ਮਿੱਠੜਾ ਕਾਲਜ ਵਿਖੇ ਕੈਰੀਅਰ ਕੌਂਸਲਿੰਗ ਸੈਲ ਵੱਲੋਂ ਦੋ ਰੋਜ਼ਾ ਵਰਕਸ਼ਾਪ ਆਯੋਜਿਤ

ਕਪੁਰਥਲਾ (ਸਮਾਜ ਵੀਕਲੀ) ( ਕੌੜਾ )- ਬੇਬੇ ਨਾਨਕੀ ਯੂਨੀਵਸਿਟੀ ਕਾਲਜ ਮਿਠੜਾ ਵਿਖੇ ਨੈਸ਼ਨਲ ਇੰਸਟੀਚਿਊਟ ਆਫ ਸਕਿਉਰਟੀ ਮਾਰਕੀਟ ਅਤੇ ਸਕਿਓਰਟੀ ਐਕਸਚੇਂਜ ਬੋਰਡ ਆਫ਼ ਇੰਡੀਆ ਅਤੇ ਕੋਟਕ ਮਹਿੰਦਰਾ ਬੈਂਕ ਦੇ ਸਾਂਝੇ ਉਪਰਾਲੇ ਨਾਲ ਕੋਨਾ ਕੋਨਾ ਸਿੱਖਿਆ ਪ੍ਰੋਗਰਾਮ ਦੇ ਬੈਨਰ ਤਹਿਤ ਦੋ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਕਰਵਾਈ ਗਈ ਇਸ ਦੋ ਦਿਨਾਂ ਵਰਕਸ਼ਾਪ ਦੌਰਾਨ ਡਾ ਜਸਵਿੰਦਰ ਕੌਰ ਮੁਖੀ ਕਾਮਰਸ ਵਿਭਾਗ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਂਨ ਜਲੰਧਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ । ਜਿਕਰਯੋਗ ਹੈ ਕਿ ਡਾ ਜਸਵਿੰਦਰ ਕੌਰ ਸਕਿਓਰਟੀ ਐਕਸਚੈਂਜ ਬੋਰਡ ਆਫ਼ ਇੰਡੀਆ ਦੇ ਮਾਸਟਰ ਟਰੇਨਰ ਵੀ ਹਨ।

ਉਕਤ ਦੋ ਰੋਜ਼ਾ ਵਰਕਸ਼ਾਪ ਦੌਰਾਨ ਕਾਲਜ ਦੇ ਆਰਟਸ, ਸਾਇੰਸ, ਕਾਮਰਸ ਅਤੇ ਆਈ ਟੀ ਦੇ ਛੇਵੇਂ ਸਮੈਸਟਰ ਦੇ 60 ਵਿਦਿਆਰਥੀਆਂ ਨੇ ਹਿੱਸਾ ਲਿਆ। ਬਸ ਕੰਡਿਆਂ ਦੇ ਸੈਸ਼ਨ ਦੌਰਾਨ ਦੋ ਦਿਨਾਂ ਅੰਦਰ ਬਜਾਰ ਵਿਚ ਨਿਵੇਸ਼ ਸਬੰਧੀ ਵੱਖ-ਵੱਖ ਵਿਸ਼ਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਆਪਣੇ ਪਹਿਲੇ ਤਿੰਨ ਵਿਦਿਆਰਥੀਆਂ ਨੂੰ ਦੇਸ਼ ਅਤੇ ਬਚਤ ਸਬੰਧੀ ਮੂਲ ਸਿਧਾਂਤ, ਵੱਖ ਵੱਖ ਨਿਵੇਸ਼ ਅਤੇ ਬੱਚਤ ਸੰਬੰਧੀ ਮੌਕਿਆਂ ਦੇ ਤੁਲਨਾਤਮਕ ਅਧਿਐਨ, ਧਨ ਅਤੇ ਪੂੰਜੀ ਬਜ਼ਾਰ ਦੀ ਕਾਰਜ ਪ੍ਰਣਾਲੀ ਬਾਰੇ ਵਿਦਿਆਰਥੀਆਂ ਨੂੰ ਢੁਕਵੀਂ ਜਾਣਕਾਰੀ ਮੁਹਈਆ ਕਰਵਾਈ ਗਈ। ਇਸੇ ਤਰ੍ਹਾਂ ਦੂਸਰੇ ਦਿਨ ਵੀ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਡੀ – ਮੈਂਟ ਖਾਤਿਆਂ ਨੂੰ ਖੋਲ੍ਹਣ ਉਸ ਦੀ ਕਾਰਜ ਪ੍ਰਣਾਲੀ ਅਤੇ ਡੀ- ਮੈਂਟ ਖਾਤਿਆਂ ਦੀ ਸਹਾਇਤਾ ਦੇ ਨਾਲ ਸ਼ੇਅਰਾਂ ਦੀ ਖ਼ਰੀਦ ਫ਼ਰੋਖ਼ਤ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਨਾਲ਼ ਹੀ ਸ਼ੇਅਰ ਮਾਰਕੀਟ ਵਿੱਚ ਪੈਸਾ ਨਿਵੇਸ਼ ਕਰਨ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ।

ਵਰਕਸ਼ਾਪ ਦੇ ਸਮਾਪਨ ਸਮਾਰੋਹ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਵਰਕਸ਼ਾਪ ਦੇ ਕੋਆਰਡੀਨੇਟਰ ਡਾ ਗੁਰਪ੍ਰੀਤ ਮੁਖੀ ਕਾਮਰਸ ਵਿਭਾਗ ਅਤੇ ਡਾ ਪਰਮਜੀਤ ਕੌਰ ਮੁਖੀ ਸਾਇੰਸ ਵਿਭਾਗ ਨੂੰ ਉਹਨਾਂ ਦੇ ਇਸ ਸਫ਼ਲ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆ ਉਨ੍ਹਾਂ ਵਿਦਿਆਰਥੀਆਂ ਨੂੰ ਵਰਕਸ਼ਾਪ ਮਿਲੀ ਜਾਣਕਾਰੀ ਨੂੰ ਆਪਣੇ ਨਿੱਜੀ ਜ਼ਿੰਦਗੀ ਵਿਚ ਇਸਤੇਮਾਲ ਕਰਨ ਲਈ ਪ੍ਰੇਰਿਆ।

 

Previous articleਕਾਇਆਕਲਪ ਮਿਸ਼ਨ ਅਧੀਨ ਸੀ. ਐਚ. ਸੀ ਫੁੱਤੂਢੀਂਗਾ ਦੀ ਚੈਕਿੰਗ ਹੋਈ
Next articleਸਾਬਕਾ ਵਿਧਾਇਕ ਮਰਹੂਮ ਸ਼ਿੰਗਾਰਾ ਰਾਮ ਸਹੂੰਗੜਾ ਦੇ ਨਾਂ ’ਤੇ ਰੱਖਿਆ ਜਾਵੇ ਕਿਸੇ ਮਾਰਗ, ਲਾਇਬ੍ਰੇਰੀ ਜਾਂ ਚੌਂਕ ਦਾ ਨਾਂ-ਅਵਤਾਰ ਹੀਰ