(ਸਮਾਜ ਵੀਕਲੀ)- 8 ਅਪ੍ਰੈਲ 2023 ਨੂੰ ਪਿੰਡ ਭਰੋਮਜਾਰਾ, ਨੇੜੇ ਬੰਗਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਾਹਿਬ ਕਾਂਸ਼ੀ ਰਾਮ ਦੇ ਨਾਮ ਤੇ ਬਣੀ ਦੇਸ਼ ਦੀ ਪਹਿਲੀ ਲਾਇਬ੍ਰੇਰੀ ਵਿੱਚ ਜਾਨ ਦਾ ਮੌਕਾ ਮਿਲਿਆ।
ਰਾਸ਼ਟ੍ਰਪਿਤਾ ਜੋਤਿਰਾਓ ਫੁਲੇ, ਮਾਤਾ ਸਾਵਿਤਰੀਬਾਈ ਫੁਲੇ, ਬਾਬਾਸਾਹਿਬ ਅੰਬੇਡਕਰ ਅਤੇ ਸਾਡੇ ਅਨੇਕਾਂ ਮਹਾਪੁਰਸ਼ਾਂ ਦੇ ਨਾਮ ਨਾਲ ਪੂਰੇ ਦੇਸ਼’ਚ ਲਾਇਬ੍ਰੇਰੀਆਂ ਚੱਲ ਰਹੀਆਂ ਹਨ ਪਰ ਪਿਛਲੇ ਦਿਨੀ ਮੈਨੂੰ ਜਾਨ ਕੇ ਬਹੁਤ ਖੁਸ਼ੀ ਹੋਈ ਕਿ ਸਾਹਿਬ ਕਾਂਸ਼ੀ ਰਾਮ ਦੇ ਨਾਮ ਤੇ ਵੀ ਇੱਕ ਲਾਇਬ੍ਰੇਰੀ ਦੀ ਸ਼ੁਰੂਆਤ ਪੰਜਾਬ ‘ਚ ਹੋਈ ਹੈ।
ਇਸ ਦੀ ਸਥਾਪਨਾ, ਸੁਰਿੰਦਰ ਪਾਲ ਸੁੰਡਾ ਜੀ ਨੇ ਡਾ. ਸੋਮ ਨਾਥ ਅਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਭਰੋਮਜਾਰਾ ਵਿਖੇ ਸਾਹਿਬ ਕਾਂਸ਼ੀ ਰਾਮ ਦੇ ਪਰਿਨਿਰਵਾਣ, 9 ਅਕਤੂਬਰ 2022 ਨੂੰ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਦਾ ਮਕਸਦ ਸਾਹਿਬ ਕਾਂਸ਼ੀ ਰਾਮ ਦਾ ਮਿਸ਼ਨ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਵਲੋਂ ਸਾਹਿਬ ਕਾਂਸ਼ੀ ਰਾਮ ਦੀ ਲਿਖੀ ਗਈ ਇਤਿਹਾਸਕ ਕਿਤਾਬ, “ਚਮਚਾ ਯੁਗ” ਦੀਆਂ ਵੀ ਪੰਜਾਬੀ ‘ਚ 2000 ਕਾਪੀਆਂ ਛਪਵਾਈਆਂ ਗਈਆਂ ਹਨ ਤਾਕਿ ਉਨ੍ਹਾਂ ਦੇ ਵਿਚਾਰ ਆਮ ਲੋਕਾਂ ਤੱਕ ਪਹੁੰਚ ਸਕਣ।
ਲਾਇਬ੍ਰੇਰੀ ਵਿੱਚ ਬੱਚਿਆਂ ਦੇ ਲਈ tuition centre ਵੀ ਚਲਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਸਾਹਿਬ ਕਾਂਸ਼ੀ ਰਾਮ ਦਾ ਆਰਟਿਸਟ ਵਿਵੇਕ ਵਲੋਂ ਤਿਆਰ ਕੀਤਾ ਗਿਆ ਚਿਤ੍ਰ, ਜਿਸਦਾ ਸਿਰਲੇਖ, “ਅਣਖ” ਹੈ, ਉਨ੍ਹਾਂ ਨੂੰ ਲਾਇਬ੍ਰੇਰੀ ਵਾਸਤੇ ਭੇਟ ਕੀਤਾ ਤਾਕਿ ਮਹਾਪੁਰਸ਼ਾਂ ਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਲਿਖਤਾਂ ਦੇ ਨਾਲ-ਨਾਲ ਕਲਾ ਦਾ ਵੀ ਸਹਾਰਾ ਲਿਆ ਜਾ ਸਕੇ।
ਸੁਰਿੰਦਰ ਪਾਲ ਸੁੰਡਾ ਜੀ, ਡਾ. ਸੋਮ ਨਾਥ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਇਤਿਹਾਸਕ ਸ਼ੁਰੂਆਤ ਲਈ ਬਹੁਤ-ਬਹੁਤ ਮੁਬਾਰਕਬਾਦ।
ਸਤਵਿੰਦਰ ਮਦਾਰਾ