ਸ:ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਤੋਂ ਪੇ੍ਰਰਣਾ ਲੈਣ ਦੀ ਲੋੜ

ਹਰਪ੍ਰੀਤ ਸਿੰਘ ਬਰਾੜ

(ਸਮਾਜ ਵੀਕਲੀ)

(23 ਮਾਰਚ ਸ਼ਹਾਦਤ ਦਿਹਾੜੇ *ਤੇ ਵਿਸ਼ੇਸ਼)

ਭਾਰਤ ਦੇਸ਼ ਦੀ ਧਰਤੀ ਮਾਂ ਨੇ ਜਿੱਥੇ ਮਹਾਨ ਦੇਸ਼ ਭਗਤਾਂ, ਸੁਰਬੀਰਾਂ, ਬਹਾਦਰਾਂ ਅਤੇ ਸਿਰੱਲੱਥ ਯੋਧਿਆਂ ਨੂੰ ਜਨਮ ਦਿੱਤਾ ਹੈ, ਉੱਥੇ ਭਾਰਤ ਦੇਸ਼ ਦੀ ਧਰਤੀ ਮਾਂ ਨੇ ਹੀ ਇੱਕ ਅਜਿਹੇ ਭਾਰਤ ਦੇ ਹੀਰੇ, ਮਹਾਨ ਦੇਸ਼ ਭਗਤ, ਸ਼ਹੀਦਾਂ ਦੇ ਸਿਰਤਾਜ ਸ਼ਹੀਦ —ਏ —ਆਜ਼ਮ ਸ ਼ ਭਗਤ ਸਿੰਘ ਨੂੰ ਵੀ ਜਨਮ ਦਿੱਤਾ, ਜਿਸ ਨੇ ਇਕ ਨਵੇਂ ਇਤਹਾਸ ਦੀ ਸਿਰਜਣਾ ਕਰਕੇ ਇਤਹਾਸ ਦੇ ਸੁਨਹਿਰੀ ਪੰਨਿਆ *ਤੇ ਦੇਸ਼ ਭਗਤੀ ਦੀ ਮੋਹਰ ਲਗਾ ਦਿੱਤੀ। ਸ਼ਹੀਦ ਕੌਮਾਂ, ਮਜ੍ਹਬਾਂ, ਜਾਤਾਂ—ਪਾਤਾਂ ਦੀ ਦੀਵਾਰ ਖਤਮ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣ ਕੇ, ਮਾਤਰ ਭੂਮੀ ਦੀ ਖਾਤਰ ਜਾਨਾਂ ਕੁਰਬਾਨ ਕਰਨ ਦਾ ਜਜ਼ਬਾ ਪੈਦਾ ਕਰਕੇ ਇਤਿਹਾਸ ਦਾ ਰੁੱਖ ਬਦਲ ਦਿੰਦੇ ਹਨ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਭਾਰਤ ਦੇਸ਼ ਸ਼ਹੀਦ —ਏ —ਆਜ਼ਮ ਸ ਼ਭਗਤ ਸਿੰਘ ਦੇ ਸੁਪਨਿਆਂ ਦਾ ਉਹ ਅਜਾਦ ਭਾਰਤ ਨਹੀਂ ਬਣ ਸਕਿਆ, ਜਿਸ ਦਾ ਸੁਪਨਾ ਭਗਤ ਸਿੰਘ ਅਤੇ ਉਸ ਦੇ ਇਨਕਲਾਬੀ ਸਾਥੀਆਂ ਨੇ ਦੇਖਿਆ ਸੀ। ਕਿਉਂਕਿ ਦੇਸ਼ ਦੀ ਸੱਤਾ *ਤੇ ਜਿੰਨੀਆਂ ਵੀ ਸਰਕਾਰਾਂ ਕਾਬਜ਼ ਹੋਈਆਂ ਹਨ, ਉਨ੍ਹਾ ਵੱਲੋਂ ਦੇਸ਼ ਦੇ ਹਰੇਕ ਨਾਗਰਿਕ ਨੂੰ ਹਜੇ ਤੱਕ ਬਰਾਬਰ ਦੇ ਹੱਕ ਪ੍ਰਾਪਤ ਹੀ ਨਹੀਂ ਹੋ ਸਕੇ, ਕਿਉ਼ਂਕਿ ਦੇਸ਼ ਦੇ ਹੁਕਮਰਾਨ ਲੋਟੂ ਨਿਜ਼ਾਮ ਵੱਲੋਂ ਸਿਰਫ ਆਪਣੀ ਕੁਰਸੀ ਮੋਹ ਨਾ ਤਿਆਗ ਕੇ ਰਾਜ ਸੱਤਾ ਭੋਗਣ ਤੋਂ ਸਿਵਾਏ ਆਮ ਅਵਾਮ ਦੀਆਂ ਮੁਸ਼ਕਲਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ।

