ਹਿਮਾਚਲ ਪ੍ਰਦੇਸ਼: ਊਨਾ ’ਚ ਝੋਪੜੀਆਂ ਨੂੰ ਅੱਗ ਲੱਗਣ ਕਾਰਨ 3 ਭੈਣ-ਭਰਾਵਾਂ ਸਣੇ 4 ਮੌਤਾਂ

ਊਨਾ (ਸਮਾਜ ਵੀਕਲੀ) : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਅੰਬ ਉਪ ਮੰਡਲ ਵਿੱਚ ਪਰਵਾਸੀ ਮਜ਼ਦੂਰਾਂ ਦੀਆਂ ਦੋ ਝੋਪੜੀਆਂ ਵਿੱਚ ਅੱਗ ਲੱਗਣ ਕਾਰਨ ਤਿੰਨ ਭੈਣ-ਭਰਾਵਾਂ ਸਮੇਤ ਚਾਰ ਵਿਅਕਤੀ ਝੁਲਸ ਗਏ। ਥਾਣਾ ਇੰਚਾਰਜ ਆਸ਼ੀਸ਼ ਪਠਾਨੀਆ ਨੇ ਦੱਸਿਆ ਕਿ ਭਦੇਸ਼ਵਰ ਦਾਸ ਅਤੇ ਰਮੇਸ਼ ਦਾਸ ਦੀਆਂ ਝੌਪੜੀਆਂ ਨੂੰ ਬੁੱਧਵਾਰ ਰਾਤ ਨੂੰ ਅੱਗ ਲੱਗ ਗਈ ਅਤੇ ਰਮੇਸ਼ ਦਾਸ ਦੇ ਤਿੰਨ ਬੱਚੇ ਨੀਤੂ (14), ਗੋਲੂ (7) ਅਤੇ ਸ਼ਿਵਮ ਕੁਮਾਰ (6) ਅਤੇ ਉਨ੍ਹਾਂ ਦੇ ਰਿਸ਼ਤੇਦਾਰ ਕਾਲੀਦਾਸ ਦੇ ਪੁੱਤਰ ਸੋਨੂੰ ਕੁਮਾਰ (17) ਦੀ ਮੌਤ ਹੋ ਗਈ। ਇਹ ਬਿਹਾਰ ਦੇ ਦਰਭੰਗਾ ਦੇ ਰਹਿਣ ਵਾਲੇ ਸਨ।

 

Previous articleਦਿੱਲੀ ਸ਼ਰਾਬ ਨੀਤੀ: ਈਡੀ ਨੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ
Next articleਅਡਾਨੀ ਮਾਮਲਾ: ਅਦਾਲਤ ਦੀ ਨਿਗਰਾਨੀ ’ਚ ਹਿੰਡਨਬਰਗ ਰਿਪੋਰਟ ਦੀ ਜਾਂਚ ਮੰਗਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਕਰੇਗੀ ਸੁਣਵਾਈ