5ਵੀਂ ਜਮਾਤ ਦੇ ਨਤੀਜਿਆਂ ਵਿੱਚ ਛਾਏ ਸ.ਪ.ਸ.ਸ. ਮਲਿਕਪੁਰ ਦੇ ਵਿਦਿਆਰਥੀ

ਗੁਰਨੂਰ ਸਿੰਘ ਤੇ ਸੁਖਦੇਵ ਸਿੰਘ ਨੇ ਸੈਂਟਰ ਪੱਧਰ ‘ਤੇ ਮੱਲਿਆ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ

ਗੁਰਬਿੰਦਰ ਸਿੰਘ ਰੋਮੀ, ਘਨੌਲੀ (ਸਮਾਜ ਵੀਕਲੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2022-23 ਦੇ ਐਲਾਨੇ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲਿਕਪੁਰ ਦੇ ਦੋ ਵਿਦਿਆਰਥੀਆਂ ਨੇ ਸੈਂਟਰ ਅਧੀਨ ਪੈਂਦੇ 10 ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਿਸ ਬਾਰੇ ਸਕੂਲ ਮੁਖੀ ਮਨਦੀਪ ਕੌਰ ਨੇ ਦੱਸਿਆ ਕਿ ਗੁਰਨੂਰ ਸਿੰਘ ਪੁੱਤਰ ਗੁਰਮੁੱਖ ਸਿੰਘ 481/500 ਅਤੇ ਸੁਖਦੇਵ ਸਿੰਘ ਪੁੱਤਰ ਕੁਲਵੰਤ ਸਿੰਘ 480/500 ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਤੇ ਰਹੇ। ਇਸ ਸ਼ਾਨਦਾਰ ਕਾਰਗੁਜ਼ਾਰੀ ਨਾਲ਼ ਆਪਣਾ, ਮਾਪਿਆਂ, ਸਕੂਲ, ਪਿੰਡ ਤੇ ਇਲਾਕੇ ਦਾ ਨਾਂ ਰੋਸ਼ਨ ਕਰਨ ਵਾਲ਼ੀ ਇਸ ਵਿਦਿਆਰਥੀ ਜੋੜੀ ਨੂੰ ਸਕੂਲ ਮੁਖੀ, ਅਧਿਆਪਕਾ ਕ੍ਰਿਸ਼ਨਾ ਸੈਣੀ, ਅਧਿਆਪਕਾ ਬਲਜੀਤ ਕੌਰ, ਸਰਪੰਚ ਕੁਲਵਿੰਦਰ ਕੌਰ, ਪਰਮਜੀਤ ਸਿੰਘ ਸਮਾਜ ਸੇਵੀ ਤੇ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ‘ਤੇ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਵੱਲੋਂ ਖਾਸ ਤੌਰ ‘ਤੇ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸਾਖੀ ਦਾ ਰੰਗਾ ਰੰਗ ਪ੍ਰੋਗਰਾਮ “ਨੱਚਣ ਨੂੰ ਦਿਲ ਕਰਦਾ” ਵਿੱਚ ਸੂਫੀ ਗਾਇਕਾ ਜੋਤ ਸ਼ਰਮਾ ਵਾਲੀਆ ਆਪਣੇ ਖ਼ੂਬਸੂਰਤ ਨਵੇਂ ਪੰਜਾਬੀ ਗੀਤ ਨਾਲ : ਅਮਰੀਕ ਮਾਇਕਲ ।
Next article“ਸਮੇਂ ਦੀ ਗੱਲ”