(ਸਮਾਜ ਵੀਕਲੀ)
ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਯੰਗ ਕਬੱਡੀ ਕਲੱਬ ਦੇ ਮੀਤ ਪ੍ਰਧਾਨ ਇੰਟਰਨੈਸ਼ਨਲ ਕਬੱਡੀ ਦੇ ਮੇਨ ਪ੍ਰਮੋਟਰ ਜੌਨਾ ਬੋਲੀਨਾ ਦੇ ਹੋਣਹਾਰ ਸਪੁੱਤਰ ਮਨਰਾਜ ਬੋਲੀਨਾ ਅਤੇ ਸਤਰਾਜ ਬੋਲੀਨਾ ਵਲੋਂ ਰੈਸਲਿੰਗ ਮੁਕਾਬਲੇ ਵਿੱਚ ਆਪਣੀ ਕਮਾਲ ਦੀ ਦਾਅਵੇਦਾਰੀ ਪੇਸ਼ ਕੀਤੀ ਗਈ। ਕਨੇਡਾ ਦੇ ਸਰੀ ਸ਼ਹਿਰ ਵਿਖੇ ਹੋਏ ਰੈਸਲਿੰਗ ਮੁਕਾਬਲੇ ਵਿੱਚ ਮਨਰਾਜ ਬੋਲੀਨਾ ਵਲੋਂ ਬਲੂ ਬੈਲਟ ਜਿੱਤੀ ਗਈ ਅਤੇ ਸਤਰਾਜ ਬੋਲੀਨਾ ਵਲੋਂ ਹਾਫ ਇਨ ਓਰਿੰਜ ਬੈਲਟ ਜਿੱਤੀ ਗਈ। ਪ੍ਰਮੋਟਰ ਜੌਨਾ ਬੋਲੀਨਾ ਦੇ ਦੋਵੇਂ ਸਪੁੱਤਰ ਮਨਰਾਜ ਬੋਲੀਨਾ ਅਤੇ ਸਤਰਾਜ ਬੋਲੀਨਾ ਪਹਿਲਵਾਨ ਹਰਜੀਤ ਸਿੰਘ ਵਿਲੇਨ (ਰੁਸਤਮੇ ਹਿੰਦ) ਦੇ ਅਖਾੜੇ ਵਿੱਚ ਕੁਸ਼ਤੀ ਦੇ ਦਾਅ ਪੇਚ, ਦੀ ਸਿਖਲਾਈ ਲੈ ਰਹੇ ਨੇ। ਜਿਸ ਦੀ ਬਦੌਲਤ ਪੂਰੀ ਦੁਨੀਆ ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਚਮਕੇਗਾ।