ਮਿੱਠੜਾ ਕਾਲਜ ਵਿਖੇ ਨਵੀਨਤਾਕਾਰੀ ਡਿਜ਼ਾਈਨਾਂ ਸਬੰਧੀ ਪ੍ਰਦਰਸ਼ਨੀ ਦਾ ਆਯੋਜਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕਾਲਜ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਅਜੋਕੇ ਦੌਰ ਅੰਦਰ ਚੱਲ ਰਹੇ ਫੈਸ਼ਨ ਸੰਬੰਧੀ ਨਵੀਨਤਾਕਾਰੀ ਡਿਜ਼ਾਈਨਾਂ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੀ ਐਸ ਸੀ ਫੈਸ਼ਨ ਡਿਜ਼ਾਈਨਿੰਗ ਦੇ 11 ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਹਨ ਤਕਰੀਬਨ ਸਾਰੀਆਂ ਹੀ ਉਸਨੂੰ ਡਿਜਾਇਨ ਕਰਕੇ ਵਰਤੋਂ ਵਿੱਚ ਲਿਆਉਣ ਸਬੰਧੀ ਵੱਖੋ-ਵੱਖਰੇ ਪਹਿਰਾਵੇ ਤਿਆਰ ਕੀਤੇ। ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਵਿਸ਼ੇਸ਼ ਤੌਰ ਤੇ ਹਿੰਦੂ ਕੰਨਿਆਂ ਕਾਲਜ ਕਪੂਰਥਲਾ ਦਾ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਪ੍ਰੋਫੈਸਰ ਅਵਿੰਦਰ ਕੌਰ ਨੇ ਸ਼ਿਰਕਤ ਕੀਤੀ । ਉਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਕਲਾ ਦੀ ਸ਼ਲਾਘਾ ਕਰਦਿਆਂ ਇਸ ਕਲਾ ਨੂੰ ਹੋਰ ਅੱਗੇ ਵਧਾਉਣ ਸਬੰਧੀ ਖਾਸ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰਦਰਸ਼ਨੀ ਵਿਦਿਆਰਥੀਆਂ ਵੱਲੋਂ ਨਵੀਨਤਾਕਾਰੀ ਕੁੜਤੇ, ਫਰਾਕ, ਸੂਟ ਆਫਿਸ ਦੇ ਪਹਿਰਾਵੇ ਤਿਆਰ ਕੀਤੇ ਗਏ।

ਜਿਨ੍ਹਾਂ ਦੀ ਆਧੁਨਿਕ ਯੁਗ ਅੰਦਰ ਮੰਗ ਦਿਨੋ-ਦਿਨ ਵਧ ਰਹੀ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲੀਪ ਸਿੰਘ ਖਹਿਰਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਕਮਾਇਆ ਹੋਇਆ ਹੁਨਰ ਅਤੇ ਕਲਾ ਸਾਡੀ ਜ਼ਿੰਦਗੀ ਦਾ ਸਰਮਾਇਆ ਹੈ। ਜੋ ਸਾਨੂੰ ਰੋਜ਼ੀ ਰੋਟੀ ਦੇ ਨਾਲ ਨਾਲ ਸੰਸਾਰ ਅੰਦਰ ਨਾਮਣਾ ਖੱਟਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਮੁੱਖੀ ਡਾਕਟਰ ਪਰਮਜੀਤ ਕੌਰ ਅਤੇ ਇੰਚਾਰਜ ਅਧਿਆਪਕ ਅਮਨਦੀਪ ਕੌਰ ਦੁਆਰਾ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾਕਟਰ ਗਗਨਦੀਪ ਸਿੰਘ ਬਰਾੜ ,ਪ੍ਰੋ ਅਰਪਨਾ, ਡਾਕਟਰ ਪਰਮਜੀਤ ਕੌਰ ਕੈਮਿਸਟ ਲਈ ਵਿਭਾਗ ਸਮੇਤ ਸਮੂਹ ਸਟਾਫ਼ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰਦ ਹੋਣਾ
Next articleअखिल रेल हिंदी नाट्योत्सव आर सी एफ में शानो शौकत से समाप्त