10ਵਾਂ ਯੂ. ਕੇ. ਗੋਲਡ ਕਬੱਡੀ ਕੱਪ ਜਗਰਾਉਂ ਮੌਕੇ ਮਨਪ੍ਰੀਤ ਸਿੰਘ ਬੱਧਨੀ ਕਲਾਂ ਯੂ ਕੇ ਦਾ ਪ੍ਰਬੰਧਕ ਕਮੇਟੀ ਵੱਲੋਂ ਗੋਲਡ ਮੈਡਲ ਨਾਲ ਸਨਮਾਨ

ਪੁੱਤ ਜੱਟਾਂ ਦੇ ਫਿਲਮ ਵਾਲੇ ਬਲਦੇਵ ਖੋਸਾ, ਗੀਤਕਾਰ ਮੰਗਲ ਹਠੂਰ ਦਾ ਵਿਸ਼ੇਸ਼ ਸਨਮਾਨ

ਜਗਰਾਉਂ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸ਼ ਬਲਜੀਤ ਸਿੰਘ ਮੱਲ੍ਹੀ, ਸ਼ ਅਮਨਜੀਤ ਸਿੰਘ ਖਹਿਰਾ, ਸ਼ ਬਲਵੀਰ ਸਿੰਘ ਰਣੀਆਂ, ਸ਼ ਬਿੰਦਰ ਸਿੰਘ ਭਲੂਰ, ਸ਼ ਕੁਲਵਿੰਦਰ ਸਿੰਘ ਸਿੱਧਵਾਂ, ਕੁੱਕੂ ਝੰਜੀ, ਸ਼ ਤੇਜਵੰਤ ਸਿੰਘ ਚਾਹਲ, ਸ਼ ਅਵਤਾਰ ਸਿੰਘ ਚੀਮਨਾਂ, ਸ਼ ਕੁਲਦੀਪ ਸਿੰਘ ਮੱਲ੍ਹੀ, ਸ਼ ਪ੍ਰੇਮ ਸਿੰਘ ਢੱਟ, ਸ਼ ਬਲਜਿੰਦਰ ਸਿੰਘ ਭਿੰਡਰ, ਸ਼ ਤੇਜ ਸਿੰਘ ਔਲਖ, ਸ਼ ਬਲਰਾਜ ਸਿੰਘ ਖੋਸਾ, ਸ਼ ਪ੍ਰਭਜੋਤ ਸਿੰਘ ਬਿੱਟੂ ਮੋਹੀ, ਸ਼ ਵਾਹਿਗੁਰਪਾਲ ਸਿੰਘ ਔਲਖ, ਸ਼ ਸੁਖਦੇਵ ਸਿੰਘ ਗਰੇਵਾਲ, ਬਿੰਦਰ ਮਨੀਲਾ, ਜਿੰਦਰਾ ਭੜ੍ਹੋ ਅਤੇ ਅਮਰੀਕ ਜਗਰਾਉਂ ਦੀ ਦੇਖ-ਰੇਖ ਜੀæਐਚæਜੀæ ਅਕੈਡਮੀ ਕੋਠੇ ਬੱਗੂ, ਜਗਰਾਉਂ ਦੇ ਸਕੂਲ ਨੇੜੇ ਦਾਣਾ ਮੰਡੀ ਵਿਖੇ ਕਰਵਾਇਆ ਗਿਆ। ਇਸ ਮੌਕੇ ਹੋਏ ਗਹਿਗੱਚ ਮੁਕਾਬਲਿਆਂ ਵਿੱਚੋਂ ਅਕੈਡਮੀਆਂ ਦਾ ਫਾਈਨਲ ਮੈਚ ਅਜ਼ਾਦ ਕਬੱਡੀ ਕਲੱਬ ਘੱਲਕਲਾਂ ਅਤੇ ਹਰਜੀਤ-ਤਲਵਾਰ ਕਬੱਡੀ ਕਲੱਬ ਜਗਰਾਉਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਇਹ ਮੈਚ ਘੱਲਕਲਾਂ ਦੀ ਟੀਮ ਨੇ ਪੰਦਰ੍ਹਾਂ ਅੰਕਾਂ ਦੇ ਫਰਕ ਨਾਲ ਜਿੱਤ ਲਿਆ ਅਤੇ ਜਗਰਾਉਂ ਦੇ ਇਸ 10ਵੇਂ ਕਬੱਡੀ ਕੱਪ ਦੀ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ ਅਤੇ ਸ਼ ਬਲਵਿੰਦਰ ਸਿੰਘ ਗਿੱਲ (ਬਿੱਲਾ ਗਿੱਲ) ਦੀਨੇਵਾਲੀਆ ਵੱਲੋਂ ਸਪਾਂਸਰ ਕੀਤਾ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਵੀ ਆਪਣੇ ਨਾਂਅ ਕੀਤਾ।

ਜਗਰਾਉਂ ਦੀ ਟੀਮ ਦੂਜੇ ਨੰਬਰ ‘ਤੇ ਰਹੀ ਅਤੇ ਸ਼ ਚਰਨ ਸਿੰਘ ਸੂਜਾਪੁਰ ਵੱਲੋਂ ਸਪਾਂਸਰ ਕੀਤਾ 75 ਹਜ਼ਾਰ ਰੁਪਏ ਦਾ ਨਗਦ ਇਨਾਮ ਦੀ ਹੱਕਦਾਰ ਬਣੀ। ਸ਼ ਜਗਵੀਰ ਸਿੰਘ ਜੱਗਾ ਚਕਰ ਵੱਲੋਂ ਲੰਗਰ ਦੀ ਸੇਵਾ ਸਾਰਾ ਹੀ ਦਿਸ ਚੱਲਦੀ ਰਹੀ। ਪਿੰਡਵਾਰ ਟੀਮਾਂ ਦੇ ਜੇਤੂਆਂ ਨੂੰ ਪਹਿਲਾ ਅਤੇ ਦੂਜਾ ਇਨਾਮ ਦਲਜਿੰਦਰ ਸਿੰਘ ਸਮਰਾ ਵੱਲੋਂ ਦਿੱਤਾ ਗਿਆ। ਇੰਗਲੈਂਡ ਤੋਂ ਆਏ ਪੱਤਰਕਾਰ ਮਨਪ੍ਰੀਤ ਸਿੰਘ ਬੱਧਨੀ ਕਲਾਂ ਨੂੰ ਕਲੱਬ ਵੱਲੋਂ ਗੋਲਡ ਮੈਡਲ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਗੀਤਕਾਰ ਮੰਗਲ ਹਠੂਰ ਨੂੰ ਗਿਆਰ੍ਹਾਂ ਹਜ਼ਾਰ ਰਪਏ, ਪਿੰਦਰ ਚੂਹੜਚੱਕ ਨੂੰ ਬੁਲਟ ਮੋਟਰ ਸਾਈਕਲ ਨਾਲ ਅਤੇ ਕਕਨਾ ਬੱਡੂੰਆਲ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਪੁੱਤ ਜੱਟਾਂ ਦੇ ਫਿਲਮ ਰਾਹੀਂ ਦੁਨੀਆਂ ਭਰ ਵਿੱਚ ਨਿਵੇਕਲੀ ਯਾਦ ਪੈਦਾ ਕਰਨ ਵਾਲੇ ‘ਤੇ 5 ਵਾਰ ਮੁੰਬਈ ਤੋਂ ਐਮ ਐਲ ਏ ਬਣੇ ਬਲਦੇਵ ਖੋਸਾ ਨੂੰ ਪ੍ਰਬੰਧਕਾਂ ਵਾਲੋਂ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤੇ ਗਏ।

 

Previous articleਅੰਤਰ-ਰਾਸ਼ਟਰੀ ਔਰਤ ਦਿਵਸ ‘ਤੇ ਹੁਨਰ-ਏ-ਕਾਇਨਾਤ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ।
Next articleਐਮਚਿਊਰ ਸਪੋਰਟਸ ਐਵਾਰਡ ਵਲੋਂ ਸ਼ਾਨਦਾਰ ਸਮਾਗਮ ਦਾ ਆਯੋਜਨ