ਕਵੈਂਟਰੀ (ਸਮਾਜ ਵੀਕਲੀ)- ਬੀਤੇ, ਸ਼ੁੱਕਰਵਾਰ, 17 ਮਾਰਚ 2023, ਨੂੰ ਬਾਬਾ ਬਾਲਕ ਨਾਥ ਮੰਦਰ, ਪ੍ਰੌਫਟਿ ਐਵੇਨਊਿ, ਕਵੈਂਟਰੀ ਦੇ ਮੁਖੀ ਰਾਜਿੰਦਰ ਕਾਲੀਆ ਦੇ ਵਿਰੁੱਧ ਚੱਲ ਰਹੇ ਸ਼ਰਧਾਲੂ ਔਰਤਾਂ ਦੇ ਜਨਿਸੀ ਸੋਸ਼ਣ ਦੇ ਕੇਸ ‘ਚ ਅਗਲੀ ਸੁਣਵਾਈ ਲੰਡਨ ਦੀ ਰੋਇਲ ਕੋਰਟਸ ਆਫ ਜਸਟਸਿ ‘ਚ ਮਾਣਯੋਗ ਜੱਜ ਡਪਿਟੀ ਮਾਸਟਰ ਗਰਮਿਸ਼ਾਅ ਦੇ ਸਾਹਮਣੇ ਹੋਈ।
ਸ਼ਕਿਾਇਤਕਰਤਾਵਾਂ ਵਲੋਂ ਬੈਰਸਿਟਰ ਮਸਿਟਰ ਮਾਰਕ ਜੋਨਜ਼ ਅਤੇ ਰਾਜੰਿਦਰ ਕਾਲੀਆ ਵਲੋਂ ਮਸਿਟਰ ਰੋਬ ਰੋਏ ਪੇਸ਼ ਹੋਏ। ਅੱਜ ਦੀ ਸੁਣਵਾਈ ਦਾ ਮੁੱਖ ਮੰਤਵ ਸ਼ਕਿਾਇਤਕਰਤਾਵਾਂ ਅਤੇ ਰਾਜਿੰਦਰ ਕਾਲੀਆਂ ਦੇ ਹੁਣ ਤੱਕ ਦੇ ਹੋਏ ਖਰਚਆਿਂ ਦੀ ਰਕਮ ਤੈਅ ਕਰਨ ਬਾਰੇ ਕੋਰਟ ਵਲੋਂ ਹੁਕਮ ਸੁਣਾਏ ਜਾਣ ਬਾਰੇ ਸੀ। ਇਹਨਾਂ ਖਰਚਆਿਂ ਵਿੱਚ ਸ਼ਕਿਾਇਤਕਰਤਾਵਾਂ ਦੇ ਵਕੀਲਾਂ ਦੀ ਫੀਸ, ਮਨੋ-ਵਗਿਆਿਨੀ ਡਾਕਟਰ ਦੀਆਂ ਰਪਿੋਰਟਾਂ ਅਤੇ ਸਬੂਤਾਂ ਦੇ ਅਨੁਵਾਦ ਮੁੱਖ ਖਰਚਆਿਂ ਵਿੱਚ ਸ਼ਾਮਲ ਹਨ। ਉਹ ਕੇਸ ਨੂੰ ਸਟਰਾਇਕ ਆਊਟ ਕਰਨ ਲਈ ਪੁਖਤਾ ਸਬੂਤਾਂ ਅਤੇ ਦਲੀਲਾਂ ਨਾਲ ਅਦਾਲਤ ਨੂੰ ਸਿੱਧ ਨਹੀਂ ਕਰ ਸਕੇ ਕਿ ਉਹਨਾਂ ਵਰਿੁੱਧ ਲੱਗੇ ਦੋਸ਼ਾਂ ਦੀ ਵਸਿਥਾਰਤਿ ਸੁਣਵਾਈ ਨਾ ਹੋਵੇ।
ਯਾਦ ਰਹੇ ਕਿ ਇਸ ਕੇਸ ਦੀ ਪਹਲਿੀ ਸੁਣਵਾਈ ਮਈ 2022 ਵਿੱਚ ਹੋਈ ਸੀ, ਜਸਿ ਵਿੱਚ ਰਾਜਿੰਦਰ ਕਾਲੀਆ ਨੇ ਕੋਰਟ ਨੂੰ ਕੇਸ ਰੱਦ ਕਰਨ ਦੀ ਬੇਨਤੀ ਕੀਤੀ ਸੀ ਪਰ ਉਸਦੀ ਅਪੀਲ ਨੂੰ ਅਦਾਲਤ ਵਲੋਂ ਅਪਣੇ 16 