* ਸਵਰਗ *

-ਅਵਤਾਰ

(ਸਮਾਜ ਵੀਕਲੀ)

ਸੋਚਣ ਦੀ ਲੋੜ ਹੈ ਕਿ ਧਰਮਾਂ ਦੇ ਪੈਦਾ ਹੋਣ ਤੋਂ ਬਾਦ ਹੀ ਲੋਕ ਸਵਰਗਾਂ ਵਿੱਚ ਕਿਉਂ ਜਾਣ ਲੱਗੇ?

ਸੋਚਣ ਦੀ ਲੋੜ ਹੈ ਕਿ ਧਰਮਾਂ ਦੇ ਪੈਦਾ ਹੋਣ ਤੋਂ ਪਹਿਲਾਂ ਕੀ ਲੋਕ ਨਰਕਾਂ ਨੂੰ ਹੀ ਜਾਂਦੇ ਸੀ?

ਸੋਚਣ ਦੀ ਲੋੜ ਹੈ ਕਿ ਕੀ ਪੁਜਾਰੀ ਨੇ ਲੋਕਾਂ ਨੂੰ ਲੁੱਟਣ ਲਈ ਹੀ ਸਵਰਗ ਜਾਣ ਦੀਆਂ ਪ੍ਰਾਰਥਨਾਵਾਂ ਸ਼ੁਰੂ ਤਾਂ ਨਹੀਂ ਕਰ ਦਿੱਤੀਆਂ?

ਇਹ ਵੀ ਸੋਚਣ ਦੀ ਲੋੜ ਹੈ ਕਿ ਜੇ ਪ੍ਰਾਰਥਨਾਵਾਂ ਕਰਵਾਉਣ ਵਾਲੇ ਸਾਰੇ ਸਵਰਗ ਵਿੱਚ ਚਲੇ ਗਏ ਤਾਂ ਉਹ ਉਸ ਨੂੰ ਨਰਕ ਤਾਂ ਨਹੀਂ ਬਣਾ ਦੇਣਗੇ?

ਜੇ ਮਨੁੱਖ ਧਰਤੀ ਨੂੰ ਸਵਰਗ ਨਹੀਂ ਬਣਾ ਸਕਿਆ ਤਾਂ ਉਹ ਸਵਰਗ ਨੂੰ ਸਵਰਗ ਕਿਵੇਂ ਰਹਿਣ ਦੇਵੇਗਾ?

ਲੋੜ ਹੈ ਸੋਚਣ ਦੀ, ਜਿਉਂਦੇ ਜੀਅ ਸਵਰਗ ਭੋਗਣ ਦੀ ਅਤੇ ਧਰਤੀ ਨੂੰ ਸਵਰਗ ਬਣਾਉਣ ਲਈ ਉਪਰਾਲੇ ਕਰਨ ਦੀ l

ਜੇ ਨਹੀਂ ਸੋਚਦੇ ਤਾਂ ਤੁਹਾਡੇ ਨਾਲ ਨਾਲ ਅਗਲੀਆਂ ਪੀੜ੍ਹੀਆਂ ਵੀ ਧਰਤੀ ਤੇ ਨਰਕ ਭੋਗ ਕੇ ਹੀ ਮਰਨਗੀਆਂ ਅਤੇ ਪੁਜਾਰੀ ਤੁਹਾਨੂੰ ਲਾਰੇ ਲਾ ਲਾ ਕੇ ਇਸ ਧਰਤੀ ਤੇ ਸਵਰਗ ਮਾਣੇਗਾ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

Previous articleਮੋਰਚਾ ਜੈਤੋ ਦਾ
Next articleਆਮ ਆਦਮੀ ਪਾਰਟੀ