ਅੱਪਰਾ, ਜਲੰਧਰ (ਜੱਸੀ) (ਸਮਾਜ ਵੀਕਲੀ)– ਨਜਦੀਕੀ ਪਿੰਡ ਛੋਕਰਾਂ ਵਿਖੇ ਸਥਿਤ ਸਰਵਹਿੱਤਕਾਰੀ ਵਿਦਿਆ ਮੰਦਰ ਹਾਈ ਸਕੂਲ ਛੋਕਰਾਂ(ਜਲੰਧਰ) ਦਾ 5ਵੀਂ ਦਾ ਨਤੀਜਾ 100 ਫੀਸਦੀ ਰਿਹਾ। ਇਸ ਸਬੰਧੀ ਮੁੱਖ ਅਧਿਆਪਕ ਗੁਰਜੀਤ ਸਿੰਘ ਨੇ ਦੱਸਿਆ ਕਿ 21 ਬੱਚਿਆਂ ਨੇ 5ਵੀਂ ਦੇ ਪੇਪਰ ਦਿੱਤੇ। ਇਨ੍ਹਾਂ ‘ਚੋਂ ਰੀਤਿਕਾ 500 ‘ਚ 498, ਅਰਪਿਤਾ 487, ਤੇ ਪੁਨੀਤ ਸਿੱਧੁ ਨੇ 487ਅਤੇ ਜਸਲੀਨ ਕੌਰ ਨੇ 484 ਨੰਬਰ ਹਾਸਲ ਕਰ ਕੇ ਕ੍ਰਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਪੰਜਵੀਂ ਬੋਰਡ ਦੀ ਪ੍ਰੀਖਿਆ ਪਾਸ ਕੀਤੀ ਅਤੇ ਪੂਰੇ ਇਲਾਕੇ ਵਿੱਚ ਸਕੂਲ ਦਾ ਨਾਮ ਚਮਕਾ ਦਿੱਤਾ । ਇਸ ਮੌਕੇ ਉਹਨਾਂ ਨੇ ਸਮੂਹ ਸਟਾਫ , ਬੱਚਿਆਂ ਅਤੇ ਸਤਿਕਾਰਯੋਗ ਮਾਂਪਿਆ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly