(ਸਮਾਜ ਵੀਕਲੀ)
ਬਾਬੇ ਆ ਗਏ ਜੀ, ਚਰਨੀ ਲਗਜੋ ਆਕੇ
ਬਾਬੇ ਆ ਗਏ ਜੀ—–
ਬਾਬੇ ਦੇ ਚੇਲੇ ਚੌੜ ਚਪੱਟ ਜੀ, ਲੋਕਾਂ ਨੂੰ ਭਰਮੌਂਂਦੇ ਝੱਟ ਜੀ।
ਜਿਹੜਾ ਵੀ ਕੋਈ ਇੱਥੇ ਆਵੇ ਖਾਲੀ ਹੱਥ ਨਾ ਜਾਵੇ।
ਕਿਸੇ ਨੂੰ ਚੂੰਢੀ,ਕਿਸੇ ਨੂੰ ਮੰਤਰ, ਕਿਸੇ ਨੂੰਤਵੀਤ ਫੜਾਵੇ।
ਲੋਕਾਂ ਨੇ ਪੁੱਨ ਖੱਟ ਲਿਆ, ਬਾਬੇ ਦਾ ਡੇਰਾ ਬਣਾਕੇ ।
ਬਾਬੇ ਆ ਗਏ ਜੀ, ਚਰਨੀ ਲਗਜੋ ਆਕੇ ।
ਬਾਬਾ ਜੀ ਹੈ ਕਰਨੀ ਵਾਲੇ, ਮਿੰਟ ‘ਚ ਕਰਦੇ ਘਾਲੇ ਮਾਲੇ।
ਕਾਰੋਬਾਰ ਚਲਵਾ ਦਿੰਦੇ ਐ, ਨੌਕਰੀ ਤੇ ਲਗਵਾ ਦਿੰਦੇ ਐ ।
ਆਪ ਤਾਂ ਬਾਬਾ ਜੀਅੱਠਵੀਂ ਫੇਹਲ ਹਨ, ਪਰ ਬੀਏ ਪਾਸ ਕਰਾ ਦਿੰਦੇ ਹੈ
ਚੌਣ ਉਹਨੂੰ ਜਿਤਵਾ ਦਿੰਦੇ ਐ, ਜਿਹੜਾ ਪੈਸਾ ਦੇਵੇ ਲਿਆਕੇ।
ਬਾਬੇ ਆ ਗਏ ਜੀ, ਚਰਨੀ ਲਗਜੋ ਆਕੇ।
ਸੰਤਰੀ,ਮੰਤਰੀ ਪੁਲਿਸ ਤੇ ਅਫਸਰ, ਆਪਣੀ ਲੋੜ ਨੂੰ ਆਉੋਂਦੇ।
ਬੁੜ੍ਹੀਆਂ ਬੰਦੇ ਸਾਰਾ ਦਿਨ, ਬਾਬੇ ਦੇ ਗੁਣ ਗਾਉਂਦੇ।
ਜਿਹੜਾ ਬਾਬੇ ਦੀ ਭੰਡੀ ਕਰਦੈ, ਚੇਲੇ ਉਸਨੂੰ ਸਬਕ ਸਿਖਾਉਂਦੇ।
ਬਾਬਾ ਜੀ ਫਿੱਟੇ ਪਏ ਐ, ਦੁੱਧ ਮਲਾਈਆਂ ਖਾਕੇ।
ਬਾਬੇ ਆ ਗਏ ਜੀ, ਚਰਨੀ ਲਗਜੋ ਆਕੇ।
ਆਪ ਤਾਂ ਬਾਬਾ ਜੀ ਨੂੰੰ ਤਰਨਾ ਨਹੀਂ ਆਉਂਦਾ,ਭਵਸਾਗਰ ਪਾਰ ਕਰਾ ਦਿੰਦੇ ਐ।
ਫੀਸ ਪੂਰੀ ਲੈਕੇ ਬਾਬਾ ਜੀ, ਸਂੌਕਣ ਤੋਂ ਪਿੱਛਾ ਛੁੜਾ ਦਿੰਦੇ ਐ।
ਬਾਬਾ ਜੀ ਚਲੇ ਗਏ ਤਾਂ, ਫੇਰ ਪਉ ਪਛਤਾਉਣਾ।
ਦਰਸ਼ਣ ਕਰ ਲਉ ਜੀ, ਪਤਾ ਨਹੀਂੇ ਫੇਰ ਕਦੋਂ ਹੈ ਆਉਣਾ।
ਲਾਹਾ ਲੈ ਲਉ ਜੀ, ਬਾਬਾ ਜੀ ਬੈਠੇ ਐ ਧੂਣੀ ਰਮਾਕੇ
ਬਾਬੇ ਆ ਗਏ ਜੀ, ਚਰਨੀ ਲਗਜੋ ਆਕੇ।
ਆਪਣਾ ਤਾਂ ਕੁਝ ਪਤਾ ਨਹੀਂ, ਲੋਕਾਂ ਦਾ ਭਵਿਖ ਹੈ ਦੱਸਦੇ ।
ਮੂਰਖ਼ ਲੋਕਾਂ ਨੂੰ ਆਉੋਂਦੇ, ਚੇਲੇ ਦੇਖ ਦੇਖ ਕੇ ਹੱਸਦੇ ।
