ਦਿੱਤਾ ਚੰਗਾ ਇਨਾਮ ਮੈਨੂੰ

ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਤਰਸ ਗਿਆ ਮੈਂ ਤਾਂ,
ਮਿਲਣੋਂ, ਦੇਖਣੋਂ, ਫੁੱਲਾਂ ਨੂੰ।
ਸ਼ਾਇਦ ਮਾਫ਼ ਨਾ ਕੀਤਾ ਹੋਣਾ,
ਕਿਸੇ ਨੇ ਮੇਰੀਆਂ ਭੁੱਲਾਂ ਨੂੰ।

ਮੇਰੇ ਨਾਲ ਜੋ ਜੋ,
ਹਾਦਸੇ ਹੋਏ ਨੇ,
ਬਣ ਕੇ ਰਹਿ ਗਏ ਹਿੱਸਾ,
ਕੁਝ ਕਹਾਣੀਆਂ ਦਾ।
ਕਦਰ ਕਿੱਥੋਂ ਕਰਨੀ ਕਦੇ,
ਕਿਸੇ ਨੇ ਮੇਰੀ ਸੀ,
ਮੈਂ ਤਾਂ ਰੋਣਾ ਰੋਂਦਾ ਰਹਿੰਦਾ,
ਵੰਡਾਂ ਕਾਣੀਆਂ ਦਾ।

ਮੈਂ ਤਾਂ ਬੱਸ ਦੋਸਤੀ ਦਾ,
ਅਹਿਸਾਸ ਚਾਹੁੰਦਾ ਸੀ।
ਰਹਿਣਾ ਚਾਹੁੰਦਾ ਸੀ ਸੀਮਾ ਅੰਦਰ,
ਨਾ ਰਿਸ਼ਤਾ ਖ਼ਾਸ ਚਾਹੁੰਦਾ ਸੀ।

ਲਾ ਲਾ ਇਲਜ਼ਾਮ ਝੂਠੇ,
ਕਰ ਦਿੱਤਾ ਬਦਨਾਮ ਮੈਨੂੰ।
ਮੇਰੀ ਚੰਗੀ ਕਹਿਣੀ ਕਰਨੀ ਦਾ,
ਦਿੱਤਾ ਚੰਗਾ ਇਨਾਮ ਮੈਨੂੰ।

 ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
[email protected]

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਉਂਦੀ ਵੱਟ ਮੱਥੇ
Next articleਦੂਰ ਮੇਰੇ ਤੋਂ ਰਹਿ ਕੇ