*ਲੁੱਟਾਂ ਖੋਹਾਂ ਕੇ ਚੋਰੀ ਦੀਆਂ ਵਾਰਦਾਤਾਂ ’ਚ ਬੇਸ਼ੁਮਾਰ ਵਾਧਾ*ਬੁਲੇਟ ਮੋਟਰਸਾਈਕਲਾਂ ਦੇ ਸਾਈਲੈਸਰਾਂ ਦੇ ਪੈ ਰਹੇ ਪਟਾਕੇ*ਪੁਲਿਸ ਕੋਰਟ ਕਚਿਹਰੀ ਦੇ ਚੱਕਰਾਂ ’ਚ ਉਲਝੀ*
ਅੱਪਰਾ, ਜੱਸੀ (ਸਮਾਜ ਵੀਕਲੀ)-ਅੱਪਰਾ ਤੇ ਇਲਾਕੇ ਦੇ ਪਿੰਡਾਂ ’ਚ ਵਸਦੇ ਲੋਕਾਂ ਦੀ ਸੁਰੱਖਿਆ ਹੁਣ ਸਿਰਫ ਰੱਬ ਦੇ ਸਹਾਰੇ ਹੀ ਚਲ ਰਹੀ ਹੈ। ਬੀਤੇ ਕੁਝ ਸਮੇਂ ਦੌਰਾਨ ਇਲਾਕੇ ’ਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ’ਚ ਬੇਸ਼ੁਮਾਰ ਵਾਧਾ ਹੋਇਆ ਹੈ। ਜਿਸ ਕਾਰਣ ਇਲਾਕਾ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਅਣਪਛਾਤੇ ਚੋਰ ਤੇ ਲੁਟੇਰੇ ਆਏ ਦਿਨ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜ਼ਾਮ ਦੇ ਰਹੇ ਹਨ। ਇਸੇ ਤਰਾਂ ਇਲਾਕੇ ’ਚ ਕੇਬਲ ਤਾਰ ਚੋਰ ਗਿਰੋਹ ਵੀ ਪੂਰੀ ਤਰਾਂ ਸਰਗਰਮ ਹੋ ਕੇ ਕੇਬਲ ਤਾਰਾਂ ਚੋਰੀ ਕਰ ਰਹੇ ਹਨ। ਪੁਲਿਸ ਚੌਂਕੀ ਅੱਪਰਾ ਦੇ ਅਧੀਨ ਆਉਂਦੇ ਪਿੰਡੰ ’ਚ ਪੁਲਿਸ ਦਾ ਤਾਂ ਨਾਂ ਨਿਸ਼ਾਨ ਤੱਕ ਹੀ ਨਹੀਂ ਹੈ। ਮਨਚਲੇ ਨੌਜਾਨ ਬੁਲੇਟ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਭੀੜ ਭਰੇ ਬਜ਼ਾਰਾਂ ’ਚ ਗੇੜੇ ਮਾਰਦੇ ਹਨ।
ਬੁਲੇਟ ਮੋਟਰਸਾਈਕਲ ਦੇ ਸਾਈਲੈਂਸਰਾਂ ’ਚ ਨਿਕਲਦੀ ਆਵਾਜ਼ ਜਿੱਥੇ ਸ਼ੋਰ ਪ੍ਰਦੂਸ਼ਣ ਪੈਦਾ ਕਰ ਰਹੀ ਹੈ, ਉੱਥੇ ਹੀ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੀ ਹੈ। ਇਸੇ ਤਰਾਂ ਅੱਪਰਾ ’ਚ ਟ੍ਰੈਫਿਕ ਦੀ ਸਮੱਸਿਆ ਵੀ ਬੁਰੀ ਤਰਾਂ ਬੇਹਾਲ ਹੋ ਚੁੱਕੀ ਹੈ। ਪੁਰਾਣਾ ਬੱਸ ਅੱਡਾ ਤੋਂ ਬੰਗਾ ਰੋਡ ਤੱਕ ਹਰ ਸਮੇਂ ਬੇਤਰਤੀਬੇ ਵਾਹਨਾਂ ਦੇ ਖੜਨ ਨਾਲ ਅਕਸ ਜਾਮ ਲੱਗਾ ਰਹਿੰਦਾ ਹੈ। ਜਿਸ ਕਾਰਣ ਇੱਥੇ ਖਰੀਦਦਾਰੀ ਕਰਨ ਲਈ ਆਉਣ ਜਾਣ ਵਾਲੇ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਚ-ਸਰਪੰਚ ਤੇ ਨੰਬਰਦਾਰ ਯੂਨੀਅਨ ਫਿਲੌਰ ਦੇ ਅਹੁਦੇਦਾਰਾਂ ਪ੍ਰਗਣ ਰਾਮ ਸਰਪੰਚ, ਨੰਬਰਦਾਰ ਪ੍ਰੇਮ ਲਾਲ, ਜਸਵਿੰਦਰ ਚੀਮਾ ਨੰਬਰਾਦਰ, ਸਰਪੰਚ ਅਮਰੀਕ ਲੋਹਗੜ, ਸਮਾਜ ਸੈਵੀ ਸੰਸਥਾਵਾਂ ਕੇ ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਲਾਕੇ ’ਚ ਲੁੱਟਾਂ ਖੋਹਾਂ ਨੂੰ ਰੋਕਣ ਲਈ ਪੁਲਿਸ ਗਸ਼ਤ ਵਧਾਈ ਜਾਵੇ।
ਕੀ ਕਹਿਣਾ ਹੈ ਚੌਂਕੀ ਇੰਚਾਰਜ ਅੱਪਰਾ ਦਾ
ਇਸ ਸੰਬੰਧੀ ਜਦੋਂ ਏ. ਐੱਸ. ਆਈ ਹਰਜੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਪੁਲਿਸ ਚੌਂਕੀ ਅੱਪਰਾ ’ਚ ਮੁਲਾਜ਼ਮਾਂ ਦੀ ਗਿਣਤੀ ਘੱਟ ਹੈ। ਉਨਾਂ ਅੱਗੇ ਕਿਹਾ ਕਿ ਮਾਣਯੋਗ ਅਦਾਲਤਾਂ ’ਚ ਚਲ ਰਹੇ ਕੇਸਾਂ ਦੀਆਂ ਤਰੀਕਾਂ ਦੇ ਕਾਰਣ ਉਨਾਂ ਨੂੰ ਤਰੀਕ ’ਤੇ ਜਾਣਾ ਪੈਂਦਾ ਹੈ, ਜਿਸ ਕਾਰਣ ਇਹ ਸਮੱਸਿਆ ਆ ਰਹੀ ਹੈ। ਉਨਾਂ ਅੱਗੇ ਕਿਹਾ ਕਿ ਇਲਾਕੇ ’ਚ ਅਮਨ ’ਤੇ ਸ਼ਾਂਤੀ ਦੀ ਵਿਵਸਥਾ ਹਰ ਹਾਲ ’ਚ ਬਣੀ ਰਹੇਗੀ ਤੇ ਸ਼ਰਾਰਤੀ ਅਨਸਰਾਂ ਦੇ ਖਿਲਾਫ਼ ਹਰ ਲੋੜੀਦੀ ਕਾਰਵਾਈ ਕੀਤੀ ਜਾਵੇਗੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly