(ਸਮਾਜ ਵੀਕਲੀ)
ਸੱਚ ਨੂੰ ਸੱਚ ਕਹਿ ਓਹਲਾ ਨਾ ਰੱਖ
ਤੂੰ ਡਟ ਕੇ ਕਹਿ ਮੂੰਹ ਪੋਲਾ ਨਾ ਰੱਖ
ਚੋਰ ਏਂ ਤਾਂ ਖੁਦ ਨੂੰ ਸਾਧੂ ਨਾ ਕਹਿ
ਤਨ ਉੱਤੇ ਹੀ ਚਿੱਟਾ ਚੋਲਾ ਨਾ ਰੱਖ
ਵੰਡਣੀ ਸੀਰਨੀ ਜੇ ਬਰਾਬਰ ਵੰਡ
ਖੁਦ ਲਈ ਭਰ ਕੇ ਕੌਲਾ ਨਾ ਰੱਖ
ਕੀ ਲੈ ਸੀ ਗਿਆ ਸਿਕੰਦਰ ਜਹਾਨੋਂ
ਤੂੰ ਸਭ ਦੇ ਸਿਰਾਂ ਤੇ ਪੌਲਾ ਨਾ ਰੱਖ
ਮੂੰਹੋੰ ਰਾਮ ਤੇ ਖਿਆਲਾਂ ‘ਚ ਨਫਰਤ
ਜੁਬਾਂ ਤੇ ਹੀ ਸਿਰਫ਼ ਮੌਲਾ ਨਾ ਰੱਖ
ਬੁਰਕੀ ਤੋ ਵੱਡਾ ਮੂੰਹ ਵੀ ਨਾ ਖੋਲੀਂ
ਨਾਲ ਲੈ ਕੇ ਜਾਣੈ ਤੂੰ ਝੋਲਾ ਨਾ ਰੱਖ
ਫਿਕਰ ਕਿਉੰ ਕਰੇਂ ਸੱਤ ਪੁਸ਼ਤਾਂ ਦੀ
ਤੂੰ ਪਿੱਛੇ ਆਪਣੇ ਹੀ ਟੋਲਾ ਨਾ ਰੱਖ
“ਇੰਦਰ” ਰਹੇ ਨਾ ਸਦਾ ਬਾਦਸ਼ਾਹੀ
ਬੇਗਮ ਨਾ ਰੱਖ ਤੂੰ ਗੋਲਾ ਨਾ ਰੱਖ
(ਇੰਦਰ ਪਾਲ ਸਿੰਘ ਪਟਿਆਲਾ)