(ਸਮਾਜ ਵੀਕਲੀ)
ਸੁਣ ਲਓ ਦੁਨੀਆ ਵਾਲਿਓ ਹਾਂ ਮੈਂ ਔਰਤ ਹਾਂ
ਕਦੇ ਭੈਣ ਪਤਨੀ ਧੀ ਤੇ ਕਦੇ ਮਮਤਾ ਦੀ ਮੂਰਤ ਹਾਂ
ਕੁਦਰਤ ਦੀ ਸੁੰਦਰਤਾ ਦਾ ਪਹਿਲਾ ਉਪਹਾਰ ਹਾਂ
ਕੰਡਿਆਂ ਭਰੀਆਂ ਰਾਹਾਂ ਵਿੱਚ ਫੁੱਲਾਂ ਦਾ ਹਾਰ ਹਾਂ
ਪਰਿਵਾਰ ਦਾ ਬੋਹੜ ਅਤੇ ਠੰਡੀ ਛਾਂ ਹਾਂ
ਕਾਸ਼ੀ ਕਾਬਾ ਅਤੇ ਚਾਰੇ ਧਾਮ ਹਾਂ
ਚੁੱਲ੍ਹਾ, ਧੂਆਂ ਰੋਟੀ ਤੇ ਹੱਥਾਂ ਦਾ ਛਾਲਾ ਹਾਂ
ਜ਼ਿੰਦਗੀ ਦੀ ਕੜਤੱਣ’ਚ ਅਮ੍ਰਿਤ ਦਾ ਪਿਆਲਾ ਹਾਂ
ਝਾੜੂ ਪੋਚਾ ਕਪੜੇ ਧੋਣ ਦੀ ਮਸ਼ੀਨ ਹਾਂ
ਹਰੇਕ ਦੀ ਮੰਗ ਦਾ ਜਵਾਬ ਹਾਂ ਕੁਝ ਮਿੱਠਾ ਕੁਝ ਨਮਕੀਨ ਹਾਂ
ਅੰਬਰ ਧਰਤੀ ਚੰਨ ਤੇ ਤਾਰਾ ਹਾਂ
ਹਵਾ ਹਾਂ ਫਿਜ਼ਾ ਹਾਂ ਖ਼ੁਸ਼ਬੂ ਹਾਂ ਪਵਿੱਤਰ ਜਲ ਦੀ ਧਾਰਾ ਹਾਂ
ਸੰਵੇਦਨਾ ਹਾਂ ਭਾਵਨਾ ਹਾਂ ਅਹਿਸਾਸ ਹਾਂ
ਜ਼ਿੰਦਗੀ ਦੇ ਫੁੱਲਾਂ ਵਿੱਚ ਦਿਆ ਦਾ ਵਾਸ ਹਾਂ
ਲੋਰੀ ਹਾਂ ਗੀਤ ਹਾਂ ਪਿਆਰੀ ਜਿਹੀ ਥਾਪ ਹਾਂ
ਪੂਜਾ ਹਾਂ ਥਾਲੀ ਹਾਂ ਮੰਤਰਾਂ ਦਾ ਜਾਪ ਹਾਂ
ਮਹਿੰਦੀ ਹਾਂ ਸਿੰਧੂਰ ਹਾਂ ਰੋਲੀ ਹਾਂ
ਸਿਸਕਦੇ ਹੋਏ ਦਿਲਾਂ ਵਿੱਚ ਕੋਇਲ ਦੀ ਬੋਲੀ ਹਾਂ
ਕਲ਼ਮ ਹਾਂ ਦਵਾਤ ਹਾਂ ਸਿਆਹੀ ਹਾਂ
ਪਰਮਾਤਮਾ ਦੀ ਖੁਦ ਇਕ ਗਵਾਹੀ ਹਾਂ
ਤਿਆਗ ਹਾਂ ਤੱਪਸਿਆ ਹਾਂ ਸੇਵਾ ਹਾਂ
ਲਹੂ ਨਾਲ ਠੰਡਾ ਕੀਤਾ ਹੋਇਆ ਕਲੇਵਾ ਹਾਂ
ਲਵ ਤੇ ਨਾ ਆਵੇ ਕਦੀ ਉਹ ਹਸਰਤ ਹਾਂ
ਸਬਰ ਦੀ ਮਿਸਾਲ ਹਾਂ ਰਿਸ਼ਤਿਆਂ ਦੀ ਤਾਕਤ ਹਾਂ
ਅਪਣੇ ਹੌਂਸਲਿਆਂ ਨਾਲ ਤਕਦੀਰ ਬਦਲ ਦੇਵਾਂ
ਸੁਣ ਲਓ ਦੁਨੀਆ ਵਾਲਿਓ ਹਾਂ ਮੈਂ ਔਰਤ ਹਾਂ——-!
ਸੂਰੀਆ ਕਾਂਤ ਵਰਮਾ