ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਨੇ ਕਰਵਾਈ ਪੁਸਤਕ ਗੋਸ਼ਟੀ

ਕਲਾ ਲੇਖਕ ਨੂੰ ਕਹਿੰਦੀ ਹੈ ਕਿ ਉਹ ਉਸ ਦਾ ਹੋ ਜਾਵੇ- ਬੂਟਾ ਸਿੰਘ ਚੌਹਾਨ

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ): ਬੀਤੇ ਦਿਨੀਂ ਸਥਾਨਕ ਪੰਜਾਬੀ ਯੂਨੀਵਰਸਿਟੀ ਕਾਲਜ­ ਸੰਧੂ ਪੱਤੀ ਵਿਖੇ ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਵੱਲੋਂ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਵੀ ਗੁਰਜੰਟ ਸਿੰਘ ਬਰਨਾਲਾ ਦੀ ਤੀਜੀ ਕਾਵਿ ਪੁਸਤਕ ‘ਇਸ਼ਕ ਬੰਦਗੀ ਹੈ (ਕਿੱਸਾ ਰਾਂਝਾ-ਹੀਰ)’ ਉੱਪਰ ਗੋਸ਼ਟੀ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਸੰਤ ਬਲਵੀਰ ਸਿੰਘ ਘੁੰਨਸ­ ਸਾਬਕਾ ਪਾਰਲੀਮਾਨੀ ਸਕਤੱਰ ਪੰਜਾਬ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ. ਕਮਲਜੀਤ ਸਿੰਘ ਟਿੱਬਾ­ ਓਮ ਪ੍ਰਕਾਸ਼ ਗਾਸੋ ਸ਼ਾਮ ਹੋਏ। ਪ੍ਰਧਾਨਗੀ ਮੰਡਲ ਵਿੱਚ ਪਿ੍ਰੰ. ਡਾ. ਰਾਕੇਸ਼ ਜਿੰਦਲ­ ਸੰਤ ਬਲਵੀਰ ਸਿੰਘ ਘੁਨੰਸ­ ਓਮ ਪ੍ਰਕਾਸ਼ ਗਾਸੋ­ ਡਾ. ਕਮਲਜੀਤ ਸਿੰਘ ਟਿੱਬਾ­ ਬੂਟਾ ਸਿੰਘ ਚੌਹਾਨ­ ਗੁਰਜੰਟ ਸਿੰਘ ਬਰਨਾਲਾ­ ਡਾ. ਗਗਨਦੀਪ ਕੌਰ ਅਤੇ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਸੁਸ਼ੋਭਤ ਸਨ।

ਸਮਾਗਮ ਦਾ ਆਗਾਜ਼ ਪਿ੍ਰੰ. ਡਾ. ਰਾਕੇਸ਼ ਜਿੰਦਲ ਵਲੋਂ ਆਏ ਮਹਿਮਾਨਾਂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਜਿਸ ਵਿੱਚ ਉਹਨਾਂ ਨੇ ਗੁਰਜੰਟ ਸਿੰਘ ਬਰਨਾਲਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਰਨਾਲਾ ਵਿਖੇ ਜਿੰਨਾਂ ਚਿਰ ਪੰਜਾਬੀ ਭਵਨ ਨਹੀਂ ਬਣਦਾ­ ਸਾਹਿਤਕਾਰ ਆਪਣੇ ਸਮਾਗਮ ਇਸ ਕਾਲਜ ਵਿੱਚ ਕਰਵਾਉਣ। ਡਾ. ਗਗਨਦੀਪ ਕੌਰ ਅਤੇ ਲੇਖਕ ਪਾਠਕ ਸਾਹਿਤ ਸਭਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ ਨੇ ਪੁਸਤਕ ਬਾਰੇ ਪੇਪਰ ਪੜ੍ਹੇ। ਇਸ ਪੁਸਤਕ ਉੱਪਰ ਡਾ. ਭੁਪਿੰਦਰ ਸਿੰਘ ਬੇਦੀ ਅਤੇ ਭੋਲਾ ਸਿੰਘ ਸੰਘੇੜਾ ਨੇ ਆਪਣੇ ਵਿਚਾਰਾਂ ਵਿੱਚ ਪੁਸਤਕ ਦੇ ਨਾਲ-ਨਾਲ ਪੇਪਰ ਦੇ ਵਿਧੀ-ਵਿਧਾਨ ਦਾ ਵੀ ਜਿਕਰ ਕੀਤਾ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਗੁਰਜੰਟ ਸਿੰਘ ਨੇ ਇਹ ਕਾਰਜ ਗੁਝੇ ਰੂਪ ਵਿੱਚ ਕੀਤਾ ਅਤੇ ਸ਼ਾਇਰਾਂ ਤੋਂ ਵੀ ਵੱਡਾ ਕੰਮ ਕੀਤਾ ਹੈ। ਕਲਾ ਲੇਖਕ ਨੂੰ ਕਲਾ ਵਿੱਚ ਸਮਾ ਜਾਣ ਦੀ ਮੰਗ ਕਰਦੀ ਹੈ। ਇਸ ਤੋਂ ਇਲਾਵਾ ਡਾ. ਕਮਲਜੀਤ ਸਿੰਘ ਟਿੱਬਾ­ ਤੇਜਾ ਸਿੰਘ ਤਿਲਕ­ ਓਮ ਪ੍ਰਕਾਸ਼ ਗਾਸੋ ਆਦਿ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਡਾ. ਗਗਨਦੀਪ ਕੌਰ ਨੇ ਪੇਪਰ ’ਤੇ ਉੱਠੇ ਸਵਾਲਾਂ ਦੇ ਜਵਾਬ ਦਿੱਤੇ। ਸਭਾ ਵੱਲੋਂ ਗੁਰਜੰਟ ਸਿੰਘ ਬਰਨਾਲਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰਜੰਟ ਸਿੰਘ ਬਰਨਾਲਾ ਨੇ ਸਭਾ ਦਾ ਸਨਮਾਨ ਵੀ ਕੀਤਾ ਅਤੇ ਆਪਣੀ ਇਸ ਰਚਨਾ ਪ੍ਰਕਿ੍ਰਆ ਬਾਰੇ ਵੀ ਦੱਸਿਆ।

ਕਵੀ ਦਰਬਾਰ ਵਿੱਚ ਕਾਲਜ ਦੀਆਂ ਵਿਦਿਆਰਥਣਾ ਖੁਸ਼ੀ­ ਮਨਪ੍ਰੀਤ ਕੌਰ ਤੋਂ ਇਲਾਵਾ ਦਰਬਾਰ ਸੰਪਰਦਾਇ ਲੋਪੋ ਦਾ ਹਜ਼ੂਰੀ ਜੱਥਾ ਜਗਦੀਪ ਸਿੰਘ ਤੇ ਪ੍ਰਗਟ ਸਿੰਘ ਨੇ ਪੁਸਤਕ ਵਿੱਚੋਂ ਕਵੀਸ਼ਰੀ ਸੁਣਾਈ­ ਅੰਜਨਾ ਮੈਨਨ­ ਰਾਮ ਸਰੂਪ ਸ਼ਰਮਾ­ ਡਾ. ਹਰਪ੍ਰੀਤ ਕੌਰ ਰੂਬੀ­ ਡਾ. ਰਾਮਪਾਲ ਸਿੰਘ­ ਮੇਜਰ ਸਿੰਘ ਰਾਜਗੜ੍ਹ­ ਲਛਮਣ ਦਾਸ ਮੁਸਾਫ਼ਿਰ­ ਰਘਬੀਰ ਸਿੰਘ ਗਿੱਲ ਕੱਟੂ ਆਦਿ ਨੇ ਆਪਣੇ ਕਲਾਮ ਪੇਸ਼ ਕੀਤੇ। ਉਪਰੰਤ ਸੰਤ ਬਲਵੀਰ ਸਿੰਘ ਘੁਨੰਸ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਜਿੱਥੇ ਗੁਰਜੰਟ ਸਿੰਘ ਬਰਨਾਲਾ ਨੇ ਜਫ਼ਰਨਾਮਾ ਸਟੀਕ ਅਤੇ ਕਿੱਸਾ ਰਾਂਝਾ ਹੀਰ ਵਰਗੀਆਂ ਰਚਨਾਵਾਂ ਦੀ ਸਿਰਜਣਾ ਕੀਤੀ ਹੈ ਉੱਥੇ ਭਵਿੱਖ ਵਿੱਚ ਹੋਰ ਅਜੇਹੇ ਕਾਰਜ ਕਰਨ ਦੀ ਆਸ ਕੀਤੀ ਜਾਂਦੀ ਹੈ। ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਆਏ ਸਾਰੇ ਸਾਹਿਤਕਾਰ ਲੇਖਕ­ ਪਾਠਕ­ ਮਹਿਮਾਨਾਂ­ ਕਾਲਜ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਬਾ-ਖ਼ੂਬੀ ਨਿਭਾਇਆ। ਕੈਰੇ ਲਾਈਵ ਸਟਾਰ ਵੱਲੋਂ ਆਨ ਲਾਈਨ ਰਿਕਾਰਡਿੰਗ ਵੀ ਕੀਤੀ ਗਈ।

ਸਮਾਗਮ ਵਿੱਚ ਪ੍ਰੋ. ਹਰਪ੍ਰੀਤ ਕੌਰ­ ਮਹਿੰਦਰ ਸਿੰਘ ਰਾਹੀ­ ਪੱਤਰਕਾਰ ਕੁਲਦੀਪ ਸਿੰਘ ਗਰੇਵਾਲ­ ਪੂਸ਼ਾ ਗਰਗ­ ਪੂਨਮ ਰਾਣੀ­ ਸਿਵਾਨੀ ਗਰਗ­ ਡਾ. ਮੇਜਰ ਸਿੰਘ­ ਗੁਰਮੀਤ ਸਿੰਘ­ ਜਗਸੀਰ ਸਿੰਘ ਧਨੌਲਾ­ ਜਸਵਿੰਦਰ ਕੌਰ­ ਮੇਜਰ ਸਿੰਘ ਗਿੱਲ­ ਜਸਵਿੰਦਰ ਸਿੰਘ­ ਡਾ. ਰਿਪਜੀਤ­ ਕਾਲਜ ਸਟਾਫ ਅਤੇ ਕਰੀਬ ਪੰਜਾਹ ਵਿਦਿਆਰਥੀ ਵੀ ਹਾਜਰ ਸਨ।

ਤੇਜਿੰਦਰ ਚੰਡਿਹੋਕ­
ਸਾਹਿਤ ਸੰਪਾਦਕ।

 

 

Previous articleਸਰਬਤ ਸਿਹਤ ਬੀਮਾ ਯੋਜਨਾਂ ਅਧੀਨ ਨਕਦੀ ਰਹਿਤ ਇਲਾਜ ਜਾਰੀ
Next articleਕੂੜਾ