ਚੋਟ

(ਸਮਾਜ ਵੀਕਲੀ)

ਕਰੀ ਜਦੋਂ ਵੀ ਚੋਟ ਕਰੀ।
ਵੇਹਲੜ ਢਾਣੀ ਲੋਟ ਕਰੀ।

ਬਾਬੇ ਲੀਡਰ ਚੋਰ ‘ਚੱਕੇ,
ਇਹਨਾਂ ਦੀ ਨਾ ਗੋਟ ਕਰੀ।

ਮੇਹਨਤ ਕਰਕੇ ਪਾਇਆ ਸਭ,
ਨਹੀਂ ਕਿਸੇ ਦੀ ਓਟ ਕਰੀ।

ਇੱਕ ਦੋ ਲੇਖਕ ਟੋਲੇ ਨੇ,
ਹਾਕਮ ਦੇ ਸੰਗ ਜੋਟ ਕਰੀ।

ਭਵਜਲ ਤੋਂ ਜੋ ਤਾਰ ਰਿਹਾ,
ਪਾਰ ਲੰਘਣ ਨੂੰ ਬੋਟ ਕਰੀ।

ਗਿਣਵੇਂ ਚੁਣਵੇਂ ਲੋਕਾਂ ਨੂੰ,
ਲੁੱਟਣ ਲਈ ਹੈ ਛੋਟ ਕਰੀ।

‘ਬੋਪਾਰਾਏ’ ਝੱਲੇ ਨੇ,
ਗੱਲ ਕਦੀ ਨਾ ਨੋਟ ਕਰੀ।

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿੱਬੜ
Next articleਜਗਜੀਤ ਸਿੰਘ ਲੱਡਾ ਨੂੰ ਸਨਮਾਨ ਮਿਲਣ ’ਤੇ ਸਾਹਿਤਕਾਰਾਂ ਵਿੱਚ ਖ਼ੁਸ਼ੀ ਦੀ ਲਹਿਰ