ਅੱਜ ਦੇ ਇਸ ਮਹਿੰਗਾਈ ਭਰੇ ਯੁੱਗ ਅੰਦਰ ਜੋ ਹਾਲਤ ਇਕ ਆਮ ਨਾਗਰਿਕ ਦੀ ਹੋ ਰਹੀ ਹੈ, ਇਸ ਸਭ ਕਾਸੇ ਦੇ ਜਿੰਮੇਵਾਰ ਦੇਸ਼ ਦੇ ਹਾਕਮ ਹੀ ਹਨ। ਕਿਉ਼ਂਕਿ ਖਰਾਬੀ ਸਿਸਟਮ ਅੰਦਰ ਹੈ, ਇਹਨਾਂ ਦੀਆਂ ਆਰਥਕ ਅਤੇ ਲੋਕ ਮਾਰੂ ਨੀਤੀਆਂ ਕਰਕੇ ਹੀ ਆਮ ਨਾਗਰਿਕ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋਇਆ ਪਿਆ ਹੈ। ਦੇਸ਼ ਅੰਦਰ ਅਮਨ —ਕਾਨੂੰਨ ਦੀ ਹਾਲਤ ਵੀ ਡਾਂਵਾਡੋਲ ਨਜ਼ਰ ਆ ਰਹੀ ਹੈ। ਅਰਾਜਕਤਾ ਵਰਗਾ ਮਾਹੌਲ ਵਧ ਰਿਹਾ ਹੈ। ਗਰੀਬੀ ਦੇ ਵਧ ਰਹੇ ਦੈਂਤ ਕਰਕੇ ਮਜ਼ਦੂਰ ਵਰਗ, ਗਰੀਬ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਇਆ ਪਿਆ ਹੈ। ਸੱਤਾਧਾਰੀ ਆਗੂ ਫੌਕੇ ਦਾਅਵੇ ਕਰਦੇ ਨਹੀਂ ਥੱਕਦੇ। ਆਖਿ਼ਰ ਖਰਾਬੀ ਕਿੱਥੇ ਹੈ? ਖਰਾਬੀ ਸਿਸਟਮ ਵਿੱਚ ਹੈ, ਸਿਸਟਮ ਸਰਕਾਰਾਂ ਬਣਾਉਂਦੀਆਂ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਸਿਵਾਏ ਸੱਤਾ ਦੇ ਮੋਹ ਤੋਂ ਕੁਝ ਨਜ਼ਰ ਨਹੀਂ ਆ ਰਿਹਾ।

ਮੈਂ ਸਵਾਲ ਕਰਨਾ ਚਾਹੁੰਦਾ ਹਾਂ ਅੱਜ ਦੇ ਹਾਕਮ ਧਿਰ ਦੇ ਆਗੂਆਂ ਨੂੰ ਕਿ ਕੀ ਭਗਤ ਸਿੰਘ ਨੇ ਅਹਿਜੀ ਅਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ ? ਅਨੇਕਾਂ ਦੇਸ਼ਭਗਤਾਂ, ਸਿਰਲੱਥ ਯੋਧਿਆਂ ਨੇ ਆਪਣੀ ਜ਼ਿੰਦਗੀ ਦੀਆਂ ਕੁਰਬਾਨੀਆਂ ਇਸ ਕਰਕੇ ਦਿੱਤੀਆਂ ਸਨ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ ਬਰਾਬਰ ਦਾ ਹੱਕ ਮਿਲੇ, ਹਰੇਕ ਨਾਗਰਿਕ ਅਜ਼ਾਦੀ ਨਾਲ ਜਿੰਦਗੀ ਬਸਰ ਕਰ ਸਕੇ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਜ਼ਾਦੀ ਮਿਲਣ ਦਾ ਐਨਾ ਸਮਾਂ ਬੀਤ ਜਾਣ *ਤੇ ਵੀ ਸਾਡੀਆਂ ਸਰਕਾਰਾਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ *ਚ ਅਸਮਰਥ ਰਹੀਆਂ ਹਨ।ਅੰਗੇ੍ਰਜਾਂ ਤੋਂ ਬਾਅਦ ਦੇਸ਼ ਅੰਦਰ ਲੋਕਤੰਤਰ ਤਾਂ ਕਾਇਮ ਕਰ ਦਿੱਤਾ ਗਿਆ।ਪਰ ਇਹ ਲੋਕਾਂ ਦਾ ਰਾਜ ਨਹੀਂ, ਕਿਉਂਕਿ ਹੱਕ ਮੰਗਣ ਵਾਲੇ ਨਾਗਰਿਕਾਂ ਲਈ ਲੋਕਤੰਤਰ ਕਾਹਦਾ ? ਹੁਕਮਰਾਨ ਸਰਕਾਰਾਂ ਦਾ ਡੰਡਾ ਤੰਤਰ ਜਰੂਰ ਨਜ਼ਰ ਆ ਰਿਹਾ ਹੈ, ਦੇਸ਼ ਅੰਦਰ ਹਾਹਾਕਾਰ ਮੱਚੀ ਹੋਈ ਹੈ, ਬੇਰੋਜਗਾਰੀ, ਭ੍ਰਿਸ਼ਟਾਚਾਰੀ, ਅੱਤ ਦੀ ਮਹਿੰਗਾਈ ਨੇ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਮਜਬੂਰੀ ਵੱਸ ਹੱਕ ਮੰਗਣ ਵਾਲੇ ਅਧਿਆਪਕਾਂ ਨੂੰ ਖੁਦਕੁਸ਼ੀਆਂ ਦੇ ਰਸਤੇ ਚੱਲਣਾ ਪੈ ਰਿਹਾ ਹੈ, ਜੋ ਲੋਕਤੰਤਰ ਦੇ ਮੱਥੇ *ਤੇ ਕਲੰਕ ਸਾਬਤ ਹੋ ਰਿਹਾ ਹੈ।

ਹਰ ਵਰਗ ਦੇ ਕਰਮਚਾਰੀਆਂ ਨੂੰ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਹੈ।ਔਰਤ ਜਾਤੀ ਨੂੰ ਬੁਰੀ ਤਰ੍ਹਾਂ ਮਧੋਲਿਆ ਜਾ ਰਿਹਾ ਹੈ।ਲੁੱਟ ਖੋਹ ਹਰ ਖੇਤਰ ਵਿੱਚ ਹੈ। ਪੈਸੇ ਵਾਲੇ ਦੀ ਜੈ ਜੈਕਾਰ ਹੈ। ਮਜ਼ਦੂਰ ਅਤੇ ਮਿਹਨਤਕਸ਼ ਦੋ ਵੇਲੇ ਦੀ ਰੋਟੀ ਲਈ ਤਰਸ ਰਹੇ ਹਨ। ਗੱਲ ਸ਼ਹੀਦ ਭਗਤ ਸਿੰਘ ਦੀ ਵਿਚਾਰ ਧਾਰਾ ਦੀ ਕਰ ਰਹੇ ਹਾਂ, ਜਿਸ ਨਾਲ ਅੱਜ ਹਰੇਕ ਭਾਰਤੀ ਨਾਗਰਿਕ ਨੁੰ ਜਾਣੂ ਕਰਵਾਉਣ ਦੀ ਵਧੇਰੇ ਲੋੜ ਹੈ। ਭਗਤ ਸਿੰਘ ਦੀ ਵਿਚਾਰ ਧਾਰਾ *ਚ ਸਮੱੁਚੀ ਮਨੁੱਖੀ ਜਾਤੀ ਦੀ ਮਹਾਨ ਸੇਵਾ ਕਰਨ ਦਾ ਗੁਣ ਹੈ । ਜਦੋਂ ਮੌਤ ਦਾ ਡਰ ਤੁਹਾਡੇ ਤੋਂ ਦੂਰ ਹੋ ਜਾਂਦਾ ਹੈ ਜਾਂ ਇੰਝ ਕਹੀਏ ਕਿ ਤੁਸੀਂ ਮੌਤ ਤੋਂ ਉੱਪਰ ਉਠ ਜਾਂਦੇ ਹੋਂ ਉਦੋਂ ਤੁਹਾਡੇ ਦਿਲ ਵਿਚ ਇਕ ਭਗਤ ਸਿੰਘ ਪੈਦਾ ਹੁੰਦਾ ਹੈ। ਇਹ ਉਹ ਹਾਲਾਤ ਹਨ ਜਦੋਂ ਤੁਸੀਂ ਆਪਣੇ ਆਪ ਨੂੰ ਉਸ ਥਾਂ *ਤੇ ਲਿਆ ਕੇ ਖੜਾ ਕਰ ਦਿੰਨੇ ਹੋਂ, ਜਿੱਥੇ ਡਰ, ਵਿਵਾਦ, ਗੁੱਸਾ, ਮੌਤ ਜਿਹੀਆਂ ਚੀਜਾਂ ਦਾ ਕੋਈ ਵਜੂਦ ਨਹੀਂ ਰਹਿੰਦਾ।

