ਗ਼ਜ਼ਲ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਜੋ ਕੱਲਾ ਤੁਰਨੇ ਤੋਂ ਡਰਦਾ ਹੈ,
ਉਹ ਬਿਨ ਆਈ ਮੌਤੇ ਮਰਦਾ ਹੈ।
ਸਭ ਕੰਮ ਕਰਦੇ ਇੱਥੇ ਢਿੱਡ ਲਈ,
ਕੰਮ ਕੀਤੇ ਬਿਨ ਕਿਸ ਦਾ ਸਰਦਾ ਹੈ।
ਕੀਤੇ ਕੰਮ ਪਿੱਛੇ ਰਹਿ ਜਾਂਦੇ ਨੇ,
ਜਦ ਕੂਚ ਇੱਥੋਂ ਕੋਈ ਕਰਦਾ ਹੈ।
ਉਹ ਹੋਰਾਂ ਨਾ’ ਝਗੜੇ ਨ੍ਹੀ ਕਰਦਾ,
ਜਿਸ ਨੂੰ ਵੀ ਫਿਕਰ ਆਪਣੇ ਘਰ ਦਾ ਹੈ।
ਹਰ ਮਾਂ-ਪਿਉ ਕੰਜੂਸੀ ਕਰ ਕਰ ਕੇ,
ਪੁੱਤਾਂ ਲਈ ਧਨ ਕੱਠਾ ਕਰਦਾ ਹੈ।
ਉਸ ਦਾ ਕੋਈ ਨਾ ਸਤਿਕਾਰ ਕਰੇ,
ਜੋ ਆਪਣੀ ਗਰਜ਼ ਪਿੱਛੇ ਮਰਦਾ ਹੈ।
ਸਾਡਾ ਵੀ ਉਸ ਦੇ ਬਿਨ ਜਾਵੇ ਸਰੀ,
ਜੇ ਉਸ ਦਾ ਸਾਡੇ ਬਿਨ ਸਰਦਾ ਹੈ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਰਾਜ ਧੌਲਾ ਦਾ ਸੰਤ ਰਾਮ ਉਦਾਸੀ ਪੁਰਸਕਾਰ ਨਾਲ ਸਨਮਾਨ 30 ਅਪ੍ਰੈਲ ਨੂੰ
Next articleਵਿਸ਼ਵ ਮਲੇਰੀਆ ਦਿਵਸ ਤੇ ਮਲੇਰੀਆ ਬੁਖ਼ਾਰ ਤੋਂ ਬਚਾਅ ਸਬੰਧੀ ਜਾਗਰੂਕਤਾ ਗਤੀਵਿਧੀਆਂ ਜ਼ੋਰਾਂ ਤੇ