ਬਿਜਲੀ ਬੋਰਡ ਮਹਿਤਪੁਰ ਚੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਮਹਿਤਪੁਰ ਵਿਖੇ ਸਾਰੇ ਮੁਲਾਜਮ ਸਾਥੀਆ ਦੇ ਸਹਿਯੋਗ ਨਾਲ ਮੁਲਾਜ਼ਮਾਂ ਤੇ ਇਲਾਕਾ ਨਿਵਾਸੀਆਂ ਦੀ ਸੁੱਖ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਉਪਰੰਤ ਭਾਈ ਰਵਿੰਦਰ ਸਿੰਘ ਜੀ ਮਹਿਤਪੁਰ ਦੇ ਜਥੇ ਵੱਲੋਂ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਤੇ ਮੁਲਾਜਮ ਬਲਵੀਰ ਸਿੰਘ ਲਾਈਨ ਮੈਨ ਵਲੋਂ ਸਬਦ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਇੰਜੀ: ਇੰਦਰਜੀਤ ਸਿੰਘ, ਐਕਸੀਅਨ, ਇੰਜੀ: ਵਿਨੈ ਕੋਮਲ ਐਕਸੀਅਨ, ਸੰਤਾ ਸਿੰਘ ਸੁਪਰਡੈਂਟ, ਇੰਜੀ: ਬਲਵਿੰਦਰ ਸਿੰਘ ਐਸ ਡੀ ਓ, ਇੰਜੀ ਮੁਖਤਿਆਰ ਸਿੰਘ ਜੇ.ਈ., ਇੰਜੀਨੀਅਰ ਅਸ਼ੋਕ ਕੁਮਾਰ ਚੋਪੜਾ ਜੇ.ਈ, ਰੁਪਿੰਦਰਜੀਤ ਸਿੰਘ ਪ੍ਰਧਾਨ ਨਕੋਦਰ, ਮਨਜੀਤ ਸਿੰਘ ਸਕੱਤਰ ਨਕੋਦਰ, ਗਗਨਦੀਪ ਸਿੰਘ ਪ੍ਰਧਾਨ ਮਹਿਤਪੁਰ ਰਾਜਿੰਦਰ ਸਿੰਘ ਸੋਨੂੰ, ਸਕੱਤਰ ਮਹਿਤਪੁਰ, ਕਮਲ ਕਿਸ਼ੋਰ ਉਪ ਪ੍ਰਧਾਨ, ਨੂਰਮ ਸਿੰਘ ਕੈਸ਼ੀਅਰ, ਸੁਖਜਿੰਦਰ ਸਿੰਘ ਜੇ ਈ, ਦਵਿੰਦਰ ਸਿੰਘ ਜੇ ਈ, ਅਵਰਿੰਦਰ ਸਿੰਘ ਐਸ ਐਸ ਏ, ਹਰਜੋਤ ਸਿੰਘ, ਸਰਬਜੀਤ ਸਿੰਘ, ਕੁਲਬੀਰ ਸਿੰਘ, ਮੈਡਮ ਰੁਪਿੰਦਰ ਕੌਰ, ਰਮੇਸ਼ ਸਿੰਘ ਪ੍ਰਧਾਨ ਮਲਸੀਆਂ, ਸਤਨਾਮ ਸਿੰਘ ਲੋਹਗੜ੍ਹ ਸਰਕਲ ਪ੍ਰਧਾਨ, ਦੀਪਕ ਸੂਦ, ਸੁਰਜੀਤ ਸਿੰਘ ਮਾਨ, ਸੁਰਿੰਦਰ ਸਿੰਘ ਸੋਢੀ, ਸੇਠੀ ਲਾਲ, ਬੂਆ ਸਿੰਘ, ਸ਼ਿੰਦਰਪਾਲ, ਦਰਸ਼ਨ ਸਿੰਘ,ਥਾਪਰ,ਕਾਲੀ, ਮਲਕੀਤ ਸਿੰਘ, ਆਦਿ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

 

Previous articleਪੈਨਸ਼ਨਰਜ਼ ਮੁਲਾਜ਼ਮ ਸਾਥੀਆਂ ਦਾ ਜਥਾ ਪਟਿਆਲਾ ਢੋਲ ਮੁਜ਼ਾਹਰੇ ਲਈ ਰਵਾਨਾ ਹੋਇਆ
Next articleਅਮਰੀਕਨ ਸਿਟੀਜਨ ਮਹਿਲਾ ਜਸਵਿੰਦਰ ਕੌਰ ਉੱਪਲ ਦਾ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਕੀਤਾ ਸਨਮਾਨ – ਲਾਇਨ ਸੋਮਿਨਾਂ ਸੰਧੂ