ਜੈਦਾਦ ਤਾਂ ਬਾਬੇ ਨੇ ਬਹੁਤ ਬਣਾਈ, ਕਹਿੰਦਾ ਮੈਂ ਹਾਂ ਇਕ ਫਕੀਰ।
ਮੋਹ ਮਇਆ ਤੋਂ ਦੂਰ ਹੀ ਰਹਿਨੈ, ਮੈਂ ਕੀ ਕਰਨੀ ਜਗੀਰ।
ਬਾਬਾ ਜੀ ਹਰ ਥਾਂ ਫਸਾਦ ਕਰਾੳੌਂਦੇ, ਲੋਕਾਂ ਨੂੰ ਭਟਕਾਕੇ ।
ਬਾਬੇ ਆ ਗਏ ਜੀ, ਚਰਨੀ ਲਗ ਜੋ ਆਕੇ।
ਸੱਸ ਨੁੰਹ ਬਾਬੇ ਕੋਲ ਘਲਦੀ ਨੁੰਹ ਦੀ ਘਰ ਵਿੱਚ ਇੱਕ ਨਹੀਂ ਚਲਦੀ,
ਬਾਬਾ ਐਸਾ ਮੰਤਰ ਮਾਰੇ ਕਰਦੇ ਨੁੰਹ ਦੇ ਵਾਰੇ ਨਿਆਰੇ।
ਬੱਚਾ ਜੱਮਣ ਤੋਂ ਸੱਸ ਕਹਿੰਦੀ ਬਾਬੇ ਨੇ ਭਾਗ ਹੈ ਲਾਇਆ,
ਬਾਬੇ ਦੀ ਕਿਰਪਾ ਦੇ ਨਾਲ ਸੋਹਣਾ ਬਾਲ ਹੈ ਆਇਆ।
ਅਸਂੀਰਵਾਦ ਬਾਬੇ ਤੋਂ ਲੈਂਦੀ ਸੱਸ ਬੱਚੇ ਨੂੰ ਡੇਰੇ ਲਿਆਕੇ,
ਬਾਬੇ ਆ ਗਏ ਜੀ ਚਰਨੀ ਲੱਗਜੋ ਆਕੇ
ਇੱਕ ਦਿਨ ਡੇਰੇ ‘ਚੋਂ, ਅਫੀਮ ਤੇ ਅਸਲਾ ਨਿਕਲਿਆ ।
ਜਦੋਂ ਪੁਲਿਸ ਨੇ ਮਾਰਿਆ ਛਾਪਾ ।
ਕਹਿੰਦੇ ਪੁਲਿਸ ਇਵੇਂ ਝੂਠ ਬੋਲਦੀ,
ਚੇਲਿਆਂ ਨੇ ਪਾ ਲਿਆ ਸਿਆਪਾ।
ਕੀ ਮਿਲੁਗਾ ਬਾਬਾ ਜੀ ਤੇ, ਝੂਠਾ ਇਲਜ਼ਾਮ ਲਗਾਕੇ।
ਬਾਬੇ ਆ ਗਏ ਜੀ, ਚਰਨੀ ਲਗਜੋ ਆਕੇ
ਇੱਕ ਦਿਨ ਬਾਬੇ ਦਾ, ਦੋਸਤ ਆਇਆ।
ਕਹਿੰਦਾ ਇਹ ਕੀ ਤੂੰ ਪਖੰਡ ਰਚਾਇਆ।
ਤੂੰ ਸੀ ਇਕ ਦਿਨ ਜੇਹਲ ਚੋਂ ਭੱਜਿਆ,
ਡੇਰੇ ਵਿਚ ਹੈਂ ਬੈਠਾ ਸਜਿਆ।
ਕੀ ਮਿਲੁਗਾ ਤੈਨੂੰ ਬੁਰੇ ਕਰਮ ਕਮਾਕੇ।
ਬਾਬੇ ਆ ਗਏ ਜੀ, ਚਰਨੀ ਲਗਜੋ ਆਕੇ।
ਮੇਰੇ ਬਾਰੇ ਕੁਝ ਨਾ ਬੋਲੀਂ,ਮਿੱਤਰਾ ਮੇਰਾ ਭੇਦ ਨਾ ਖੋਲੀਂ।
ਵਹਿਮਾਂ ਦੇ ਵਿਚ ਪਏ ਹੈ ਲੋਕ,ਇਥੇ ਨਹੀਂ ਕੋਈ ਰੋਕ ਟੋਕ।
ਅਨ੍ਹੀ ਹੁੰਦੀ ਹੈ ਕਮਾਈ, ਲੋਕਾਂ ਦਾ ਹਾਂ ਨਕਦ ਜਵਾਈ।
ਜੇਹਲ ਵਿਚੋਂ ਭੱਜਿਆ ਸੀ, ਮੈ ਬਾਬੇ ਦਾ ਭੇਖ ਬਣਾਕੇ।
ਬਾਬੇ ਆ ਗਏ ਜੀ, ਚਰਨੀ ਲਗ ਜੋ ਆਕੇ।
ਲੇਖਕ ਭਗਵਨ ਸਿੰਘ ਤੱਗੜ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly