ਅੰਮ੍ਰਿਤਪਾਲ ਸਿੰਘ ਦਾ ਚਾਚਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ

ਡਿਬਰੂਗੜ੍ਹ (ਅਸਾਮ) (ਸਮਾਜ ਵੀਕਲੀ) : ਪੰਜਾਬ ਪੁਲੀਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਅੱਜ ਸਵੇਰੇ ਆਸਾਮ ਲਿਆਂਦਾ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਰਜੀਤ ਸਿੰਘ ਨੂੰ ਗੁਹਾਟੀ ਤੋਂ ਸੜਕ ਰਾਹੀਂ ਡਿਬਰੂਗੜ੍ਹ ਜੇਲ੍ਹ ਲਿਆਂਦਾ ਗਿਆ। ਉਹ ਅੰਮ੍ਰਿਤਪਾਲ ਦੇ ‘ਵਾਰਿਸ ਪੰਜਾਬ ਦੇ’ ਗਰੁੱਪ ਨਾਲ ਜੁੜਿਆ ਪੰਜਵਾਂ ਵਿਅਕਤੀ ਹੈ, ਜਿਸ ਨੂੰ ਉੱਤਰ-ਪੂਰਬੀ ਰਾਜ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਨੂੰ ਸੱਤ ਸੁਰੱਖਿਆ ਵਾਹਨਾਂ ਦੇ ਕਾਫਲੇ ਵਿੱਚ ਗੁਹਾਟੀ ਹਵਾਈ ਅੱਡੇ ਤੋਂ ਡਿਬਰੂਗੜ੍ਹ ਕੇਂਦਰੀ ਜੇਲ੍ਹ ਲਿਆਂਦਾ ਗਿਆ, ਜਿੱਥੇ ਉਸ ਨੂੰ ਸਵੇਰੇ 7.10 ਵਜੇ ਬੰਦ ਕੀਤਾ ਗਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ 6 ਜ਼ਿਲ੍ਹਿਆਂ ’ਚ 23 ਤੱਕ ਇੰਟਰਨੈੱਟ ਸੇਵਾ ਰਹੇਗੀ ਠੱਪ, ਬਾਕੀ ਜ਼ਿਲ੍ਹਿਆਂ ’ਚ ਅੱਜ ਦੁਪਹਿਰ 12 ਵਜੇ ਹੋ ਜਾਵੇਗੀ ਬਹਾਲ
Next articleਵਿਦੇਸ਼ੀ ਤਾਕਤਾਂ ਦੇ ਹੱਥੇ ਚੜ੍ਹ ਕੇ ਪੰਜਾਬ ਦਾ ਮਾਹੌਲ ਵਿਗਾੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਮਾਨ