ਮਾਸਟਰ ਅਜੀਤ ਸਿੰਘ ਦੁਆਰਾ ਰਚਿਤ ਪੁਸਤਕ ‘ਰਾਹਾਂ ਦੇ ਰੰਗ’ ਦੀ ਸੰਤ ਸੀਚੇਵਾਲ ਨੇ ਕੀਤੀ ਘੁੰਡ ਚੁਕਾਈ

ਕਿਤਾਬਾਂ ਤੋਂ ਸਾਡੇ ਜੀਵਨ ਨੂੰ ਚੰਗੀ ਸੇਧ ਮਿਲਦੀ ਹੈ- ਸੰਤ ਸੀਚੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਮਾਸਟਰ ਅਜੀਤ ਸਿੰਘ ਦੁਆਰਾ ਰਚਿਤ ਅਤੇ ਅਰਮਾਨ ਫਾਊਂਡੇਸ਼ਨ ਵੱਲੋਂ ਪ੍ਰਕਾਸ਼ਿਤ ਯਾਦਾਂ ਦੀ ਪੁਸਤਕ ‘ਰਾਹਾਂ ਦੇ ਰੰਗ’ ਦੀ ਘੁੰਡ ਚੁਕਾਈ ਸੰਬੰਧੀ ਸਮਾਗਮ ਸਾਹਿਤ ਸਭਾ ਦੇ ਸਹਿਯੋਗ ਨਾਲ ਰਾਇਲ ਮਜਿਸਟਿਕ ਪੈਲਸ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਪਦਮਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਆਪਸ ਵਿੱਚ, ਕੁਦਰਤ ਨਾਲ ਅਤੇ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਤੋਂ ਸਾਡੇ ਜੀਵਨ ਨੂੰ ਚੰਗੀ ਸੇਧ ਮਿਲਦੀ ਹੈ ਅਤੇ ਹਮੇਸ਼ਾਂ ਅਗਾਂਹਵਧੂ ਸੋਚ ਪਨਪਦੀ ਹੈ। ਇਸ ਮੌਕੇ ਉਨ੍ਹਾਂ ਕਿਤਾਬ ‘ਰਾਹਾਂ ਦੇ ਰੰਗ’ ਦੇ ਲਿਖਾਰੀ ਮਾਸਟਰ ਅਜੀਤ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਉਘੇ ਪੱਤਰਕਾਰ ਸਵਰਨ ਸਿੰਘ ਟਹਿਣਾ ਨੇ ਕਿਹਾ ਕਿ ਮਾਸਟਰ ਅਜੀਤ ਸਿੰਘ ਵੱਲੋਂ ਆਪਣੇ ਜੀਵਨ ਵਿੱਚ ਹਰੇਕ ਵਰਗ ਨੂੰ ਚੰਗੀ ਸੇਧ ਦਿੱਤੀ ਹੈ ਅਤੇ ਹੁਣ ਉਹਨਾਂ ਆਪਣੀ ਨਵੀਂ ਕਿਤਾਬ ‘ਰਾਹਾਂ ਦੇ ਰੰਗ’ ਨੂੰ ਪੰਜਾਬੀ ਜਗਤ ਦੇ ਰੂਬਰੂ ਕੀਤਾ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸ ਉਪਲੱਬਧੀ ਦੀ ਮਾਸਟਰ ਅਜੀਤ ਸਿੰਘ ਨੂੰ ਵਧਾਈ ਵੀ ਦਿੱਤੀ।

ਕਿਤਾਬ ‘ਰਾਹਾਂ ਦੇ ਰੰਗ’ਦੇ ਰਿਲੀਜ਼ ਮੌਕੇ ਪ੍ਰਧਾਨਗੀ ਮੰਡਲ ਵਿਚ ਰਾਜ ਸਭਾ ਮੈਂਬਰ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸਵਰਨ ਸਿੰਘ ਟਹਿਣਾ, ਇੰਜ ਸਵਰਨ ਸਿੰਘ, ਦੀਪਰਮਜੀਤ ਸਿੰਘ ਮਾਨਸਾ, ਡਾ ਸਵਰਨ ਸਿੰਘ, ਜਗੀਰ ਸਿੰਘ, ਮੁਖਤਾਰ ਸਿੰਘ ਚੰਦੀ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸਵਰਨ ਸਿੰਘ ਟਹਿਣਾ ਤੇ ਮਾਸਟਰ ਅਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਆਪਣੀਆਂ ਰਚਨਾਵਾਂ ਪੜੀਆਂ। ਡਾ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਵਾਗਤ ਕੀਤਾ। ਮਾਸਟਰ ਅਜੀਤ ਸਿੰਘ ਦੇ ਬੇਟੇ ਸੁਖਜਿੰਦਰ ਸਿੰਘ ਮਿੰਟਾ ਆਸਟ੍ਰੇਲੀਆ ਵੱਲੋਂ ਸਮੂਹ ਮਹਿਮਾਨਾਂ ਅਤੇ ਸ਼ਖ਼ਸੀਅਤਾਂ ਦਾ ਸਮਾਗਮ ਵਿਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗੀਰ ਸਿੰਘ ਆਸਟ੍ਰੇਲੀਆ, ਗੁਰਮੇਲ ਸਿੰਘ ਯੂਐਸਏ, ਕੁਲਵਿੰਦਰ ਕੌਰ ਕੰਵਲ, ਇੰਜ ਭਗਵਾਨ ਸਿੰਘ ਮਠਾੜੂ,ਡਾ ਤਰਲੋਚਨ ਸਿੰਘ ਤੋਚੀ, ਬਲਦੇਵ ਸਿੰਘ ਸੋਹਲ, ਬਲਵਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਗੁਰੂ ਨਾਨਕ ਪ੍ਰੈੱਸ ਕਲੱਬ, ਪਰਮਿੰਦਰ ਸਿੰਘ ਢਿੱਲੋਂ, ਬਲਜੀਤ ਸਿੰਘ ਤਲਵੰਡੀ ਚੌਧਰੀਆਂ, ਪ੍ਰਤਾਪ ਸਿੰਘ ਮੋਮੀ, ਸੁੱਚਾ ਸਿੰਘ ਮਿਰਜ਼ਾਪੁਰ, ਮਾ ਦੇਸ ਰਾਜ, ਮਾ ਗੁਰਚਰਨ ਦਾਸ, ਅਮਰੀਕ ਸਿੰਘ, ਗੁਰਮੇਜ ਸਿੰਘ, ਤਰਲੋਚਨ ਸਿੰਘ, ਬਲਵੀਰ ਸਿੰਘ ਸ਼ੇਰਪੁਰੀ, ਦਿਲਬਾਗ ਸਿੰਘ,ਗੁਰਦੀਪ ਸਿੰਘ, ਮੁਖਤਿਆਰ ਸਿੰਘ ਖਿੰਡਾ, ਅਮਰਜੀਤ ਸਿੰਘ, ਰੁਬੀ ਧੰਜੂ, ਮਾ ਕਰਨੈਲ ਸਿੰਘ, ਹਰਜਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਪਾਲ ਸਿੰਘ ਬੱਧਣ ਦੇ ਅੰਤਿਮ ਸੰਸਕਾਰ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਅੰਤਿਮ ਵਿਦਾਇਗੀ
Next articleਘਰੇਲੂ ਬੱਚਤ ਦਾ ਰੁਝਾਨ ਬਦਲ ਰਿਹਾ ਹੈ