ਮਹਿਸੂਸ ਕਰੋ

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਉੱਠੋ , ਜਾਗੋ ਕਾਹਤੋਂ ਸੋਏ
ਜਿਉਣਾ ਕਾਹਦਾ ਮੋਏ – ਮੋਏ

ਸਾਡੇ ‘ਵਿੱਚੋਂ ਇੱਕ ਨਾ ਲੱਭਣਾ
ਅੱਜ ਅਸੀਂ ‘ਜੇ ਇੱਕ ਨਾ ਹੋਏ

ਡਰ ਦੀ ਕੀ ‘ਔਕਾਤ ਭਰਾਵੋ
ਨਿਰਭਉ ਅੱਗੇ ਆਣ ਖਲੋਏ

ਘਾਟੇ ਨੂੰ ਮਹਿਸੂਸ ਕਰੋ ਬਈ
ਸਿੱਖ ਕੌਮ ਨੇ ਹੀਰੇ ਖੋਏ

ਸਾਡੇ ਚੁਣੇ ਹੀ ਮਾਰਨ ਸਾਨੂੰ
ਹੱਥੀਂ ਚੁਗੀਏ ਕੰਡੇ ਬੋਏ

ਰਾਜਨੀਤੀਆਂ ਗੰਦੀਆਂ ਯਾਰੋ
ਓ’ ਵੀ ਲਿੱਬੜੇ ਜਿਹੜਾ ਧੋਏ

ਕੈਦ ਬੇਦੋਸ਼ੇ ‘ਪੁੱਤਾਂ ਦੇ ਲਈ
ਮਾਵਾਂ ਪਿੱਟਦੀਆਂ ਰੂਹ ਰੋਏ

ਦੁੱਖ ਦੇ ਵੇਲੇ ਹੁਸਨ ਕਸੀਦੇ
ਘੜਦੇ ਨੇ ‘ਜੋ ਲਾਹਨਤ ਓਏ

ਚਾਲ ਖੇਡਦੇ, ਭਰਦੇ ਹਾਕਮ
ਦੋ ਹਜ਼ਾਰ ਚੌਵੀ ਦੇ ਟੋਏ

ਬੋਲੇ ਝੂਠ ਵਿਕਾਊ ਮੀਡੀਆ
ਲੁੱਟ ਦਾ ‘ਪੈਸਾ ਸੱਚ ਲਕੋਏ

ਗੀਤ ‘ਬਣਾਵੇ ਚਾਨਣ ਰੰਗੇ
ਬਹਿ “ਜਿੰਮੀ” ਦੀਵੇ ‘ਦੀ ਲੋਏ

ਜਿੰਮੀ ਅਹਿਮਦਗੜ੍ਹ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤਕਾਰ ਦੀ ਚੁੱਪ
Next articleਨਾ ਬਹੁਤੇ ਮਿੱਠੇ ਨਾ ਕੌੜੇ (ਬੇਬੇ ਦੀਆਂ ਬਾਤਾਂ)