ਕਹਿੰਦੇ ਹਨ ਕਿ ਫਾਂਸੀ ਤੋਂ ਪਹਿਲਾਂ ਦੀ ਰਾਤ ਜੇਲ *ਚ ਜਦੋਂ ਭਗਤ ਸਿੰਘ ਕਿਤਾਬ ਪੜ੍ਹ ਰਹੇ ਸਨ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਕੱਲ ਦੀ ਥਾਂ ਅੱਜ ਹੀ ਫਾਂਸੀ ਦਿੱਤੀ ਜਾਵੇਗੀ ਤਾਂ ਉਸ ਸਮੇਂ ਭਗਤ ਸਿੰਘ ਨੇ ਕਿਹਾ ਕਿ ਕਿਤਾਬ ਦੇ ਦੋ ਪੰਨੇ ਰਹਿ ਗਏ ਹਨ ,ਜੇਕਰ ਕਹੋਂ ਤਾ ਪੜ੍ਹ ਲਵਾਂ, ਤਾਂ ਸਿਪਾਹੀ ਵੱਲੋਂ ਮਨਾਂ ਕਰਨ *ਤੇ ਉਨ੍ਹਾਂ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਫਿਰ ਕਦੇ ਪੜ੍ਹ ਲਵਾਂਗਾ।ਉਹ ਵੀ ਕਿੰਨੀ ਅਜੀਬ ਕਸ਼ਮਕੱਸ਼ ਦੀ ਘੜੀ ਰਹੀ ਹੋਵੇਗੀ ਜਦੋਂ ਇਕ 23 ਸਾਲਾਂ ਨੌਜੁਆਨ ਮੌਤ ਦਾ ਐਨਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਹੋਵੇਗਾ। ਸ਼ਾਇਦ ਹੀ ਅੱਜ ਦੇ ਨੌਜੁਆਨ ਉਸ ਦੇਸ਼ ਭਗਤੀ ਦੀ ਭਾਵਨਾ ਨੂੰ ਮਹਿਸੂਸ ਕਰ ਸਕਣ ।ਕਿਉਂਕਿ ਭਗਤ ਸਿੰਘ ਆਪਣੇ ਦਿਲ ਵਿਚ ਕੀ ਵਿਚਾਰ ਰੱਖਦੇ ਸਨ ਜਾਂ ਉਨ੍ਹਾਂ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ ਉਸ ਨੂੰ ਸਮਝਿਆ ਨਹੀਂ ਜਾ ਸਕਦਾ, ਉਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਅਤੇ ਉਹ ਸਿਰਫ ਭਗਤ ਸਿੰਘ ਨੇ ਖੁਦ ਹੀ ਮਹਿਸੂਸ ਕੀਤਾ ਹੋਵੇਗਾ, ਕਿਉਂਕਿ ਨਾ ਤਾਂ ਹੁਣ ਉਹ ਹਾਲਾਤ ਹਨ ਅਤੇ ਨਾ ਹੀ ਹੁਣ ਉਹ ਜਜ਼ਬਾ ਹੀ ਬਚਿਆ ਹੈ।

ਉਹ ਕਿਹੋ ਜਿਹਾ ਪੁੱਤਰ ਹੋਵੇਗਾ ਜੋ ਆਪਣੀ ਮੌਤ *ਤੇ ਆਪਣੀ ਮਾਂ ਨੂੰ ਰੋਣ ਤੋਂ ਰੋਕਦਾ ਹੈ ਅਤੇ ਕਹਿੰਦਾ ਹੈ ਕਿ ਜੇਕਰ ਭਗਤ ਸਿੰਘ ਦੀ ਮਾਂ ਰੋਵੇਗੀ ਤਾਂ ਲੋਕ ਕੀ ਕਹਿਣਗੇ।ਉਹ ਅੱਖਾਂ ਵੀ ਕਿਹੋ ਜਿਹੀਆਂ ਅੱਖਾਂ ਹੋਣਗੀਆਂ ਜਿੰਨ੍ਹਾਂ ਵਿੱਚ ਇਕ ਪਲ ਵੀ ਮੌਤ ਦਾ ਖੌਫ਼ ਨਹੀਂ ਰਿਹਾ।ਕਦੇ —ਕਦੇ ਲੱਗਦਾ ਹੈ ਕਿ ਭਗਤ ਸਿੰਘ ਨਾਸਤਕ ਰਹੇ ਹੋਣਗੇ ਪਰ ਸ਼ਾਇਦ ਮੇਰੀ ਨਜਰ ਵਿੱਚ ਧਾਰਮਕ ਤੋਂ ਵੀ ਕਿਤੇ ਜਿਆਦਾ ਧਾਰਮਕ, ਕਿਉਂ ਕਿ ਉਹ ਉਸ ਸੱਚਾਈ ਨੂੰ ਜਾਣ ਚੁੱਕੇ ਸੀ ਕਿ ਮੌਤ ਅਟੱਲ ਹੈ, ਮੌਤ ਹੀ ਸੱਚ ਹੈ, ਬੱਸ ਤੁਸੀਂ ਤੈਅ ਕਰਨਾ ਹੈ ਕਿ ਤੁਸੀਂ ਉਸ ਵੱਲ ਬੇਖੌਫ ਹੋ ਕੇ ਵਧਦੇ ਹੋਂ ਜਾਂ ਉਹ ਤੁਹਾਨੂੰ ਡਰਾਉਂਦੇ ਹੋਏ ਤੁਹਾਡੇ ਵੱਲ ਵਧਦੀ ਹੈ।

ਇਕ ਵਿਚਾਰ ਵਾਰ —ਵਾਰ ਦਿਮਾਗ ਵਿਚ ਆਉਂਦਾ ਹੈ ਕਿ ਕੀ ਅੱਜ ਦੇ ਨੌਜੁਆਨ ਉਸ ਭਗਤ ਸਿੰਘ ਜਿਹੇ ਹੋ ਸਕਦੇ ਹਨ? 23 ਸਾਲ ਦੀ ਉਮਰ *ਚ ਜਦੋਂ ਅਸੀਂ ਹੁੰਦੇ ਹਾਂ ਤਾਂ ਸ਼ਾਇਦ ਸਾਡੇ ਸੁਪਨੇ ਹੀ ਕੁਝ ਹੋਰ ਹੁੰਦੇ ਹਨ। ਕਾਲੱਜ ਦਾ ਅਲ੍ਹੜਪਣ ਅਤੇ ਆਸਮਾਨ ਨੂੰ ਛੂਹਣ ਦੀ ਉਹ ਖੁਆਇਸ਼, ਪਰਿੰਦਿਆਂ ਦੇ ਵਾਂਗ ਉੱਡਣ ਦੀ ਉਹ ਚਾਹਤ ਅਤੇੇ ਸਿਗਰਟ ਦੇ ਧੂੰਏ ਦੇ ਛੱਲੇ ਬਣਾਉਂਦੇ ਨੌਜੁਆਨ ਕੀ ਉਸ ਭਗਤ ਸਿੰਘ ਦੇ ਦਿਲੋ—ਦਿਮਾਗ ਨੂੰ ਸਮਝ ਸਕਦੇ ਹਨ।ਉਹ ਵੀ ਕੀ ਜਨੂੰਨ ਹੋਵਗਾ ਜਦੋਂ ਖੇਡਣ—ਕੁੱਦਣ ਦੀ ਉਮਰ *ਚ ਉਹ ਅੰਗੇਜਾਂ ਦੀਆਂ ਜਾਂਲਮ ਡਾਂਗਾ ਅਤੇ ਗੋਲੀਆਂ ਨਾਲ ਦੇ ਨਾਲ ਖੇਡਿਆ।ਅੱਜ ਦਾ ਨੌਜੁਆਨ ਉਸ ਅਹਿਸਾਸ ਨੂੰ ਇਸ ਲਈ ਨਹੀਂ ਜਿਉਂ ਸਕਦਾ ਕਿਉਂਕਿ ਹੁਣ ਉਹ ਸੁਣਹਿਰੇ ਅਤੇ ਚੁਣੌਤੀਭਰੇ ਹਾਲਾਤ ਹੀ ਨਹੀਂ ਰਹੇ ਹਨ, ਹੁਣ ਉਹ ਗੁਲਾਮੀ ਦੀਆਂ ਬੇੜੀਆਂ ਨਹੀਂ ਰਹੀਆਂ ਹਨ ਪਰ ਸਵਾਲ ਇਹ ਉੱਠਦਾ ਹੈ ਕਿ ਕੀ ਸੱਚਮੁਚ ਹੁਣ ਸਾਨੂੰ ਇਸ ਪਿਆਰੇ ਵਤਨ ਦੇ ਲਈ ਮਰ —ਮਿਟਣ ਦੀ ਲੋੜ ਨਹੀਂ ਹੈ। ਅੱਜ ਜੇਕਰ ਤੁਸੀਂ ਕਿਸੇ ਨੌਜੁਆਨ ਤੋਂ ਉਸ 23 ਸਾਲ ਦੇ ਅਜਾਦੀ ਦੇ ਦੀਵਾਨੇ ਦੇ ਵਾਂਗ ਗੱਲ ਕਰੋਂਗੇ ਤਾਂ ਸ਼ਇਦ ਉਹ ਤਹੁਾਨੂੰ ਬੇਵਕੂਫ ਜਾਂ ਪਾਗਲ ਸਮਝਣ।ਪਰ ਮੈਨੂੰ ਲੱਗਦਾ ਹੈ ਕਿ ਹੁਣ ਫਿਰ ਜਰੂਰਤ ਹੈ ਉਨ੍ਹਾਂ ਵਿਚਾਰਾਂ , ਜਜ਼ਬੇ, ਹਿੰਮਤ, ਜ਼ਿੱਦ ਅਤੇ ਉਨ੍ਹਾਂ ਬੇਖੌਫ ਅੱਖਾਂ ਦੀ ਜੋ ਭਾਰਤ ਤੋਂ ਇੰਡੀਆ ਬਣਦੇ ਭਾਰਤ ਨੂੰ ਫਿਰ ਭਾਰਤ ਬਣਾ ਸਕਣ।

ਅਸੀਂ ਚੰਦ ਅਤੇ ਮੰਗਲ *ਤੇ ਪਚੁੰਚ ਗਏ ਹਾਂ ਅਤੇ ਹਰ ਨੌਜੁਆਨ ਦੇ ਹੱਥਾਂ *ਚ ਮੋਬਾਇਲ ਹੈ ਜਿਸ ਨਾਲ ਉਹ ਸਿਰਫ ਆਪਣੀ ਦੁਨੀਆਂ ਤੱਕ ਸਿਮਟ ਕੇ ਰਹਿ ਗਿਆ ਹੈ ਪਰ ਹੁਣ ਲੱਗਣ ਲੱਗਿਆ ਹੈ ਕਿ ਅੱਜ ਦੇ ਨੌਜੁਆਨ ਦੇ ਹੱਥ *ਚ ਬਦਲਾਅ ਦੀ ਮਸ਼ਾਲ ਹੋਣੀ ਚਾਹੀਦੀ ਹੈ।ਅਹਿਜੀ ਮਸ਼ਾਲ ਜਿਸਦੀ ਲਾਟ ਅਤੇ ਰੌਸ਼ਨੀ ਭਾਰਤ ਵਿੱਚੋਂ ਭ੍ਰਿਸ਼ਟਾਚਾਰ, ਅੱਤਵਾਦ, ਜਾਤੀਵਾਦ, ਖੇਤਰਵਾਦ, ਭਾਸ਼ਾਵਾਦ ,ਦੂਸ਼ਿਤ ਨੌਕਰਸ਼ਾਹੀ ਅਤੇ ਰਾਜਨੀਤੀ ਦਾ ਖਾਤਮਾ ਕਰਕੇ ਨਵੇਂ ਭਾਰਤ ਦਾ ਨਿਰਮਾਣ ਕਰ ਸਕੇ।

ਅੱਜ ਜਰੂਰਤ ਹੈ ਭਗਤ ਸਿੰਘ ਦੇ ਉਸ ਇੰਕਲਾਬ ਜਿੰਦਾਬਾਦ ਦੇ ਨਾਅਰੇ ਦੀ ਜੋ ਫਿਰ ਤੋ ਨੌਜੁਆਨਾਂ *ਚ ਪਰਿਵਰਤਨ ਦਾ ਅਹਿਸਾਸ ਭਰੇ, ਜਰੂਰਤ ਹੈ ਅਹਿਜੀਆਂ ਮਾਵਾਂ ਦੀ ਜੋ ਡਾਕਟਰ, ਇੰਜੀਨੀਅਰ, ਵਿਗਿਆਨਕ ਪੁੱਤ ਤਾਂ ਪੈਦਾ ਕਰਨ ਹੀ ਪਰ ਉਨ੍ਹਾਂ ਪੁੱਤਾਂ ਦੇ ਦਿਲ *ਚ ਇਕ ਭਗਤ ਸਿੰਘ ਵੀ ਪੈਦਾ ਹੋਵੇ। ਭਾਵੇਂ ਹੀ ਅੱਜ ਦਾ ਨੌਜੁਆਨ ਡਾਕਟਰ, ਇੰਜੀਨੀਅਰ, ਵਿਗਿਆਨਕ ਬਣੇ ਪਰ ਭਗਤ ਸਿੰਘ ਵੀ ਬਣੇ , ਇਹ ਜਰੂਰੀ ਹੋ ਗਿਆ ਹੈ।ਕਿੳਂਕਿ ਅਹਿਜਾ ਨੌਜੁਆਨ ਡਾਕਟਰ, ਇੰਜੀਨੀਅਰ, ਵਿਗਿਆਨਕ, ਅਧਿਆਪਕ, ਵਪਾਰੀ ਕਿਸ ਕੰਮ ਦਾ ਜਿਸ ਦੇ ਦਿਲ ਵਿਚ ਦੇਸ਼ ਅਤੇ ਸਮਾਜ ਦੇ ਲਈ ਪਿਆਰ ਅਤੇ ਦੇਸ਼ਭਗਤੀ ਦੀ ਭਾਵਨਾ ਹੀ ਨਾ ਹੋਵੇ।

ਅੱਜ ਸਮਾਜ ਅਤੇ ਦੇਸ਼ ਦੀ ਸਿੱਖਿਆ ਨੀਤੀ ਸਿਰਫ ਸੂਚਨਾ ਅਤੇ ਜਾਣਕਾਰੀ ਇਕੱਠੀ ਕਰਨ ਵਾਲਾ ਕੰਪਿਊਟਰ ਬੱਚਾ ਤਾਂ ਤਿਆਰ ਕਰ ਰਹੀ ਹੈ ਪਰ ਸਮਾਜ ਅਤੇ ਦੇਸ਼ ਦੇ ਕਲਿਆਣ ਦੀ ਭਾਵਨਾ ਰੱਖਣ ਵਾਲੇ ਦਿਲ, ਦਿਮਾਗ ਅਤੇ ਨੌਜੁਆਨ ਤਿਆਰ ਨਹੀਂ ਕਰ ਰਹੀ ਹੈ। ਇਹੀ ਸਮੱਸਿਆ ਬਣਦੀ ਜਾ ਰਹੀ ਹੈ ਕਿ ਸਿੱਖਿਅਤ ਅਤੇ ਪੜ੍ਹੇ —ਲਿਖੇ ਲੋਕਾਂ ਦੀ ਗਿਣਤੀ ਤਾਂ ਵਧਦੀ ਜਾ ਰਹੀ ਹੈ ,ਪਰ ਅਨੁਸ਼ਾਸਨਹੀਣ, ਸਵਾਰਥੀ ਅਤੇ ਸਿਰਫ ਆਪਣੇ ਬਾਰੇ ਸੋਚਣ ਵਾਲੇ ਪੜ੍ਹੇ —ਲਿਖੇ ਨੌਜੁਆਨਾ ਨਾਲ ਦੇਸ਼ ਅਤੇ ਸਮਾਜ ਦਾ ਨਿਰਮਾਣ ਕਿਸ ਤਰ੍ਹਾਂ ਹੋਵੇਗਾ ।

ਜਾਤਿ, ਧਰਮ, ਬਰਾਦਰੀ, ਵਰਗ, ਭਾਸ਼ਾ, ਖੇਤਰ ਦੇ ਅਧਾਰ *ਤੇ ਵੰਡਿਆ ਹੋਇਆ ਨੌਜੁਆਨ ਜਿਸਦੇ ਖੁਦ ਦੇ ਕੋਈ ਵਿਚਾਰ ਨਹੀਂ ਹਨ ਜੋ ਕਿਸੇ ਵੀ ਧਾਰਮਕ, ਰਾਜਨੀਤਿਕ ਜਾਂ ਸਮਾਜਿਕ ਨੇਤਾ ਦੇ ਵਿਚਾਰਾਂ ਦੇ ਪਿੱਛੇ ਲੱਗ ਜਾਂਦਾ ਹੈ ਉਹ ਭਲਾਂ ਦੇਸ਼ ਅਤੇ ਸਮਾਜ ਦਾ ਨਿਰਮਾਣ ਕਿਵੇਂ ਕਰੇਗਾ। ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਅੱਜ ਦੇ ਨੌਜੁਆਨ ਕੋਲ ਆਪਣੀ ਜਿੰਦਗੀ ਤੋਂ ਉੱਪਰ ਉੱਠ ਕੇ ਦੇਸ਼ ਅਤੇ ਸਮਾਜ ਬਾਰੇ ਚਿੰਤਨ ਕਰਨ ਦਾ ਸਮਾਂ ਹੀ ਨਹੀਂ ਹੈ ਉਸਦੀ ਦੌੜ ਤਾਂ ਬੱਸ ਸਿਰਫ ਨੰਬਰ ਹਾਸਲ ਕਰਨਾ, ਜਿਆਦਾ ਵੱਡੀ ਗੱਡੀ, ਮਹਿੰਗੇ ਮੋਬਾਇਲ, ਵੱਡੇ ਘਰ ਅਤੇ ਜਿਆਦਾ ਤੋਂ ਜਿਆਦਾ ਸਹੂਲਤਾਵਾਂ ਦੀ ਹੀ ਹੈ, ਜਿਸ ਨੇ ਬੱਸ ਅੱਗੇ ਤੋਂ ਅੱਗੇ ਹੀ ਨਿਕਲਣਾ ਹੈ, ਪਰ ਮੰਜਿਲ ਕੀ ਹੈ ਇਸ ਦਾ ਅਹਿਸਾਸ ਹੀ ਨਹੀਂ ਹੈ। ਵਿਚਾਰ ਕਰਨ ਵਾਲੀ ਗੱਲ ਹੈ ਕਿ ਭਾਰਤ ਅਹਿਜੀ ਆਬਾਦੀ ਦਾ ਕਰੇਗਾ ਕੀ? ਅਤੇ ਭਾਰਤ ਦਾ ਭਵਿੱਖ ਕੀ ਹੋਵੇਗਾ ? ਮੁਆਫ ਕਰਿਓ ਪਰ ਸ਼ਾਇਦ ਅਸੀਂ ਮੁੜ ਗੁਲਾਮੀ ਦੇ ਵੱਲ ਜਾ ਰਹੇ ਹਾਂ।ਹਾਂ ਪਰ ਇਸ ਵਾਰ ਤਨ ਤੋਂ ਨਹੀਂ ਮਨ ਤੋਂ, ਵਿਚਾਰਾਂ ਤੋਂ ਜਰੂਰ ਗੁਲਾਮ ਹੁੰਦੇ ਜਾ ਰਹੇ ਹਾਂ।

ਉਸ ਸਮੇਂ ਦੇਸ਼ ਦੀ ਗੁਲਾਮੀ ਦੀਆਂ ਬੇੜੀਆਂ ਤਾਂ ਸਾਡੇ ਮਹਾਨ ਕ੍ਰਾਂਤੀਕਾਰੀਆਂ ਨੇ ਕੱਟ ਸੁੱਟੀਆਂ ਸਨ ਪਰ ਸ਼ਾਇਦ ਅੱਜ ਦਾ ਨੌਜੁਆਨ ਇਹਨਾਂ ਮਨ ਦੀ ਗੁਲਾਮੀ ਦੀਆਂ ਬੇੜੀਆਂ ਨੂੰ ਨਹੀਂ ਤੋੜ ਪਾਵੇਗਾ। ਇਸ ਲਈ ਅੱਜ ਦਾ ਨੌਜੁਆਨ ਭਗਤ ਸਿੰਘ ਭਾਵੇਂ ਬਣੇ ਨਾ ਬਣੇ ਪਰ ਉਹ ਭਗਤ ਸਿੰਘ ਦੇ ਵਿਚਾਰਾਂ , ਉਸ ਦੇ ਜਜ਼ਬੇ, ਭਾਵਨਾਂਵਾ ਉਸ ਦੀ ਜ਼ਿੱਦ ਦੀ ਮਸ਼ਾਲ ਨੂੰ ਆਪਣੇ ਦਿਲ ਵਿੱਚ ਜਰੂਰ ਰੌਸ਼ਨਾ ਕੇ ਰੱਖੇ ਤਾਂ ਕਿ ਭਾਰਤ ਦੇ ਸੋਹਣੇ ਅਤੇ ਖੁਸ਼ਹਾਲ ਭਵਿੱਖ ਦਾ ਨਿਰਮਾਣ ਕੀਤਾ ਜਾ ਸਕੇ।

ਹਰਪ੍ਰੀਤ ਸਿੰਘ ਬਰਾੜ

ਸਿਹਤ ,ਸਿੱਖਿਆ ਅਤੇ ਸਮਾਜਿਕ ਲੇਖਕ

ਮੇਨ ਏਅਰ ਫੋਰਸ ਰੋਡ,ਬੰਠਿਡਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਰਾਬੱਸੀ ਨਗਰ ਕੌਂਸਲ ਖੇਤਰ ਵਿੱਚ ਵਿਕਾਸ ਕਾਰਜਾਂ ਲਈ 8 ਕਰੋੜ ਰੁਪਏ ਹੋਏ ਮਨਜ਼ੂਰ
Next articleUN chief voices concern over attack on Syria’s Aleppo airport