੱਜ ਦਿਲ ਕੀਤਾ ਦੇਖ ਲਵਾਂ ਮੈਂ ਮੂਵੀ ਆਪਣੇ ਵਿਆਹ ਦੀ,
ਜੋ ਹੋਇਆ ਸੀ ਕਈ ਸਾਲ ਪਹਿਲਾਂ ਹੋਏ ਉਸ ਨਿਕਾਹ ਦੀ,
ਦੇਖ ਕੇ ਦਿਲ ਖ਼ੁਸ਼ ਹੋਇਆ ਜਦੋਂ ਦੇਖਿਆ ਸਾਡੀ ਨਵੀਂ ਜੋੜੀ ਨੂੰ,
ਮੇਰੇ ਵਿਆਹ ਵਿੱਚ ਖ਼ੁਸ਼ੀਆਂ ਮਨਾਵਣ ਭੈਣਾਂ ਗਾਉਂਦੀਆਂ ਘੋੜੀ ਨੂੰ,
ਦੇਖਦਿਆਂ ਹੀ ਇਕਦਮ ਬਦਲ ਗਏ ਹਾਵ ਭਾਵ ਉਸ ਵੇਲੇ ਮੇਰੇ,
ਜਦੋਂ ਦੇਖਿਆ ਕਈ ਰੂਹਾਂ ਵਿਛੜ ਗਈਆਂ ਨੇ ਵਿਆਹ ਤੋਂ ਬਾਅਦ ਮੇਰੇ,
ਮੂਵੀ ਦੇਖਣ ਵਾਲਾ ਚਾਅ ਵਿੱਚ ਹੀ ਰਹਿ ਗਿਆ ,
ਦੇਖ ਵਿਛੜੇ ਸਕਿਆਂ ਨੂੰ ਸਿਰ ਫੜ ਬਹਿ ਗਿਆ,
ਮੇਰੀ ਮਾਂ ਨੂੰ ਦੇਖ ਮੂਵੀ ਵਿੱਚ ਦੂਜੀ ਸੱਸ ਮਾਂ ਮੇਰੀ ਦੋਵੇਂ ਗਈਆਂ ਦੇਖ ਦਿਲ ਹਿੱਲ ਗਿਆ,
ਚਾਚੇ, ਤਾਏ ,ਮਾਸੜ , ਮਾਸੀ, ਮਾਮਾ, ਵਿਛੜੇ ਕਈ ਯਾਰ ਵੀਰ ਮੇਰੇ,
ਦੇਖ ਓਹਨਾਂ ਰੂਹਾਂ ਨੂੰ ਵੱਜਣ ਦਿਲ ਵਿੱਚ ਸਚੀਂ ਤੀਰ ਮੇਰੇ,
ਸਮਾਂ ਬੜਾ ਬਲਵਾਨ ਹੁੰਦਾ ਸਭ ਆਪਣੇ ਨਾਲ ਹੀ ਬਦਲ ਦਿੰਦਾ,
ਫੇਰ ਸੋਚਿਆ ਕਾਹਦਾ ਮਾਣ ਕਰੀ ਜਾਂਦਾ ਮਿੱਟੀ ਦਾ ਬੰਦਾ ਸਮਾਂ ਹੈ ਸਭ ਬਦਲ ਦਿੰਦਾ,
ਦੇਖਦੇ ਦੇਖਦੇ ਮੂਵੀ ਗੱਚ ਮੇਰਾ ਭਰ ਆਇਆ ਨਾ ਰੋਕ ਹੋਏ ਹੰਝੂ ਮੇਰੇ ਕੋਲੋਂ,
ਧਰਮਿੰਦਰ ਵਿੱਚ ਹੀ ਮੂਵੀ ਬੰਦ ਕਰ ਦਿੱਤੀ ਨਹੀਂ ਦੇਖ ਹੋਈ ਮੇਰੇ ਕੋਲੋਂ,
ਨਹੀਂ ਦੇਖ ਹੋਈ ਮੇਰੇ ਕੋਲੋਂ…………
ਧਰਮਿੰਦਰ ਸਿੰਘ ਮੁੱਲਾਂਪੁਰੀ
9872000461
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly