ਕਪੂਰਥਲਾ (ਸਮਾਜ ਵੀਕਲੀ) ( ਕੌੜਾ ) ਭਾਰਤ ਸਰਕਾਰ ਅਤੇ ਉਚੇਰੀ ਸਿੱਖਿਆ ਵਿਭਾਗ ( ਕਾਲਜ ) ਪੰਜਾਬ ਦੀਆਂ ਹਦਾਇਤਾਂ ਅਨੁਸਾਰ ਐਸ.ਡੀ. ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਯੂਥ 20 ਸੈਮੀਨਾਰ ਕਰਵਾਇਆ ਗਿਆ । ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ ਵੰਦਨਾ ਸ਼ੁਕਲਾ ਨੇ ਕੀਤੀ । ਯੂਥ ਕਲੱਬ ਅਤੇ ਅੰਗਰੇਜ਼ੀ ਵਿਭਾਗ ਦੇ ਇੰਚਾਰਜ਼ ਮੈਡਮ ਰਜਿੰਦਰ ਕੌਰ ਦੀ ਦੇਖ ਰੇਖ ਵਿਚ ਆਯੋਜਿਤ ਸੈਮੀਨਾਰ ਜੋ ਡਿਜੀਟਲ ਇੰਡੀਆ, ਹੈਲਥ, ਵੈਲ ਲੀਵਿੰਗ ਐਂਡ ਸਪੋਰਟਸ ਵਿਸ਼ਿਆਂ ਨੂੰ ਸਮਰਪਿਤ ਰਿਹਾ । ਇਸ ਮੌਕੇ ਵਿਦਿਆਰਥਣਾਂ ਵੱਡੀ ਗਿਣਤੀ ‘ਚ ਭਾਗ ਲਿਆ । ਇਸ ਦੌਰਾਨ ਅਰਥ ਸ਼ਾਸਤਰ ਵਿਭਾਗ ਦੇ ਮੈਡਮ ਕਿਰਨਦੀਪ ਕੌਰ ਤੋਂ ਇਲਾਵਾ ਕਿਰਨਪ੍ਰੀਤ, ਗੁਰਕੀਰਤ ਕੌਰ ਜਸਪ੍ਰੀਤ ਕੌਰ, ਜਸਕੀਰਤ ਕੌਰ ਆਦਿ ਵਿਦਿਆਰਥਣਾਂ ਨੇ ਵੱਖ ਵੱਖ ਵਿਸ਼ਿਆਂ ਸਬੰਧੀ ਪਰਚੇ ਪੇਸ਼ ਕੀਤੇ । ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਨੇ ਸੈਮੀਨਾਰ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਪ੍ਰਸੰਸਾ ਕੀਤੀ । ਉਨ੍ਹਾਂ ਵਿਦਿਆਰਥਣਾਂ ਨੂੰ ਸਿਹਤ, ਸੁਰਖਿਅਤ ਤੇ ਸਾਂਤਮਈ ਵਾਤਾਵਰਣ ਰੱਖਣ ਦਾ ਸੁਨੇਹਾ ਵੀ ਦਿੱਤਾ । ਇਸ ਮੌਕੇ ਮੈਡਮ ਰਜਨੀ ਬਾਲਾ, ਰਾਜਬੀਰ ਕੌਰ, ਸੁਨੀਤਾ ਕਲੇਰ, ਕਸ਼ਮੀਰ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ ।