ਪ੍ਰਵੇਜ ਨਗਰ ‘ਚ ਹੋਲੇ-ਮਹੱਲੇ ਨੂੰ ਸਮਰਪਿਤ ਲੰਗਰ ਦਾ ਸ਼ੁੱਭ ਆਰੰਭ

ਸੰਤ ਬਾਬਾ ਲੀਡਰ ਸਿੰਘ ਜੀ ਨੇ ਅਰਦਾਸ ਕਰਕੇ ਲੰਗਰ ਦੀ ਸੇਵਾ ਸ਼ੁਰੂ ਕੀਤੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਹੋਲੇ ਮੋਹੱਲੇ ਦੇ ਸਬੰਧ ਵਿਚ ਪਿੰਡ ਪ੍ਰਵੇਜ ਨਗਰ ਵਿਖ਼ੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋ ਉਪਰੰਤ ਭਾਈ ਸੁਖਵਿੰਦਰ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਯੂ ਕੇ ਵਵਾਲਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਕਰ ਨਿਹਾਲ ਕੀਤਾ ਅਤੇ ਸੰਤ ਬਾਬਾ ਲੀਡਰ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਮਾਰਗ ਤੇ ਚਲਣ ਦੀ ਸੰਗਤਾਂ ਨੂੰ ਅਪੀਲ ਕੀਤੀ  ਇਸ ਤੋ ਬਾਅਦ ਹੋਲੇ ਮਹੱਲੇ ਨੂੰ ਸਮਰਪਿਤ ਕਪੂਰਥਲਾ ਗੋਇੰਦਵਾਲ ਰੋਡ ਤੇ ਪਿੰਡ ਪ੍ਰਵੇਜ ਨਗਰ ਵਿਖ਼ੇ ਗੁਰੂ ਕਾ ਲੰਗਰ ਪਿੰਡ ਵਾਸੀਆਂ ਅਤੇ ਐਨ ਆਰ ਆਈ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਹੱਲੇ ਮਹੱਲੇ ਤੇ ਲੰਗਰ ਦੀ ਸੇਵਾ ਚਲਦੀ ਹੈ ਇਸੇ ਤਰਾਂ ਪ੍ਰਵੇਜ ਨਗਰ ਲੰਗਰ ਹਾਲ ਵਿਚ 2 ਮਾਰਚ ਤੋ ਲੇ ਕੇ 10 ਮਾਰਚ ਤੱਕ 24 ਘੰਟੇ ਲੰਗਰ ਦੀ ਸੇਵਾ ਚੱਲੇਗੀ ਪ੍ਰਵੇਜ ਨਗਰ ਦੇ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕੀ ਪਿੰਡ ਵਾਸੀਆਂ ਦੇ ਸਹਿਜੋਗ ਨਾਲ ਪ੍ਰਵੇਜ ਨਗਰ ਦੇ ਅੱਡੇ ਤੇ ਲੰਗਰ ਹਾਲ ਵਿਚ ਹਰ ਰੋਜ ਲੰਗਰ ਦੀ ਸੇਵਾ ਚਲਦੀ ਹੈ ਜਿਸ ਵਿਚ ਖਾਸ ਕਰਕੇ ਗੋਇੰਦਵਾਲ ਤਰਨ ਤਾਰਨ, ਖਡੂਰ ਸਾਹਿਬ ਸੁਲਤਾਨਪੁਰ ਲੋਧੀ ਤੋ ਆਉਣ ਵਾਲੀਆਂ ਸੰਗਤਾਂ ਜੋ ਸ਼੍ਰੀ ਆਨੰਦ ਪੁਰ ਸਾਹਿਬ ਵਿਖ਼ੇ ਹੋਲਾ ਮੁਹੱਲਾ ਦੇਖਣ ਜਾਂਦੀਆਂ ਸੰਗਤਾਂ ਨੂੰ ਗੁਰਦਵਾਰਾ ਸਾਹਿਬ ਨਾਤਮਤਕ ਸੰਗਤਾਂ ਹੁੰਦੀਆਂ ਹਨ ਓਹਨਾ ਸੰਗਤਾਂ ਲਈ 24 ਘੰਟੇ ਲੰਗਰ ਦੀ ਸੇਵਾ ਚਲਦੀ ਰਹਿੰਦੀ ਹੈ ਜਿਸ ਵਿਚ ਲੰਗਰ ਚਾਹ ਪਕੌੜੇ, ਗੰਨੇ ਦੀ ਰਸ,ਗੁਰੂ ਕਾ ਲੰਗਰ,ਅਤੇ ਫਰੂਟ ਦਾ ਲੰਗਰ ਚਲਦਾ ਰਹਿੰਦਾ ਹੈ ਇਸ ਮੌਕੇ ਤੇ ਗੁਰੂਦਵਾਰਾ ਸਿੰਘ ਸਭਾ ਪ੍ਰਵੇਜ ਨਗਰ ਦੇ ਪ੍ਰਧਾਨ ਬਲਕਾਰ ਸਿੰਘ, ਸੈਕਟਰੀ ਗੁਰਦੇਵ ਸਿੰਘ, ਸਰਪੰਚ ਭਪਿੰਦਰ ਸਿੰਘ, ਮੈਂਬਰ ਗੁਰਵਿੰਦਰ ਸਿੰਘ, ਰਣਜੀਤ ਸਿੰਘ ਇੰਗਲੈਂਡ, ਤਜਿੰਦਰ ਸਿੰਘ ਇੰਗਲੈਂਡ, ਜਸਵਿੰਦਰ ਸਿੰਘ, ਅਮਰੀਕ ਸਿੰਘ, ਦਲਬੀਰ ਸਿੰਘ ਨਵਰੂਪ ਸਿੰਘ ਕੋਮਲਪ੍ਰੀਤ ਸਿੰਘ ਦਿਲਰਾਜ ਸਿੰਘ, ਰਾਜਾ, ਮਨਜੀਤ ਸਿੰਘ, ਸੇਵਾ ਸਿੰਘ,ਸੁਰਿੰਦਰ ਬੱਬੂ, ਮੋਹਨ ਸਿੰਘ, ਗੁਰਵਿੰਦਰ ਸਿੰਘ, ਯਾਦਵਿੰਦਰ ਸਿੰਘ,ਅਤੇ ਹੋਰ ਹਾਜ਼ਰ ਸਨ।

 

Previous articleਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਨਵੇਂ ਲੰਗਰ ਹਾਲ ਦੀ ਕਾਰ ਸੇਵਾ ਹੋਈ ਅਰੰਭ
Next articleरेल डिब्बा कारखाना , में अखिल रेल हिंदी नाट्योत्सव का आयोजन 11 से 14 तक