ਜੂਨ 2022 ਦੇ ਫੈਸਲੇ ‘ਚ ਰੱਦ ਕਰ ਦਿੱਤਾ ਗਆਿ ਸੀ। ਇਸ ਤੋਂ ਇਲਾਵਾ ਮਾਣਯੋਗ ਅਦਾਲਤ ਨੇ ਇਸ ਕੇਸ ਦੀਆਂ ਦੋਵਾਂ ਧਰਿਾਂ, ਸ਼ਕਿਾਇਤਕਰਤਾਵਾਂ ਅਤੇ ਰਾਜਿੰਦਰ ਕਾਲੀਆਂ ਨੂੰ ਇਸ ਕੇਸ ਵਿੱਚ ਅਗਲੇ ਪੜਾਅ ਤੇ ਆਪੋ ਆਪਣੇ ਪੱਖ ਵਿੱਚ ਪੇਸ਼ ਕੀਤੇ ਜਾਣ ਵਾਲੇ ਸਬੂਤਾਂ ਨੂੰ ਜਨਵਰੀ 2023 ਤੱਕ ਅਦਾਲਤ ਵਿੱਚ ਜਮਾਂ ਕਰਵਾਉਣ ਦੇ ਹੁਕਮ ਦਿੱਤੇ ਸਨ। ਸ਼ਕਿਾਇਤਕਰਤਾਵਾਂ ਨੇ ਆਪਣੇ ਸਾਰੇ ਸਬੂਤ ਅਦਾਲਤ ਵਿੱਚ ਜਮਾਂ ਕਰਵਾ ਦਿੱਤੇ ਸਨ ਜਦ ਕਿ ਰਾਜਿੰਦਰ ਕਾਲੀਆ ਵਲੋਂ ਕੁਝ ਕੁ ਹੀ ਸਬੂਤ ਜਮਾਂ ਕਰਵਾਏ ਗਏ।
ਰਾਜਿੰਦਰ ਕਾਲੀਆ ਵਰਿੱਧ ਇਹ ਦੋਸ਼ ਹਨ ਕਿ ਉਹਨਾਂ ਨੇ ਆਪਣੀਆਂ ਸ਼ਰਧਾਲੂ ਔਰਤਾਂ ਦਾ ਜਨਿਸੀ ਸੋਸ਼ਣ ਕੀਤਾ ਅਤੇ ਸ਼ਕਿਾਇਤਕਰਤਾ ਜਨਿਸੀ ਸੋਸ਼ਣ ਸਮੇਂ ਨਾਬਾਲਗ ਸਨ। 17 ਜੂਨ 2022 ਨੂੰ ਇੰਗਲੈਂਡ ਤੋਂ ਛਪਦੇ ਅੰਗਰੇਜ਼ੀ ਦੇ ਮਸ਼ਹੂਰ ਅਖਬਾਰ ‘ਦ ਟਾਇਮਜ਼’ ਵਿੱਚ ਛਪੀ ਖਬਰ ਮੁਤਾਬਕਿ “ਰਾਜਿੰਦਰ ਕਾਲੀਆ ਤੇ ਦੋਸ਼ ਹੈ ਕਿ ਉਹਨਾਂ ਨੇ ਚਾਰ ਸਾਲ ਦੀ ਉਮਰ ਤੱਕ ਦੇ ਸ਼ਰਧਾਲੂ ਬੱਚਆਿਂ ਨੂੰ ਗਰੂਮ (ਲਾਲਚ, ਭਰਮਾ ਕੇ ਨਜ਼ਾਇਜ ਫਾਇਦਾ ਉਠਾਉਣ ਲਈ) ਆਪਣੇ ਵੱਸ ਵਿੱਚ ਕੀਤਾ”। ਰਾਜਿੰਦਰ ਕਾਲੀਆ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦੇ ਹਨ। ‘ਦ ਟਾਇਮਜ਼’ ਅਖਬਾਰ ਦੀ ਖਬਰ ਮੁਤਾਬਕਿ “ਸ਼ਕਿਾਇਤਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਉਸਦਾ (ਰਾਜਿੰਦਰ ਕਾਲੀਆ ਦਾ) ਰੱਬ ਨਾਲ ਸਿੱਧਾ ਰਾਬਤਾ ਹੈ ਅਤੇ ਉਹ ਅਕਸਰ ਰੱਬ ਨਾਲ ਗੱਲਬਾਤ ਕਰਦਾ ਹੈ” ।
ਅੱਜ ਦੀ ਸੁਣਵਾਈ ‘ਚ ਦੋਵਾਂ ਧਰਿਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਦੋਵਾਂ ਧਰਿਾਂ ਦੇ ਖਰਚੇ ਦੇ ਦਾਅਵਆਿਂ ਨੂੰ ਖਾਰਜ ਕਰ ਦਿੱਤਾ। ਕੇਸ ਦੀ ਅੱਗੋਂ ਸੁਣਵਾਈ ਲਈ ਆਦਲਤ ਨੇ ਕੇਸ ਮੈਨੇਂਜਮੈਂਟ ਲਈ ਵੱਖ 2 ਤਾਰੀਕਾਂ ਨੀਯਤ ਕੀਤੀਆਂ ਹਨ। ਕੇਸ ਦੀ ਪੂਰੀ ਸੁਣਵਾਈ ਅਗਲੇ ਸਾਲ ਅਗਸਤ/ਸਤੰਬਰ ਵਿੱਚ ਸ਼ੁਰੂ ਹੋਵੇਗੀ। ਇਹ ਸਮਝਆਿ ਜਾ ਰਹਿਾ ਹੈ ਰਾਜਿੰਦਰ ਕਾਲੀਆ ਚੇਤ ਚਾਲੇ ਲਈ ਪੰਜਾਬ ਦੇ ਜਲਿਾ ਜਲੰਧਰ ਦੇ ਸ਼ਹਰਿ ਗੁਰਾਇਆ ਸਥਾਪਤਿ ਆਪਣੇ ਬਾਬਾ ਬਾਲਕ ਨਾਥ ਦੇ ਮੰਦਰ ‘ਚ ਹੋਣ ਵਾਲੇ ਸਲਾਨਾ ਸਮਾਗਮ ਲਈ ਗਏ ਹੋਏ ਹਨ ਅਤੇ ਇਸੇ ਕਾਰਨ ਉਹ ਖੁਦ ਸੁਣਵਾਈ ਤੇ ਹਾਜ਼ਰ ਨਹੀਂ ਹੋਏ।
ਏਸ਼ੀਅਨ ਤਰਰਕਸ਼ੀਲ ਸੁਸਾਇਟੀ ਬ੍ਰਟਿੇਨ ਦੇ ਬਹੁਤ ਸਾਰੇ ਮੈਂਬਰ ਸ਼ਕਿਾਇਤਕਰਾਤਾਵਾਂ ਨੂੰ ਨੈਤਕਿ ਸਹਯਿੋਗ ਦੇਣ ਅਤੇ ਕੇਸ ਦੀ ਸੁਣਵਾਈ ਸਮੇਂ ਕੋਰਟ ਵਿੱਚ ਹਾਜ਼ਰ ਹੋਏ। ਏਸ਼ੀਅਨ ਤਰਰਕਸ਼ੀਲ ਸੁਸਾਇਟੀ ਬ੍ਰਟਿੇਨ ਸ਼ਕਿਾਇਤਕਰਤਾਵਾਂ ਨਾਲ ਕੇਸ ਦੇ ਆਰੰਭ ਤੋਂ ਹੀ ਸਹਯਿੋਗ ਕਰ ਰਹੀ ਹੈ। ਇਸ ਕੇਸ ਦੀ ਮਹੱਤਤਾ ਇਸ ਗੱਲ ਤੋਂ ਲਗਾਈ ਜਾ ਸਕਦੀ ਹੈ ਕਿ ਇਸ ਕੇਸ ਤੇ ਤੱਥਾਂ ਦੀ ਜਾਣਕਾਰੀ ਹਾਸਲ ਕਰਨ ਅਤੇ ਸੁਣਵਾਈ ਨੂੰ ਵੇਖਣ ਲਈ ਕੋਰਟ ਵਿੱਚ ਤਰਕਸ਼ੀਲ ਸੁਸਾਇਟੀ ਕਨੇਡਾ ਦੇ ਜਨਰਲ ਸਕੱਤਰ ਸ. ਬਲਦੇਵ ਰਹਿਪਾ ਜੀ ਵੀ ਹਾਜ਼ਰ ਸਨ।