(ਸਮਾਜ ਵੀਕਲੀ)
ਮਰਦ ਹੋਣਾ,
ਫਿਕਰਾਂ ਵਿੱਚ ਝੁਰਨਾ,
ਅੰਦਰੋ ਅੰਦਰੀ ਧੁਖਣਾ,
ਨੈਣੀ ਨੀਰ ਲੁਕਾਉਣਾ,
ਸਾਬਤ ਸਬੂਤ ਖਲੋਣਾ।
ਮਰਦ ਹੋਣਾ ਸੌਖਾ ਨਹੀ ਹੁੰਦਾ।
ਪਿਤਾ ਹੋਣਾ,
ਪਾਲਕ ਹੋਣਾ,
ਚਿੰਤਕ ਹੋਣਾ,
ਰਹਿਬਰ ਹੋਣਾ ,
ਢਾਲ ਹੋਣਾ।
ਪਿਤਾ ਹੋਣਾ ਸੌਖਾ ਨਹੀ ਹੁੰਦਾ।
ਪੁੱਤਰ ਹੋਣਾ,
ਚਾਨਣ ਹੋਣਾ,
ਵਾਰਸ ਹੋਣਾ,
ਰੱਖੜੀ ਹੋਣਾ,
ਸਹਾਰਾ ਹੋਣਾ,
ਉਮੀਦਾਂ ਦਾ ਹਾਣੀ ਹੋਣਾ।
ਪੁੱਤਰ ਹੋਣਾ ਸੌਖਾ ਨਹੀ ਹੁੰਦਾ।
ਪਤੀ ਹੋਣਾ,
ਸਾਥੀ ਹੋਣਾ,
ਹਮਸਫਰ ਹੋਣਾ,
ਹਾਣੀ ਹੋਣਾ,
ਵਾੜ ਹੋਣਾ,
ਰਖਿਅਕ ਹੋਣਾ।
ਪਤੀ ਹੋਣਾ ਸੌਖਾ ਨਹੀ ਹੁੰਦਾ।
ਮਹਿਬੂਬ ਹੋਣਾ,
ਅਹਿਸਾਸ ਹੋਣਾ,
ਮਹਿਰਮ ਹੋਣਾ,
ਤਰੱਹਮ ਹੋਣਾ,
ਸਕੂਨ ਹੋਣਾ,
ਅਣਛੂਹਿਆ ਛੂਹਣਾ,
ਅਣਬੋਲਿਆ ਸੁਨਣਾ।
ਮਹਿਬੂਬ ਹੋਣਾ ਸੌਖਾ ਨਹੀ ਹੁੰਦਾ।
ਸਤਨਾਮ ਕੌਰ ਤੁਗਲਵਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly