ਸਲਾਮ ਜ਼ਿੰਦਗੀ

ਸੁਰਿੰਦਰ ਕੌਰ ਸੈਣੀ

(ਸਮਾਜ ਵੀਕਲੀ)

 

ਵੇਲੇ ਨਾਲ ਹੱਥ ਮਿਲਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੈ,
ਕਿਸੇ ਰੋੰਦੇ ਹੋਏ ਨੂੰ ਹਸਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੈ,

ਵਰ੍ਹਿਆਂ ਦੀ ਤਪੱਸਿਆ ਦਾ ਫਲ ਵੀ ਹਮੇਸ਼ਾਂ ਮਿੱਠਾ ਹੁੰਦੈ ,
ਹਿੰਮਤਾਂ ਦਾ ਤਵੀਤ ਪਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੈ,

ਜਜ਼ਬਾਤ ਤੇ ਖ਼ਿਆਲਾਤ ਤੇ ਕਾਬੂ ਰੱਖਣਾ ਸਿਆਣਪ ਹੁੰਦੈ,
ਪੀੜਾਂ ਦੇ ਵਿਚ ਮੁਸਕਰਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੈ,

ਦੂਜਿਆਂ ਦੇ ਲਈ ਬੁਰਾ ਸੋਚਣਾ ਵੀ ਬੜਾ ਘੋਰ ਪਾਪ ਹੁੰਦੈ,
ਕਿਸੇ ਡੁੱਬਦੇ ਹੋਏ ਨੂੰ ਬਚਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੈ,

ਜੀਉਣਾ – ਮਰਨਾ ਵੀ ਦੁਨੀਆ ਦੀ ਅਟੱਲ ਸੱਚਾਈ ਹੁੰਦੈ ,
ਦੂਜਿਆਂ ਲਈ ਜਾਨ ਲੁਟਾਉਣ ਹੀ ਜ਼ਿੰਦਗੀ ਨੂੰ ਸਲਾਮ ਹੈ,

ਸਾਦਗੀ ਦੇ ਰੰਗ ਚ ਹੀ ਸੁੰਦਰਤਾ ਦਾ ਅਸਲੀ ਰਾਜ ਹੁੰਦੈ ,
ਮੱਸਿਆ ਨੂੰ ਪੁੰਨਿਆ ਬਣਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੈ,

ਪਿਆਰ ਦਾ ਪੰਛੀ ਵੀ ਪਾਕ – ਪਵਿੱਤਰ ਪਾਕੀਜ਼ਾ ਰੂਹ ਹੁੰਦੈ,
ਇਸ਼ਕ ਨੂੰ ਮਨ ਮੰਦਰ ਬਣਾਉਣਾ ਹੀ ਜ਼ਿੰਦਗੀ ਨੂੰ ਸਲਾਮ ਹੈ,

ਮੌਸਮ ਬਦਲਦੇ ਰਹਿੰਦੇ ਪਰ ਮੁਕੱਦਰ ਨਾ ਕਦੇ ਬਦਲ ਹੁੰਦੈ,
ਸਿੱਦਕ ਨਾਲ ਪਿਆਰ ਪਾਉਣਾ ਸੈਣੀ ਜ਼ਿੰਦਗੀ ਨੂੰ ਸਲਾਮ ਹੈ,

ਸੁਰਿੰਦਰ ਕੌਰ ਸੈਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਮ
Next articleਪਿਆਰ ਦਾ ਇਜ਼ਹਾਰ