ਵਿਟਾਮਿਨ ” ਡੀ “

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਸਿਹਤ ਸੰਬੰਧੀ ਕੁਝ ਸਮੱਸਿਆ ਆ ਜਾਣ ‘ਤੇ ਮੈਂ ਡਾਕਟਰ ਨੂੰ ਦਿਖਾਇਆ ਤਾਂ ਉਸ ਨੇ ਪਰਚੀ ‘ਤੇ ਕੁਝ ਦਵਾਈ ਲਿਖ ਕੇ ਦਿੱਤੀ। ਮੈਡੀਕਲ ਸਟੋਰ ‘ਤੇ ਮੈਂ ਦਵਾਈ ਲੈ ਰਿਹਾ ਸੀ ਤਾਂ ਇੱਕ ਜਾਣਕਾਰ ਵਿਅਕਤੀ ਮਿਲ ਗਿਆ।

ਕੁਝ ਗੱਲਬਾਤ ਹੋਣ ਤੋਂ ਬਾਅਦ ਦਵਾਈਆਂ ਵੱਲ ਦੇਖਦਿਆਂ ਉਹ ਬੋਲਿਆ , ” ਵਿਟਾਮਿਨ ‘ ਡੀ ‘ ਦੀ ਘਾਟ ਪੂਰੀ ਕਰਨ ਦੀ ਦਵਾਈ ਹੈ ਇਹ।” ਉਹ ਅੱਗਿਓਂ ਫਿਰ ਬੋਲਿਆ , ” ਮਾਸਟਰ ਜੀ ! ਮੱਛੀ ਖਾਓ , ਸਭ ਠੀਕ ਹੋ ਜਾਊ। ”

ਘਰ ਵਾਪਸ ਆਉਂਦੇ – ਆਉਂਦੇ ਮੇਰੇ ਦਿਮਾਗ਼ ਵਿੱਚ ਇਹੋ ਗੱਲ ਘੁੰਮ ਰਹੀ ਸੀ ” ਮੱਛੀ ਖਾਓ ” ਤੇ ਮੈਂ ਸੋਚਦਾ ਆ ਰਿਹਾ ਸੀ ਕਿ ਕੁਦਰਤ ਦੇ ਕਿਸੇ ਪ੍ਰਾਣੀ ਦੀ ਹੱਤਿਆ ਕਰ ਕੇ ਉਸ ਨੂੰ ਆਪਣਾ ” ਗ੍ਰਾਸ ” ਬਣਾਉਣਾ ਕਿੱਥੋਂ ਤੱਕ ਸਹੀ ਹੈ ? ਕੀ ਕਿਸੇ ਪ੍ਰਾਣੀ ਦੀ ਹੱਤਿਆ ਨਾਲ ਹੀ ਵਿਟਾਮਿਨਾਂ ਦੀ ਘਾਟ ਪੂਰੀ ਹੋ ਸਕਦੀ ਹੈ ?

ਲੇਖਕ ,
ਸਟੇਟ ਅੇੈਵਾਰਡੀ
ਮਾਸਟਰ ਸੰਜੀਵ ਧਰਮਾਣੀ
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
ਸ੍ਰੀ ਅਨੰਦਪੁਰ ਸਾਹਿਬ
9478561356

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਐਲੀਮੈਂਟਰੀ ਸਕੂਲ ਅੱਲੂਵਾਲ ਦੇ ਨੰਨੇ ਮੁੰਨੇ ਬੱਚਿਆਂ ਦਾ ਸਲਾਨਾ ਨਤੀਜਿਆਂ ਮੌਕੇ ਸਨਮਾਨ
Next articleਰੋਪੜ ਵਿਖੇ ਖੂਨਦਾਨ ਕੈਂਪ ਅੱਜ 1 ਅਪ੍ਰੈਲ ਨੂੰ